ਮੁੰਡਾ ਝੂਠ ਬੋਲ ਗਿਆ ਸੀ ਕੈਫ਼ੇ; ਪਿਓ ਨੇ ਕੈਫ਼ੇ 'ਚ ਛਾਪਾ ਮਾਰ ਮੁੰਡੇ ਸਣੇ ਦੋਸਤਾਂ ਦੀ ਵੀ ਕਰ ਛੱਡੀ ਛਿੱਤਰ-ਪਰੇਡ
ਪੀਟੀਸੀ ਨਿਊਜ਼ ਡੈਸਕ: ਹਾਲ ਹੀ ਵਿੱਚ ਇੱਕ ਕੈਫੇ 'ਚ ਪਿਤਾ ਵੱਲੋਂ ਆਪਣੇ ਪੁੱਤਰ ਸਣੇ ਉਸਦੇ ਦੋਸਤਾਂ ਨੂੰ ਚੰਗਾ ਸਬਕ ਸਿਖਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵੀਡੀਓ ਵੀ ਇੰਟਰਨੈੱਟ ਉੱਤੇ ਵਾਇਰਲ ਚਲੀ ਗਈ ਹੈ। ਦਰਅਸਲ ਇਸ ਵੀਡੀਓ 'ਚ ਪਿਓ ਨੇ ਆਪਣੇ ਮੁੰਡੇ ਸਣੇ ਉਸਦੇ ਦੋਸਤਾਂ ਦੀ ਵੀ ਚੰਗੀ ਛਿੱਤਰ-ਪਰੇਡ ਕੀਤੀ, ਪਰ ਹੁਣ ਇਸ ਘਟਨਾ ਮਗਰੋਂ ਇੰਟਰਨੈੱਟ ਦੋ ਭਾਗਾਂ 'ਚ ਵੰਡਿਆ ਗਿਆ, ਅੱਧੇ ਇਸਨੂੰ ਸਹੀ ਆਖ ਰਹੇ ਨੇ ਅਤੇ ਅੱਧੇ ਗਲਤ।
ਬੱਚਿਆਂ ਦੇ ਪਾਲਣ-ਪੋਸ਼ਣ ਦੇ ਨਾਲ ਨਾਲ ਉਨ੍ਹਾਂ ਨੂੰ ਅਨੁਸ਼ਾਸਨ ਸਿਖਾਉਣਾ ਵੀ ਮਾਪਿਓ ਦੀ ਅਹਿਮ ਜ਼ਿੰਮੇਵਾਰੀ ਹੈ ਪਰ ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਇਸ ਮੁੱਦੇ 'ਤੇ ਵੀ ਬਹਿਸ ਛਿੜ ਗਈ ਹੈ।
ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਲੜਕੇ ਨੇ ਆਪਣੇ ਮਾਤਾ-ਪਿਤਾ ਨੂੰ ਦੱਸਿਆ ਸੀ ਕਿ ਉਹ ਕੋਚਿੰਗ ਕਲਾਸ ਵਿਚ ਸ਼ਾਮਲ ਹੋਣ ਜਾ ਰਿਹਾ ਹੈ, ਪਰ ਬਾਅਦ ਵਿਚ ਉਸ ਨੂੰ ਇਕ ਕੈਫੇ ਵਿਚ ਦੋਸਤਾਂ ਨਾਲ ਘੁੰਮਦੇ ਦੇਖਿਆ ਗਿਆ।
ਜਦੋਂ ਪਿਤਾ ਨੂੰ ਪਤਾ ਲੱਗਾ ਤਾਂ ਉਹ ਕੈਫੇ ਵਿਚ ਆਪਣੇ ਬੇਟੇ ਕੋਲ ਗਿਆ ਅਤੇ ਸਾਰਿਆਂ ਦੇ ਸਾਹਮਣੇ ਮਸਲਾ ਹੱਲ ਕਰਨ ਦਾ ਫੈਸਲਾ ਕੀਤਾ। ਉਸ ਨੇ ਕੈਫੇ ਵਿਚ ਸਭ ਦੇ ਸਾਹਮਣੇ ਆਪਣੇ ਬੇਟੇ ਨੂੰ ਝਿੜਕਣਾ ਸ਼ੁਰੂ ਕਰ ਦਿੱਤਾ। ਉਸ ਨੇ ਸਾਰਿਆਂ ਦੇ ਸਾਹਮਣੇ ਆਪਣੇ ਬੇਟੇ ਨੂੰ ਬੁਰੀ ਤਰ੍ਹਾਂ ਕੁੱਟ ਦਿੱਤਾ।
ਵੀਡੀਓ ਦੇਖੋ:
