Passport Rule Change : ਪਾਸਪੋਰਟ ਲਈ ਭਾਰਤ ਸਰਕਾਰ ਨੇ ਨਿਯਮਾਂ 'ਚ ਕੀਤਾ ਬਦਲਾਅ, ਹੁਣ ਇਨ੍ਹਾਂ ਦਸਤਾਵੇਜ਼ਾਂ ਬਿਨਾਂ ਨਹੀਂ ਹੋਵੇਗਾ ਅਪਲਾਈ, ਪੜ੍ਹੋ ਵੇਰਵੇ
Passport Rule Change : ਪਾਸਪੋਰਟ ਨੂੰ ਇੱਕ ਮਹੱਤਵਪੂਰਨ ਦਸਤਾਵੇਜ਼ ਮੰਨਿਆ ਜਾਂਦਾ ਹੈ। ਪਾਸਪੋਰਟ ਹੋਣਾ ਕਿਸੇ ਵੀ ਵਿਅਕਤੀ ਦੀ ਸੌਖੀ ਨਾਲ ਪਛਾਣ ਕਰਨ ਵਿੱਚ ਮਦਦ ਕਰਦਾ ਹੈ ਅਤੇ ਉਸ ਦੀ ਨਾਗਰਿਕਤਾ ਵੀ ਸਾਬਤ ਕਰਦਾ ਹੈ। ਕਿਸੇ ਵੀ ਹੋਰ ਦੇਸ਼ ਦੀ ਯਾਤਰਾ ਲਈ ਪਾਸਪੋਰਟ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਹੈ। ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਭਾਰਤੀ ਪਾਸਪੋਰਟ ਲਈ ਨਿਯਮਾਂ ਵਿੱਚ ਸੋਧ ਕੀਤੀ ਹੈ। ਆਓ ਜਾਣਦੇ ਹਾਂ ਸਰਕਾਰ ਨੇ ਕੀ ਬਦਲਾਅ ਕੀਤੇ ਹਨ।
ਕੇਂਦਰ ਸਰਕਾਰ ਨੇ ਪਾਸਪੋਰਟ ਬਣਾਉਣ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਜਨਮ ਮਿਤੀ ਲਈ ਕੇਵਲ ਜਨਮ ਸਰਟੀਫਿਕੇਟ ਹੀ ਪ੍ਰਮਾਣਿਕ ਪ੍ਰਮਾਣ ਹੋਵੇਗਾ। ਨਵੇਂ ਨਿਯਮ ਦੇ ਤਹਿਤ ਹੁਣ 1 ਅਕਤੂਬਰ, 2023 ਨੂੰ ਜਾਂ ਇਸ ਤੋਂ ਬਾਅਦ ਪੈਦਾ ਹੋਏ ਲੋਕਾਂ ਨੂੰ ਪਾਸਪੋਰਟ ਲਈ ਅਪਲਾਈ ਕਰਦੇ ਸਮੇਂ ਆਪਣੀ ਜਨਮ ਮਿਤੀ ਦਾ ਸਰਟੀਫਿਕੇਟ ਦੇਣਾ ਜ਼ਰੂਰੀ ਹੈ। ਇੱਥੇ ਧਿਆਨ ਦੇਣ ਵਾਲੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਜਨਮ ਸਰਟੀਫਿਕੇਟ ਨਗਰ ਨਿਗਮ ਜਾਂ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਐਕਟ, 1969 ਦੇ ਅਧੀਨ ਨਿਰਧਾਰਤ ਕਿਸੇ ਹੋਰ ਅਥਾਰਟੀ ਰਾਹੀਂ ਜਾਰੀ ਕੀਤਾ ਹੋਣਾ ਚਾਹੀਦਾ ਹੈ।
ਪਾਸਪੋਰਟ ਲਈ ਲੋੜੀਂਦੇ ਦਸਤਾਵੇਜ਼ ਕਿਹੜੇ ਹੋਣਗੇ ?
