CM Accident Viral Video : ਬੱਚ ਗਏ ਸੀਐਮ ਸਾਬ੍ਹ ! ਛੋਟੀ ਜਿਹੀ ਗਲਤੀ ਕਾਰਨ ਜਦੋਂ ਅਚਾਨਕ ਟਕਰਾਅ ਗਈਆਂ ਕਾਫਲੇ ਦੀਆਂ ਗੱਡੀਆਂ...
Kerela CM Accident Viral Video : ਕੇਰਲਾ ਦੇ ਤਿਰੂਵਨੰਤਪੁਰਮ ਵਿੱਚ ਸੋਮਵਾਰ ਸ਼ਾਮ ਨੂੰ ਮੁੱਖ ਮੰਤਰੀ ਪਿਨਾਰਾਈ ਵਿਜਯਨ ਇੱਕ ਸੜਕ ਹਾਦਸੇ ਵਿੱਚ ਵਾਲ-ਵਾਲ ਬਚ ਗਏ। ਦੋਪਹੀਆ ਵਾਹਨ ਚਾਲਕ ਨੂੰ ਬਚਾਉਣ ਲਈ ਉਸ ਦੀ ਪਾਇਲਟ ਕਾਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ, ਜਿਸ ਤੋਂ ਬਾਅਦ ਮੁੱਖ ਮੰਤਰੀ ਵਿਜਯਨ ਦੇ ਕਾਫਲੇ ਦੀਆਂ ਕਈ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਹਾਦਸੇ ਵਿੱਚ ਮੁੱਖ ਮੰਤਰੀ ਦੀ ਕਾਰ ਨੂੰ ਮਾਮੂਲੀ ਨੁਕਸਾਨ ਹੋਇਆ ਹੈ, ਪਰ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ।
ਹਾਦਸੇ ਦੀ ਸੀਸੀਟੀਵੀ ਫੁਟੇਜ ਵਿੱਚ ਇੱਕ ਮਹਿਲਾ ਸਕੂਟਰ ਚਾਲਕ ਨੂੰ ਅਚਾਨਕ ਸੱਜੇ ਮੋੜ ਲੈਂਦਿਆਂ ਦੇਖਿਆ ਜਾ ਸਕਦਾ ਹੈ, ਜਿਸ ਕਾਰਨ ਉਸਦੇ ਪਿੱਛੇ ਇੱਕ ਸਫ਼ੈਦ ਐਸਯੂਵੀ ਰੁਕ ਗਈ। ਫਿਰ SUV ਦੇ ਪਿੱਛੇ ਜਾ ਰਹੇ ਐਂਬੂਲੈਂਸ ਸਮੇਤ ਛੇ ਐਸਕਾਰਟ ਵਾਹਨ ਆਪਸ ਵਿੱਚ ਟਕਰਾ ਗਏ।
ਘਟਨਾ ਤਿਰੂਵਨੰਤਪੁਰਮ ਦੇ ਵਾਮਨਪੁਰਮ ਵਿੱਚ ਵਾਪਰੀ, ਜਦੋਂ ਸੀਐਮ ਵਿਜਯਨ ਇੱਥੋਂ ਕਰੀਬ 150 ਕਿਲੋਮੀਟਰ ਦੂਰ ਕੋਟਾਯਮ ਦੇ ਦੌਰੇ ਤੋਂ ਬਾਅਦ ਰਾਜ ਦੀ ਰਾਜਧਾਨੀ ਪਰਤ ਰਹੇ ਸਨ।
ਇੱਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਹੋਰ ਜਾਣਕਾਰੀ ਇਕੱਠੀ ਕਰਨ ਲਈ ਮਹਿਲਾ ਦੋਪਹੀਆ ਵਾਹਨ ਚਾਲਕ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
- PTC NEWS