Kalesh b/w b/w parent and there son inside Cafe over the guy was roaming and enjoying with his friends while Smoking hookah by giving Execuse of coaching pic.twitter.com/aptA43Aosn — Ghar Ke Kalesh (@gharkekalesh) October 12, 2023
X 'ਤੇ ਸ਼ੇਅਰ ਕੀਤੀ ਗਈ ਵਾਇਰਲ ਕਲਿੱਪ ਵਿੱਚ, ਪਿਤਾ ਆਪਣੇ ਬੇਟੇ ਨੂੰ ਪੁੱਛ ਰਿਹਾ "ਕੀ ਕਿਹਾ ਸੀ ਤੂੰ?", ਜਿਸ ਮਗਰੋਂ ਬੇਟੇ 'ਤੇ ਛਿੱਤਰਾਂ ਦੀ ਬੋਛਾੜ ਸ਼ੁਰੂ ਹੋ ਜਾਂਦੀ ਹੈ। ਪਿਤਾ ਉਨ੍ਹਾਂ ਦੇ ਦੋਸਤਾਂ ਨੂੰ ਵੀ ਝਿੜਕਦਾ ਵੇਖਿਆ ਜਾ ਸਾਕਤ ਹੈ। ਕਾਲੇ ਬੁਰਕੇ 'ਚ ਇੱਕ ਔਰਤ ਵੀ ਮੁੰਡਿਆਂ ਦੇ ਸਮੂੰਹ ਨੂੰ ਝਿੜਕਦੀ ਵੇਖੀ ਜਾ ਸਕਦੀ ਹੈ, ਜਿਸਤੋਂ ਇਹ ਕਿਆਸ ਲਾਏ ਜਾ ਰਹੇ ਨੇ ਕਿ ਸ਼ਾਇਦ ਉਹ ਮੁੰਡੇ ਦੀ ਮਾਂ ਹੋਵੇਗੀ।
ਵੀਡੀਓ ਪਿੱਛੇ ਇੱਕ ਮੁੰਡੇ ਦੀ ਆਵਾਜ਼ ਵੀ ਸੁਣੀ ਜਾ ਸਕਦੀ ਹੈ, ਜੋ ਕਹਿ ਰਿਹਾ, "ਪਿਓ ਹੈ ਉਸਦਾ, ਕੁੱਟ ਸੱਕਦਾ ਪਰ ਵੀਡੀਓ ਨਾ ਬਣਾਓ ਯਾਰ"
ਇਸ ਮਾਮਲੇ ਦੇ ਸਾਹਮਣੇ ਆਉਣ ਮਗਰੋਂ ਕਿਤੇ ਤਾਂ ਸੋਸ਼ਲ ਮੀਡੀਆ ਯੂਜਰਜ਼ ਨੇ ਪਿਤਾ ਦੀਆਂ ਕਾਰਵਾਈਆਂ ਦਾ ਸਮਰਥਨ ਕੀਤਾ, ਇਹ ਮੰਨਦੇ ਹੋਏ ਕਿ ਸਥਿਤੀ ਨੂੰ ਹੋਰ ਵਧਣ ਤੋਂ ਰੋਕਣ ਲਈ ਇਹ ਜ਼ਰੂਰੀ ਸੀ, ਉੱਥੇ ਹੀ ਇੱਕ ਵੱਡੇ ਹਿੱਸੇ ਨੇ ਦਲੀਲ ਦਿੱਤੀ ਕਿ ਅਜਿਹੇ ਮੁੱਦਿਆਂ ਨੂੰ ਹੱਲ ਕਰਨ ਦੇ ਵਿਕਲਪਕ ਅਤੇ ਵਧੇਰੇ ਪ੍ਰਭਾਵਸ਼ਾਲੀ ਤਰੀਕੇ ਹਨ ਅਤੇ ਜਨਤਕ ਤੌਰ 'ਤੇ ਜਵਾਨ ਹੁੰਦੇ ਮੁੰਡਿਆਂ ਦਾ ਕੁੱਟਾਪਾ ਚੜ੍ਹਨਾ ਹੀ ਇੱਕ ਮਾਤਰ ਵਿਕਲਪ ਨਹੀਂ ਸੀ।
ਇਹ ਵੀ ਪੜ੍ਹੋ: ਭਾਰਤ-ਪਾਕਿਸਤਾਨ ਮੈਚ ਨੂੰ ਲੈ ਕੇ ਅਹਿਮਦਾਬਾਦ 'ਚ ਸਖਤ ਸੁਰੱਖਿਆ, ਸਟੇਡੀਅਮ ਦੇ ਬਾਹਰ ਦਰਸ਼ਕਾਂ ਦੀ ਭੀੜ
- With inputs from agencies