Mon, Dec 11, 2023
Whatsapp

Health Tips For Karwa Chauth: ਜਾਣੋ ਕਿਵੇਂ ਦੀ ਹੋਣੀ ਚਾਹੀਦੀ ਹੈ ਕਰਵਾ ਚੌਥ ਦੀ ਡਾਈਟ ਤੇ ਇਸ ਤੋਂ ਪਹਿਲਾਂ ਦੀ ਤਿਆਰੀ

ਕਰਵਾ ਚੌਥ ਦਾ ਵਰਤ ਸ਼ੁਰੂ ਹੋਣ ਤੋਂ ਪਹਿਲਾਂ ਸਰਗੀ ਦੀਆਂ ਤਿਆਰੀਆਂ ਇੱਕ ਦਿਨ ਪਹਿਲਾਂ ਹੀ ਕਰ ਦਿਤੀਆਂ ਜਾਂਦੀਆਂ ਹਨ। ਜਿਸ ਨੂੰ ਦਿਨ ਸ਼ੁਰੂ ਕਰਨ ਤੋਂ ਪਹਿਲਾਂ ਖਾਧਾ ਜਾਂਦਾ ਹੈ। ਇਸ ਵਿੱਚ ਬਹੁਤ ਸਾਰੀਆਂ ਮਿਠਾਈਆਂ, ਸਨੈਕਸ, ਸਬਜ਼ੀਆਂ, ਫਲ ਆਦਿ ਸ਼ਾਮਲ ਹਨ।

Written by  Aarti -- October 31st 2023 04:22 PM
Health Tips For Karwa Chauth: ਜਾਣੋ ਕਿਵੇਂ ਦੀ ਹੋਣੀ ਚਾਹੀਦੀ ਹੈ ਕਰਵਾ ਚੌਥ ਦੀ ਡਾਈਟ ਤੇ ਇਸ ਤੋਂ ਪਹਿਲਾਂ ਦੀ ਤਿਆਰੀ

Health Tips For Karwa Chauth: ਜਾਣੋ ਕਿਵੇਂ ਦੀ ਹੋਣੀ ਚਾਹੀਦੀ ਹੈ ਕਰਵਾ ਚੌਥ ਦੀ ਡਾਈਟ ਤੇ ਇਸ ਤੋਂ ਪਹਿਲਾਂ ਦੀ ਤਿਆਰੀ

Health Tips For Karwa Chauth: ਜਿਵੇ ਤੁਸੀਂ ਜਾਣਦੇ ਹੋ ਕਿ ਕਰਵਾ ਚੌਥ ਦਾ ਵਰਤ ਔਰਤਾਂ ਦੁਆਰਾ ਰੱਖਿਆ ਜਾਣ ਵਾਲਾ ਸਭ ਤੋਂ ਵੱਡਾ ਵਰਤ ਹੁੰਦਾ ਹੈ ਇਸ ਦਿਨ ਔਰਤਾਂ ਆਪਣੇ ਪਤੀਆਂ ਦੀ ਲੰਬੀ ਉਮਰ ਅਤੇ ਖੁਸ਼ਹਾਲੀ ਲਈ ਵਰਤ ਰੱਖਦਿਆਂ ਹਨ।

ਇਸ ਸ਼ੁਭ ਮੌਕੇ 'ਤੇ ਔਰਤਾਂ ਸੋਲ੍ਹਾਂ ਸ਼ਿੰਗਾਰ ਕਰਦੀਆਂ ਹਨ। ਇਸ ਦਿਨ ਔਰਤਾਂ ਸੂਰਜ ਚੜ੍ਹਨ ਤੋਂ ਲੈ ਕੇ ਚੰਨ ਚੜ੍ਹਨ ਤੱਕ ਬਿਨਾਂ ਕੁਝ ਖਾਧੇ-ਪੀਤੇ ਵਰਤ ਰੱਖਦੀਆਂ ਹਨ। ਇਸ ਲਈ, ਹਾਈਡਰੇਟਿਡ ਅਤੇ ਊਰਜਾ ਨਾਲ ਭਰਪੂਰ ਰਹਿਣ ਲਈ, ਵਰਤ ਸ਼ੁਰੂ ਕਰਨ ਤੋਂ ਪਹਿਲਾਂ ਸਹੀ ਭੋਜਨ ਖਾਣਾ ਬਹੁਤ ਜ਼ਰੂਰੀ ਹੈ ਤਾਂ ਜੋ ਵਰਤ ਰੱਖਣ ਵਾਲੀਆਂ ਔਰਤਾਂ ਦਿਨ ਭਰ ਊਰਜਾ ਨਾਲ ਭਰਪੂਰ ਰਹਿ ਸਕਣ। ਅੱਜ ਅਸੀਂ ਤੁਹਾਨੂੰ ਇਸ ਲੇਖ 'ਚ ਉਨ੍ਹਾਂ ਭੋਜਨਾਂ ਬਾਰੇ ਦਸਾਂਗੇ  


