Happy Birthday Kohli: ਵਿਰਾਟ ਕੋਹਲੀ ਇੰਝ ਹੀ ‘ਕਿੰਗ’ ਨਹੀਂ ਬਣ ਗਏ, ਜਾਣੋ ਕਿਵੇਂ ਬਣੇ..
Happy Birthday Kohli: ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਖਿਡਾਰੀ ਵਿਰਾਟ ਕੋਹਲੀ ਆਪਣੇ ਜਨਮਦਿਨ ਦੇ ਮੌਕੇ 'ਤੇ ਕੋਲਕਾਤਾ ਦੇ ਮੈਦਾਨ 'ਤੇ ਮੈਚ ਖੇਡਣਗੇ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਐਤਵਾਰ ਨੂੰ ਕੋਲਕਾਤਾ ਦੇ ਈਡਨ ਗਾਰਡਨ 'ਚ ਮੈਚ ਖੇਡਿਆ ਜਾਵੇਗਾ। ਕੋਹਲੀ 35 ਸਾਲ ਦੇ ਹੋ ਗਏ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ। ਕੋਹਲੀ ਨੂੰ ਬਿਨਾਂ ਵਜ੍ਹਾ ਕਿੰਗ ਨਹੀਂ ਕਿਹਾ ਜਾਂਦਾ। ਇਸਦੇ ਲਈ ਉਸਨੇ ਸਾਲਾਂ ਤੱਕ ਅਣਥੱਕ ਮਿਹਨਤ ਕੀਤੀ ਹੈ। ਕੋਹਲੀ ਦੇ ਰਿਕਾਰਡਾਂ 'ਤੇ ਨਜ਼ਰ ਮਾਰੀਏ ਤਾਂ ਕਿਸੇ ਵੀ ਖਿਡਾਰੀ ਲਈ ਉਨ੍ਹਾਂ ਨੂੰ ਤੋੜਨਾ ਆਸਾਨ ਨਹੀਂ ਹੋਵੇਗਾ।
ਵਿਸ਼ਵ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦੇ ਮਾਮਲੇ 'ਚ ਕੋਹਲੀ ਦੂਜੇ ਨੰਬਰ 'ਤੇ ਹੈ। ਉਨ੍ਹਾਂ ਨੇ 78 ਸੈਂਕੜੇ ਲਗਾਏ ਹਨ। ਮੌਜੂਦਾ ਖਿਡਾਰੀਆਂ ਵਿੱਚੋਂ ਕੋਈ ਵੀ ਉਸ ਦੇ ਰਿਕਾਰਡ ਦੇ ਨੇੜੇ ਨਹੀਂ ਹੈ। ਵਿਸ਼ਵ ਕ੍ਰਿਕਟ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਦਾ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਮ ਹੈ। ਸਚਿਨ ਨੇ 100 ਸੈਂਕੜੇ ਲਗਾਏ ਹਨ। ਕੋਹਲੀ ਦੂਜੇ ਨੰਬਰ 'ਤੇ ਹਨ। ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਰਿਕੀ ਪੌਂਟਿੰਗ ਤੀਜੇ ਨੰਬਰ 'ਤੇ ਹਨ। ਪੌਂਟਿੰਗ ਨੇ 71 ਸੈਂਕੜੇ ਲਗਾਏ ਹਨ। ਕੋਹਲੀ ਨੇ ਵਨਡੇ ਫਾਰਮੈਟ 'ਚ 48 ਸੈਂਕੜੇ ਲਗਾਏ ਹਨ। ਜਦਕਿ ਸਚਿਨ ਨੇ 49 ਸੈਂਕੜੇ ਲਗਾਏ ਹਨ। ਕੋਹਲੀ ਦਾ ਸੈਂਕੜਾ ਬਣਦੇ ਹੀ ਉਹ ਵਨਡੇ 'ਚ ਸਚਿਨ ਦੀ ਬਰਾਬਰੀ ਕਰ ਲਵੇਗਾ।
514 intl. matches & counting ????
26,209 intl. runs & counting ????
2⃣0⃣1⃣1⃣ ICC World Cup & 2⃣0⃣1⃣3⃣ ICC Champions Trophy winner ????
Here's wishing Virat Kohli - Former #TeamIndia Captain & one of the greatest modern-day batters - a very Happy Birthday!???????? pic.twitter.com/eUABQJYKT5 — BCCI (@BCCI) November 5, 2023
ਵਿਸ਼ਵ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ 'ਤੇ ਨਜ਼ਰ ਮਾਰੀਏ ਤਾਂ ਕੋਹਲੀ ਇਸ 'ਚ ਚੌਥੇ ਸਥਾਨ 'ਤੇ ਹਨ। ਉਨ੍ਹਾਂ ਨੇ 514 ਮੈਚਾਂ 'ਚ 26209 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦਾ ਸਰਵੋਤਮ ਸਕੋਰ 254 ਦੌੜਾਂ ਅਜੇਤੂ ਰਿਹਾ। ਇਸ ਸੂਚੀ 'ਚ ਸਚਿਨ ਵੀ ਪਹਿਲੇ ਨੰਬਰ 'ਤੇ ਹਨ। ਉਸ ਨੇ 34357 ਦੌੜਾਂ ਬਣਾਈਆਂ ਹਨ। ਕੁਮਾਰ ਸੰਗਾਕਾਰਾ 28016 ਦੌੜਾਂ ਦੇ ਨਾਲ ਦੂਜੇ ਸਥਾਨ 'ਤੇ ਹਨ। ਤੁਹਾਨੂੰ ਦੱਸ ਦੇਈਏ ਕਿ ਕੋਹਲੀ ਹੁਣ ਤੱਕ ਅੰਤਰਰਾਸ਼ਟਰੀ ਮੈਚਾਂ ਵਿੱਚ 136 ਅਰਧ ਸੈਂਕੜੇ ਲਗਾ ਚੁੱਕੇ ਹਨ।
- PTC NEWS