Thu, Mar 27, 2025
Whatsapp

America ਤੋਂ ਡਿਪੋਰਟ ਹੋਏ ਸਾਬਕਾ ਫੌਜੀ ਨੇ ਸੁਣਾਈ ਖੌਫਨਾਕ ਹੱਡਬੀਤੀ, ਦਾੜੀ ਦਾ ਕੀਤਾ ਕਤਲ, ਪਲਾਸਟਿਕ ਦੇ ਚੌਲ ਤੇ 70 ਦਿਨ ਮੈਗੀ ਦੇ ਸਹਾਰੇ

ਉੱਥੇ ਹੀ ਦੂਜੇ ਪਾਸੇ ਗੈਰ ਕਾਨੂੰਨੀ ਢੰਗ ਨਾਲ ਅਤੇ ਆਪਣੀ ਜਾਨ ਨੂੰ ਜੋਖਿਮ ’ਚ ਪਾ ਕੇ ਕਈ ਨੌਜਵਾਨਾਂ ਨੇ ਖਤਰਨਾਕ ਰਸਤੇ ਪਾਰ ਕੀਤੇ ਅਤੇ ਅਮਰੀਕਾ ਪਹੁੰਚੇ। ਅਜਿਹੀ ਹੀ ਇੱਕ ਨੌਜਵਾਨ ਨੇ ਆਪਣੀ ਹੱਡ ਬੀਤੀ ਦੱਸੀ ਜੋ ਕਿ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ। ਇਹ ਸਿੱਖ ਨੌਜਵਾਨ ਬਿਨਾਂ ਪੱਗ ਬੰਨ੍ਹੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰਿਆ

Reported by:  PTC News Desk  Edited by:  Aarti -- February 17th 2025 04:21 PM
America ਤੋਂ ਡਿਪੋਰਟ ਹੋਏ ਸਾਬਕਾ ਫੌਜੀ ਨੇ ਸੁਣਾਈ ਖੌਫਨਾਕ ਹੱਡਬੀਤੀ, ਦਾੜੀ ਦਾ ਕੀਤਾ ਕਤਲ, ਪਲਾਸਟਿਕ ਦੇ ਚੌਲ ਤੇ 70 ਦਿਨ ਮੈਗੀ ਦੇ ਸਹਾਰੇ

America ਤੋਂ ਡਿਪੋਰਟ ਹੋਏ ਸਾਬਕਾ ਫੌਜੀ ਨੇ ਸੁਣਾਈ ਖੌਫਨਾਕ ਹੱਡਬੀਤੀ, ਦਾੜੀ ਦਾ ਕੀਤਾ ਕਤਲ, ਪਲਾਸਟਿਕ ਦੇ ਚੌਲ ਤੇ 70 ਦਿਨ ਮੈਗੀ ਦੇ ਸਹਾਰੇ

America Deport News : ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਭਾਰਤੀਆਂ ਦਾ ਤੀਜਾ ਜੱਥਾ 16 ਫਰਵਰੀ ਨੂੰ ਰਾਤ 10 ਵਜੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ। ਅਮਰੀਕੀ ਹਵਾਈ ਸੈਨਾ ਦੇ ਸੀ-17 ਏ ਗਲੋਬਮਾਸਟਰ ਜਹਾਜ਼ ਵਿੱਚ 112 ਲੋਕ ਪਹੁੰਚ ਚੁੱਕੇ ਹਨ। ਇਨ੍ਹਾਂ ਵਿੱਚ ਹਰਿਆਣਾ ਦੇ 44 ਅਤੇ ਪੰਜਾਬ ਦੇ 33 ਲੋਕ ਸ਼ਾਮਲ ਹਨ। ਇਨ੍ਹਾਂ ਚੋਂ ਕਈ ਅਜਿਹੇ ਵੀ ਹਨ ਜੋ ਕਿ ਲੱਖਾਂ ਦਾ ਕਰਜ਼ਾ ਚੁੱਕ ਕੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਗਏ ਸੀ। ਹਾਲਾਂਕਿ ਕਈ ਅਜਿਹੇ ਵੀ ਹਨ ਜੋ ਕਿ ਕਿਸੇ ਅਪਰਾਧ ’ਚ ਸ਼ਾਮਲ ਹੋਣ ਮਗਰੋਂ ਵਿਦੇਸ਼ ਭੱਜ ਗਏ ਸੀ।