ਇਨ੍ਹਾਂ ਨਿਯਮਾਂ ਵਿੱਚ ਵੀ ਹੋਇਆ ਬਦਲਾਅ ?
ਦੱਸ ਦੇਈਏ ਕਿ ਹੁਣ ਪਾਸਪੋਰਟ ਦੇ ਆਖਰੀ ਪੰਨੇ 'ਤੇ ਰਿਹਾਇਸ਼ੀ ਪਤੇ ਨਹੀਂ ਛਾਪੇ ਜਾਣਗੇ। ਇਮੀਗ੍ਰੇਸ਼ਨ ਅਧਿਕਾਰੀ ਹੁਣ ਬਾਰਕੋਡ ਸਕੈਨ ਕਰਕੇ ਜਾਣਕਾਰੀ ਹਾਸਲ ਕਰ ਸਕਣਗੇ। ਇਸ ਦੇ ਨਾਲ ਹੀ ਪਾਸਪੋਰਟ ਦੇ ਆਖਰੀ ਪੰਨੇ 'ਤੇ ਮਾਪਿਆਂ ਦਾ ਨਾਂ ਵੀ ਨਹੀਂ ਛਾਪਿਆ ਜਾਵੇਗਾ। ਇਹ ਨਿਯਮ ਸਿੰਗਲ ਪੇਰੈਂਟ ਜਾਂ ਵੱਖ ਹੋਏ ਪਰਿਵਾਰਾਂ ਦੇ ਬੱਚਿਆਂ ਨੂੰ ਰਾਹਤ ਪ੍ਰਦਾਨ ਕਰੇਗਾ।
ਪਤੇ ਲਈ ਕਿਹੜੇ ਦਸਤਾਵੇਜ਼ਾਂ ਦੀ ਲੋੜ?
ਪਤੇ ਦੇ ਸਬੂਤ ਵਜੋਂ ਦਸਤਾਵੇਜ਼ ਦੀ ਵੀ ਲੋੜ ਹੁੰਦੀ ਹੈ। ਇਸ ਵਿੱਚ ਪਾਣੀ ਦਾ ਬਿੱਲ, ਲੈਂਡਲਾਈਨ ਜਾਂ ਪੋਸਟਪੇਡ ਮੋਬਾਈਲ ਬਿੱਲ, ਬਿਜਲੀ ਦਾ ਬਿੱਲ, ਚੋਣ ਕਮਿਸ਼ਨ ਵੱਲੋਂ ਜਾਰੀ ਕੀਤਾ ਪਛਾਣ ਪੱਤਰ, ਗੈਸ ਕੁਨੈਕਸ਼ਨ ਦਾ ਸਬੂਤ, ਜੀਵਨ ਸਾਥੀ ਦੇ ਪਾਸਪੋਰਟ ਦੀ ਕਾਪੀ, ਪਾਸਪੋਰਟ ਸੇਵਾ ਔਨਲਾਈਨ ਪੋਰਟਲ ਦੇ ਅਨੁਸਾਰ, ਨਾਬਾਲਗ ਦੇ ਪਾਸਪੋਰਟ ਦੇ ਮਾਮਲੇ ਵਿੱਚ, ਮਾਪਿਆਂ ਦੇ ਪਾਸਪੋਰਟ, ਬੈਂਕ ਖਾਤੇ ਦੀ ਪਾਸਬੁੱਕ ਅਤੇ ਆਧਾਰ ਕਾਰਡ ਦੀ ਕਾਪੀ ਪ੍ਰਦਾਨ ਕਰਨ ਨਾਲ ਪਾਸਪੋਰਟ ਅਰਜ਼ੀਆਂ ਦੀ ਪ੍ਰਕਿਰਿਆ ਵਿੱਚ ਤੇਜ਼ੀ ਆਵੇਗੀ।
ਪਾਸਪੋਰਟ ਕਿਵੇਂ ਬਣਾਇਆ ਜਾ ਸਕਦਾ ਹੈ ?
- PTC NEWS