Drug Smuggling Case : ਨਸ਼ਾ ਤਸਕਰੀ ਮਾਮਲੇ ’ਚ ਜਗਦੀਸ਼ ਭੋਲਾ ਦੋਸ਼ੀ ਕਰਾਰ, ਹੋਈ ਇੰਨੀ ਸਜ਼ਾ
Jagdish Bhola News : ਪੰਜਾਬ 'ਚ 6 ਹਜ਼ਾਰ ਕਰੋੜ ਰੁਪਏ ਦੀ ਡਰੱਗ ਤਸਕਰੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ਪੁਲਿਸ ਦੇ ਬਰਖ਼ਾਸਤ ਡੀਐਸਪੀ ਜਗਦੀਸ਼ ਭੋਲਾ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ ਤੇ ਉਸ ਨੂੰ ਮਨਜੀਤ ਕੌਰ ਸਪੈਸ਼ਲ ਜੱਜ ਸੀਆਈ ਵੱਲੋਂ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਵਿੱਚ ਕੁੱਲ 23 ਦੋਸ਼ੀ ਕਰਾਰ ਦਿੱਤੇ ਗਏ ਹਨ, ਜਿਹਨਾਂ ਵਿੱਚੋਂ 4 ਦੀ ਮੌਤ ਹੋ ਚੁੱਕੀ ਹੈ ਤੇ ਹੁਣ ਕੋਰਟ ਨੇ ਭੋਲਾ ਸਣੇ 17 ਦੋਸ਼ੀਆਂ ਨੂੰ ਸਜ਼ਾ ਸੁਣਾਈ ਹੈ। ਜਦਕਿ ਮੁਲਜ਼ਮ 2 ਭਗੌੜੇ ਹਨ।
ਇਹਨਾਂ ਲੋਕਾਂ ਨੂੰ ਹੋਈ ਸਜ਼ਾ
11 ਸਾਲ ਪਹਿਲਾਂ ਸਾਹਮਣੇ ਆਇਆ ਸੀ ਇਹ ਮਾਮਲਾ
ਇਹ ਮਾਮਲਾ ਸਾਲ 2013 ਵਿੱਚ ਸਾਹਮਣੇ ਆਇਆ ਸੀ। ਜਦੋਂ ਪੰਜਾਬ ਪੁਲਿਸ ਨੇ ਅਰਜੁਨ ਐਵਾਰਡੀ ਪਹਿਲਵਾਨ ਰੁਸਤਮ-ਏ-ਹਿੰਦ ਨੂੰ ਗ੍ਰਿਫਤਾਰ ਕਰਕੇ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਡੀਐਸਪੀ ਜਗਦੀਸ਼ ਸਿੰਘ ਭੋਲਾ ਨੂੰ ਬਰਖਾਸਤ ਕਰ ਦਿੱਤਾ ਸੀ। ਫਿਰ ਖੁਲਾਸਾ ਹੋਇਆ ਕਿ ਇਹ ਰੈਕੇਟ ਪੰਜਾਬ ਤੋਂ ਬਾਹਰਲੇ ਦੇਸ਼ਾਂ ਤੱਕ ਫੈਲਿਆ ਹੋਇਆ ਸੀ। ਜਾਂਚ 'ਚ ਸਾਹਮਣੇ ਆਇਆ ਕਿ ਇਹ ਡਰੱਗ ਰੈਕੇਟ 6 ਹਜ਼ਾਰ ਕਰੋੜ ਰੁਪਏ ਦਾ ਹੈ। ਸਾਲ 2019 ਵਿੱਚ ਸੀਬੀਆਈ ਅਦਾਲਤ ਨੇ ਇਸ ਮਾਮਲੇ ਵਿੱਚ ਐਨਡੀਪੀਐਸ ਐਕਟ ਤਹਿਤ 25 ਲੋਕਾਂ ਨੂੰ ਸਜ਼ਾ ਸੁਣਾਈ ਸੀ।
ਕਰੋੜਾਂ ਦੀ ਜਾਇਦਾਦ ਬਣਾਈ, ਕੋਈ ਟੈਕਸ ਨਹੀਂ ਭਰਿਆ
ਜਦੋਂ ਈਡੀ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਇਸ ਮਾਮਲੇ ਵਿੱਚ ਸ਼ਾਮਲ ਮੁਲਜ਼ਮਾਂ ਨੇ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਬਣਾਈਆਂ ਸਨ। ਜਦਕਿ ਇਨ੍ਹਾਂ ਲੋਕਾਂ ਨੇ ਇਨਕਮ ਟੈਕਸ ਵੀ ਨਹੀਂ ਭਰਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਦੀ ਆਮਦਨ ਤੋਂ ਆਮਦਨ ਬਹੁਤ ਜ਼ਿਆਦਾ ਹੈ। ਇਹ ਸਪੱਸ਼ਟ ਹੋ ਗਿਆ ਕਿ ਉਕਤ ਵਿਅਕਤੀ ਕਿਸੇ ਹੋਰ ਧੰਦੇ ਨਾਲ ਜੁੜੇ ਹੋਏ ਸਨ। ਇਸ ਤੋਂ ਬਾਅਦ ਈਡੀ ਨੇ ਮੁਲਜ਼ਮਾਂ ਦੀ ਜਾਇਦਾਦ ਕੁਰਕ ਕਰ ਲਈ ਸੀ। ਇਸ ਵਿੱਚ ਮੁਹਾਲੀ ਤੋਂ ਲੈ ਕੇ ਕਈ ਥਾਵਾਂ 'ਤੇ ਆਲੀਸ਼ਾਨ ਕੋਠੀਆਂ, ਉਦਯੋਗਿਕ ਪਲਾਟ ਅਤੇ ਹੋਰ ਜਾਇਦਾਦਾਂ ਸ਼ਾਮਲ ਸਨ।
ਇਹ ਵੀ ਪੜ੍ਹੋ: Phillaur News : ਵਿਆਹੁਤਾ ਦੇ ਸਸਕਾਰ ਦੀ ਹੋ ਚੁੱਕੀ ਸੀ ਪੂਰੀ ਤਿਆਰ, ਨਹਾਉਣ ਵੇਲੇ ਖੁੱਲ੍ਹਿਆ ਵੱਡਾ ਰਾਜ਼ ! ਪੁਲਿਸ ਨੇ ਚਿਖਾ ’ਚੋਂ ਕੱਢੀ ਲਾਸ਼
- PTC NEWS