ਉੱਥੇ ਹੀ ਦੂਜੇ ਪਾਸੇ ਗੈਰ ਕਾਨੂੰਨੀ ਢੰਗ ਨਾਲ ਅਤੇ ਆਪਣੀ ਜਾਨ ਨੂੰ ਜੋਖਿਮ ’ਚ ਪਾ ਕੇ ਕਈ ਨੌਜਵਾਨਾਂ ਨੇ ਖਤਰਨਾਕ ਰਸਤੇ ਪਾਰ ਕੀਤੇ ਅਤੇ ਅਮਰੀਕਾ ਪਹੁੰਚੇ। ਅਜਿਹੀ ਹੀ ਇੱਕ ਨੌਜਵਾਨ ਨੇ ਆਪਣੀ ਹੱਡ ਬੀਤੀ ਦੱਸੀ ਜੋ ਕਿ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ। ਇਹ ਸਿੱਖ ਨੌਜਵਾਨ ਬਿਨਾਂ ਪੱਗ ਬੰਨ੍ਹੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰਿਆ। 


ਦੱਸ ਦਈਏ ਕਿ ਮਨਦੀਪ ਸਿੰਘ ਨਾਂ ਦੇ ਨੌਜਵਾਨ ਨੂੰ ਡਿਪੋਰਟ ਕੀਤਾ ਗਿਆ ਹੈ। ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਭਾਰਤੀ ਫੌਜ ਤੋਂ ਸੇਵਾਮੁਕਤੀ ਲੈਣ ਤੋਂ ਬਾਅਦ, ਉਹ ਬਦਲੇ ਵਿੱਚ ਮਿਲੇ ਪੈਸੇ ਅਤੇ ਆਪਣੀ ਪਤਨੀ ਦੇ ਗਹਿਣੇ ਵੇਚ ਕੇ ਡੌਂਕੀ ਰੂਟ ਰਾਹੀਂ ਅਮਰੀਕਾ ਚਲਾ ਗਿਆ। ਜਿੱਥੇ ਅਮਰੀਕੀ ਸੈਨਿਕਾਂ ਨੇ ਉਸਦੀ ਪੱਗ ਉਤਾਰ ਕੇ ਕੂੜੇਦਾਨ ਵਿੱਚ ਸੁੱਟ ਦਿੱਤੀ। ਉਸਦੀ ਦਾੜ੍ਹੀ ਅਤੇ ਸਿਰ ਦੇ ਵਾਲ ਵੀ ਕੱਟੇ ਗਏ ਸਨ।

ਨੌਜਵਾਨ ਨੇ ਦੱਸਿਆ ਕਿ ਜਦੋਂ ਉਸਨੂੰ ਦੇਸ਼ ਨਿਕਾਲਾ ਦਿੱਤਾ ਗਿਆ, ਤਾਂ ਉਸਦੇ ਹੱਥਾਂ ਅਤੇ ਪੈਰਾਂ ਵਿੱਚ ਹੱਥਕੜੀਆਂ ਅਤੇ ਬੇੜੀਆਂ ਲਗਾਈਆਂ ਗਈਆਂ। ਖਾਣ ਲਈ ਸਿਰਫ਼ ਸੇਬ, ਚਿਪਸ ਅਤੇ ਫਰੂਟੀ ਦਿੱਤੇ ਗਏ। ਉਸਨੇ ਦੱਸਿਆ ਕਿ ਉਸ ਨੇ ਕੁਝ ਨਹੀਂ ਖਾਧਾ ਕਿਉਂਕਿ ਕਿਉਂਕਿ ਉਸ ਨੂੰ ਡਰ ਸੀ ਕਿ ਉਸ ਨੂੰ ਬਾਥਰੂਮ ਜਾਣ ਦੀ ਇਜਾਜ਼ਤ ਨਹੀਂ ਮਿਲੇਗੀ ਜਾਂ ਉੱਥੇ ਪਾਣੀ ਨਹੀਂ ਹੋਵੇਗਾ। ਉਹ ਸਿਰਫ 30 ਘੰਟੇ ਸਿਰਫ਼ ਪਾਣੀ ਪੀ ਕੇ ਬਿਤਾਏ।

ਮਨਦੀਪ ਸਿੰਘ ਨੇ ਦੱਸਿਆ ਕਿ ਉਹ ਭਾਰਤੀ ਫੌਜ ਵਿੱਚ ਸੀ। ਉਹ 17 ਸਾਲ ਦੀ ਸੇਵਾ ਤੋਂ ਬਾਅਦ ਉੱਥੋਂ ਸੇਵਾਮੁਕਤ ਹੋਏ। ਉਹ ਘਰ ਵਿਹਲਾ ਬੈਠਾ ਸੀ। ਇਸ ਲਈ, ਉਸਨੇ ਵਿਦੇਸ਼ ਜਾਣ ਅਤੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦਾ ਫੈਸਲਾ ਕੀਤਾ। ਇਸ ਲਈ ਟ੍ਰੈਵਲ ਏਜੰਟਾਂ ਨਾਲ ਗੱਲ ਕੀਤੀ। ਏਜੰਟ ਨੇ ਕਿਹਾ ਕਿ ਇਸਦੀ ਕੀਮਤ 40 ਲੱਖ ਰੁਪਏ ਹੋਵੇਗੀ। ਉਹ ਉਸਨੂੰ ਅਮਰੀਕਾ ਭੇਜ ਦੇਵੇਗਾ। ਉਸ ਨੇ ਆਪਣੀ ਸੇਵਿੰਗ ਅਤੇ ਪਤਨੀ ਦੇ ਗਹਿਣੇ ਵੇਚ ਅਮਰੀਕਾ ਜਾਣ ਲਈ ਨਿਕਲ ਗਿਆ। 

