IPL 2025 : ਹਾਰਦਿਕ ਪਾਂਡਿਆ 'ਤੇ ਲੱਗੀ ਪਾਬੰਦੀ! ਚੇਨਈ ਖਿਲਾਫ਼ ਨਹੀਂ ਖੇਡ ਸਕਣਗੇ ਪਹਿਲਾ ਮੈਚ, ਜਾਣੋ ਕਿਉਂ
MI vs CSK Match : IPL 2025 ਦਾ ਕਾਊਂਟਡਾਊਨ ਹੁਣ ਸ਼ੁਰੂ ਹੋ ਗਈ ਹੈ ਅਤੇ ਟੀਮਾਂ ਨੇ ਆਪਣੇ ਕੈਂਪਾਂ ਵਿੱਚ ਪਹੁੰਚ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਚੈਂਪੀਅਨਸ ਟਰਾਫੀ ਜੇਤੂ ਟੀਮ ਦੇ ਸਾਰੇ ਮੈਂਬਰ ਵੀ ਹੌਲੀ-ਹੌਲੀ ਆਪਣੀ ਟੀਮ ਨਾਲ ਜੁੜਨੇ ਸ਼ੁਰੂ ਹੋ ਜਾਣਗੇ। ਆਈਪੀਐਲ ਦੇ ਸ਼ੁਰੂਆਤੀ ਮੈਚ ਮੁੰਬਈ ਇੰਡੀਅਨਜ਼ (Mumbai Indians) ਲਈ ਚੁਣੌਤੀਪੂਰਨ ਹੋਣ ਵਾਲੇ ਹਨ।
ਜਸਪ੍ਰੀਤ ਬੁਮਰਾਹ (Jasprit Bumrah) ਸੱਟ ਕਾਰਨ ਕੁਝ ਮੈਚਾਂ ਤੋਂ ਬਾਹਰ ਹੋ ਸਕਦੇ ਹਨ, ਮੁੰਬਈ ਇੰਡੀਅਨਜ਼ (MI) ਟੀਮ ਪ੍ਰਬੰਧਨ ਅਜੇ ਵੀ ਇਸ ਸਮੱਸਿਆ ਤੋਂ ਉਭਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਦੋਂ ਇਹ ਖਬਰ ਆਈ ਸੀ ਕਿ ਕਪਤਾਨ ਹਾਰਦਿਕ ਪੰਡਯਾ (Hardik Pandya) ਪਾਬੰਦੀ ਕਾਰਨ ਆਈਪੀਐਲ ਦਾ ਪਹਿਲਾ ਮੈਚ ਨਹੀਂ ਖੇਡ ਸਕਣਗੇ। ਮੁੰਬਈ ਇੰਡੀਅਨਜ਼ ਆਈਪੀਐਲ ਦਾ ਪਹਿਲਾ ਮੈਚ 23 ਮਾਰਚ ਨੂੰ ਐਮਏ ਚਿਦੰਬਰਮ ਸਟੇਡੀਅਮ 'ਚ ਚੇਨਈ ਸੁਪਰ ਕਿੰਗਜ਼ (Chennai Super Kings) ਨਾਲ ਖੇਡੇਗੀ।
ਕਿਉਂ ਲੱਗੀ ਪਾਂਡਿਆ 'ਤੇ ਇੱਕ ਮੈਚ ਦੀ ਪਾਬੰਦੀ ?
ਚੈਂਪੀਅਨਸ ਟਰਾਫੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਹਾਰਦਿਕ ਪੰਡਯਾ 2024 ਵਿੱਚ ਮੁੰਬਈ ਇੰਡੀਅਨਜ਼ ਦੇ ਕਪਤਾਨ ਸਨ। ਇਸ ਦੌਰਾਨ ਟੀਮ ਨੂੰ ਸਲੋ ਓਵਰ ਰੇਟ ਲਈ 3 ਵਾਰ ਜੁਰਮਾਨਾ ਲਗਾਇਆ ਗਿਆ। ਜਦੋਂ ਕਪਤਾਨ ਪਹਿਲੀ ਵਾਰ ਦੋਸ਼ੀ ਪਾਇਆ ਜਾਂਦਾ ਹੈ ਤਾਂ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਂਦਾ ਹੈ। ਜੇਕਰ ਦੂਜੀ ਵਾਰ ਅਜਿਹਾ ਹੁੰਦਾ ਹੈ ਤਾਂ ਕਪਤਾਨ ਅਤੇ 24 ਹੋਰ ਖਿਡਾਰੀਆਂ 'ਤੇ 12-12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਅਜਿਹੀ ਤੀਜੀ ਗਲਤੀ ਲਈ ਕਪਤਾਨ 'ਤੇ 30 ਲੱਖ ਰੁਪਏ ਦਾ ਜੁਰਮਾਨਾ ਅਤੇ ਇਕ ਮੈਚ ਲਈ ਪਾਬੰਦੀ ਲਗਾਈ ਗਈ ਹੈ। ਹੋਰ ਖਿਡਾਰੀਆਂ 'ਤੇ ਵੀ ਜੁਰਮਾਨਾ ਲਗਾਇਆ ਗਿਆ ਹੈ।
IPL 2024 ਵਿੱਚ ਲਖਨਊ ਸੁਪਰ ਜਾਇੰਟਸ ਦੇ ਖਿਲਾਫ ਖੇਡਦੇ ਹੋਏ, ਮੁੰਬਈ ਇੰਡੀਅਨਜ਼ ਨੂੰ ਸੀਜ਼ਨ ਵਿੱਚ ਤੀਜੀ ਵਾਰ ਹੌਲੀ ਓਵਰ ਰੇਟ ਦਾ ਦੋਸ਼ੀ ਪਾਇਆ ਗਿਆ ਸੀ। ਹੁਣ ਹਾਰਦਿਕ ਪੰਡਯਾ 'ਤੇ ਇਕ ਮੈਚ ਲਈ ਪਾਬੰਦੀ ਲਗਾਈ ਗਈ ਹੈ, ਇਸ ਲਈ ਉਹ ਚੇਨਈ ਸੁਪਰ ਕਿੰਗਜ਼ ਖਿਲਾਫ ਪਹਿਲਾ ਮੈਚ ਨਹੀਂ ਖੇਡ ਸਕਣਗੇ, ਜਿਸ ਤੋਂ ਬਾਅਦ ਉਹ ਟੀਮ 'ਚ ਵਾਪਸੀ ਕਰਨਗੇ।
- PTC NEWS