India In WTC Final 2023: ਟੀਮ ਇੰਡੀਆ ਨੇ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਲਗਾਤਾਰ ਦੂਜੀ ਵਾਰ ਬਣਾਈ ਥਾਂ
India In WTC Final 2023: ਭਾਰਤੀ ਟੀਮ ਨੇ ਇਤਿਹਾਸ ਰਚਦੇ ਹੋਏ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਲਗਾਤਾਰ ਦੂਜੀ ਵਾਰ ਜਗ੍ਹਾ ਬਣਾ ਲਈ ਹੈ। ਅਹਿਮਦਾਬਾਦ 'ਚ ਅਜੇ ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਸੀਰੀਜ਼ ਦਾ ਆਖਰੀ ਟੈਸਟ ਮੈਚ ਖੇਡਿਆ ਹੀ ਜਾ ਰਿਹਾ ਹੈ, ਇਸ 'ਚ ਨਿਊਜ਼ੀਲੈਂਡ 'ਚ ਜਾਰੀ ਇੱਕ ਮੈਚ ਤੋਂ ਇਹ ਚੰਗੀ ਖ਼ਬਰ ਆਈ ਹੈ। ਸ਼੍ਰੀਲੰਕਾ ਅਤੇ ਨਿਊਜ਼ੀਲੈਂਡ ਦੇ ਵਿੱਚ ਹੋਇਆ ਟੈਸਟ ਮੈਚ ਖ਼ਤਮ ਹੋ ਗਿਆ ਹੈ, ਜਿਸ 'ਚ ਨਿਊਜ਼ੀਲੈਂਡ ਦੀ 2 ਵਿਕਟਾਂ ਨਾਲ ਜਿੱਤ ਹੋਈ ਹੈ ਅਤੇ ਇਸ ਦੇ ਨਾਲ ਟੀਮ ਇੰਡੀਆ ਨੇ WTC 2023 ਫਾਈਨਲ ਲਈ ਕੁਆਲੀਫਾਈ ਕੀਤਾ ਹੈ।
ਭਾਰਤ ਦਾ ਮੁਕਾਬਲਾ ਹੁਣ ਵਰਲਡ ਟੈਸਟ ਚੈਂਪੀਅਨਸ਼ਿਪ ਲਈ ਆਸਟ੍ਰੇਲੀਆ ਨਾਲ ਹੋਵੇਗਾ, ਜੋ ਪਹਿਲਾਂ ਹੀ ਫਾਈਨਲ ਲਈ ਕੁਆਲੀਫਾਈ ਕਰ ਚੁੱਕਿਆ ਹੈ। ਇਹ ਮੈਚ 7 ਤੋਂ 11 ਜੂਨ ਨੂੰ ਲੰਦਨ ਦੇ 'ਦ ਓਵਲ' ਮੈਦਾਨ 'ਚ ਖੇਡਿਆ ਜਾਵੇਗਾ, ਇਸ ਮੈਚ ਲਈ 12 ਜੂਨ ਨੂੰ ਰਿਜ਼ਰਵ ਵੀ ਰੱਖਿਆ ਗਿਆ ਹੈ। ਟੀਮ ਇੰਡੀਆ ਲਗਾਤਾਰ ਦੂਜੀ ਵਾਰ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚੀ ਹੈ। ਇਸ ਤੋਂ ਪਹਿਲਾਂ ਉਸਨੂੰ ਫਾਈਨਲ 'ਚ ਨਿਊਜ਼ੀਲੈਂਡ ਨੇ ਹਰਾਇਆ ਸੀ।
ਇੰਦੌਰ ਟੈਸਟ 'ਚ ਭਾਰਤ ਨੂੰ ਮਿਲੀ ਹਾਰ ਨੇ ਵਰਲਡ ਟੈਸਟ ਚੈਂਪੀਅਨਸ਼ਿਪ ਫਾਈਨਲ ਦੇ ਸਮੀਕਰਣ ਨੂੰ ਦਿਲਚਸਪ ਬਣਾ ਦਿੱਤਾ ਸੀ ਅਤੇ ਟੀਮ ਇੰਡੀਆ ਨੂੰ ਫਾਈਨਲ ਦੀ ਟਿਕਟ ਲਈ ਕੁਝ ਇੰਤਜ਼ਾਰ ਕਰਨਾ ਪਿਆ। ਇੰਦੌਰ ਟੈਸਟ 'ਚ ਜਿੱਤ ਹਾਸਲ ਕਰ ਆਸਟ੍ਰੇਲੀਆ ਦੀ ਜਗ੍ਹਾ ਪੱਕੀ ਹੋਈ ਪਰ ਭਾਰਤ ਦੀ ਨਿਰਭਰਤਾ ਸ਼੍ਰੀਲੰਕਾ - ਨਿਊਜ਼ੀਲੈਂਡ ਦੇ ਟੈਸਟ ਮੈਚ 'ਤੇ ਟਿਕ ਗਈ। ਸ਼੍ਰੀਲੰਕਾ ਅਜੇ ਨਿਊਜ਼ੀਲੈਂਡ 'ਚ ਦੋ ਟੈਸਟਾਂ ਦੀ ਸੀਰੀਜ ਖੇਡ ਰਿਹਾ ਹੈ, ਉਸਨੂੰ ਫਾਈਨਲ 'ਚ ਪਹੁੰਚਣ ਲਈ ਇਸ ਸੀਰੀਜ਼ ਨੂੰ 2 - 0 ਨਾਲ ਜਿੱਤਣਾ ਸੀ, ਜੋ ਨਹੀਂ ਹੋ ਸਕਿਆ ਹੈ।
ਇਹ ਵੀ ਪੜ੍ਹੋ: Oscar Award 2023: ਇੱਕ ਵਾਰ ਫਿਰ ਆਸਕਰ 'ਚ ਭਾਰਤ ਦਾ ਨਾਂ ਰੌਸ਼ਨ, 'The Eelephant Whisperers' ਨੇ ਜਿੱਤਿਆ ਐਵਾਰਡ
- PTC NEWS