ਮਨਦੀਪ ਨੇ ਦੱਸਿਆ ਕਿ ਅਮਰੀਕਾ ਜਾਣ ਲਈ, ਕਈ ਵਾਰ ਉਹ ਕਾਰਾਂ ਵਿੱਚ ਲੁਕ ਜਾਂਦਾ ਸੀ ਅਤੇ ਕਈ ਵਾਰ ਉਹ ਚਾਰ ਦਿਨ ਜੰਗਲਾਂ ਵਿੱਚ ਘੁੰਮਦਾ ਰਹਿੰਦਾ ਸੀ। ਡੋਨਕਰਾਂ ਨੇ ਉਸ ਨੂੰ ਅਤੇ ਉਸਦੇ ਸਾਥੀਆਂ ਨੂੰ ਇੱਕ ਕਿਸ਼ਤੀ ਵਿੱਚ ਬਿਠਾ ਦਿੱਤਾ ਅਤੇ ਉਸ ਨੂੰ 30 ਫੁੱਟ ਉੱਚੀਆਂ ਲਹਿਰਾਂ ਵਿਚਕਾਰ ਛੱਡ ਦਿੱਤਾ। ਕਿਸੇ ਤਰ੍ਹਾਂ ਅਸੀਂ ਆਪਣੀ ਜਾਨ ਬਚਾਈ। ਰਸਤੇ ਵਿੱਚ ਉਸ ਨੇ ਸਿਰਫ 70 ਤੋਂ ਵੱਧ ਦਿਨ ਸਿਰਫ਼ ਮੈਗੀ ਖਾਂਦੇ ਹੋਏ ਬਿਤਾਏ।

ਮਨਦੀਪ ਨੇ ਕਿਹਾ ਕਿ ਜਿਵੇਂ ਹੀ ਉਹ ਮੈਕਸੀਕੋ ਦੀ ਕੰਧ ਪਾਰ ਕਰਕੇ ਅਮਰੀਕਾ ਵਿੱਚ ਦਾਖਲ ਹੋਇਆ, ਉਸਨੂੰ ਉੱਥੇ ਫੌਜ ਨੇ ਫੜ ਲਿਆ। ਉਸਨੇ ਮੈਨੂੰ ਆਪਣੇ ਸਾਰੇ ਕੱਪੜੇ ਉਤਾਰਨ ਲਈ ਕਿਹਾ। ਇੱਕ ਸਿੱਖ ਹੋਣ ਦੇ ਨਾਤੇ, ਮੈਂ ਉਸਨੂੰ ਧਾਰਮਿਕ ਮਹੱਤਵ ਦਾ ਹਵਾਲਾ ਦਿੰਦੇ ਹੋਏ ਅਜਿਹਾ ਨਾ ਕਰਨ ਲਈ ਕਿਹਾ, ਪਰ ਉਸਨੇ ਮੇਰੀ ਇੱਕ ਨਹੀਂ ਸੁਣੀ। ਬਾਅਦ ’ਚ ਉਸਦੀ ਦਸਤਾਰ ਨੂੰ ਉਤਾਰ ਕੇ ਕੁੜੇ ’ਚ ਸੁੱਟ ਦਿੱਤੀ ਅਤੇ ਉਸਦੇ ਕੇਸਾਂ ਦਾ ਵੀ ਕਤਲ ਕੀਤਾ ਗਿਆ। 

ਇਹ ਵੀ ਪੜ੍ਹੋ: Ludhiana ਕਾਰੋਬਾਰੀ ਦੀ ਪਤਨੀ ਦੇ ਕਤਲ ਮਾਮਲੇ ’ਚ ਵੱਡਾ ਖੁਲਾਸਾ ; AAP ਆਗੂ ਅਨੋਖ ਮਿੱਤਲ ਹੀ ਨਿਕਲਿਆ ਕਾਤਲ, ਇੰਝ ਰਚੀ ਸੀ ਕਤਲ ਦੀ ਸਾਜਿਸ਼

- PTC NEWS

Top News view more...

Latest News view more...

PTC NETWORK