ਵਰਤ ਸ਼ੁਰੂ ਹੋਣ ਤੋਂ ਪਹਿਲਾਂ ਸਰਗੀ ਦੀਆਂ ਤਿਆਰੀਆਂ ਇੱਕ ਦਿਨ ਪਹਿਲਾਂ ਹੀ ਕਰ ਦਿਤੀਆਂ ਜਾਂਦੀਆਂ ਹਨ। ਜਿਸ ਨੂੰ ਦਿਨ ਸ਼ੁਰੂ ਕਰਨ ਤੋਂ ਪਹਿਲਾਂ ਖਾਧਾ ਜਾਂਦਾ ਹੈ। ਇਸ ਵਿੱਚ ਬਹੁਤ ਸਾਰੀਆਂ ਮਿਠਾਈਆਂ, ਸਨੈਕਸ, ਸਬਜ਼ੀਆਂ, ਫਲ ਆਦਿ ਸ਼ਾਮਲ ਹਨ। ਸਵੇਰੇ ਸਰਗੀ ਦਾ ਸੇਵਨ ਕਰਨ ਦਾ ਮਹੱਤਵ ਇਹ ਹੈ ਕਿ ਔਰਤਾਂ ਨੂੰ ਪੂਰਾ ਵਰਤ ਰੱਖਣ ਲਈ ਸਹੀ ਊਰਜਾ ਅਤੇ ਪੋਸ਼ਣ ਮਿਲ ਸਕਦਾ ਹੈ।

ਭੋਜਨ ਅਤੇ ਪਾਣੀ ਤੋਂ ਬਿਨਾਂ ਵਰਤ ਰੱਖਣਾ ਚੁਣੌਤੀਪੂਰਨ ਹੋ ਸਕਦਾ ਹੈ। ਇਸ ਲਈ, ਸਰਗੀ ਥਾਲੀ ਵਿੱਚ ਪਰੋਸਿਆ ਗਿਆ ਭੋਜਨ ਔਰਤ ਨੂੰ ਬਿਨਾਂ ਕਿਸੇ ਸਿਹਤ ਚਿੰਤਾ ਜਿਵੇਂ ਕਿ ਐਸਿਡਿਟੀ ਜਾਂ ਸਿਰ ਦਰਦ ਦੇ ਵਰਤ ਰੱਖਣ ਵਿੱਚ ਮਦਦ ਕਰਦਾ ਹੈ। ਜੇਕਰ ਤੁਸੀਂ ਵੀ ਕਰਵਾ ਚੌਥ ਦਾ ਵਰਤ ਰੱਖਦੇ ਹੋ, ਤਾਂ ਤੁਹਾਨੂੰ ਇੱਕ ਦਿਨ ਪਹਿਲਾਂ ਹੀ ਤਿਆਰੀ ਕਰਨੀ ਚਾਹੀਦੀ ਹੈ ਤਾਂ ਜੋ ਤੁਸੀਂ ਸਿਹਤਮੰਦ ਤਰੀਕੇ ਨਾਲ ਵਰਤ ਰੱਖ ਸਕੋ।

ਵਰਤ ਰੱਖਣ ਤੋਂ ਪਹਿਲਾਂ ਖਾਓ ਇਹ ਚੀਜ਼ਾਂ :-

ਤਾਜ਼ੇ ਫਲ : 

ਜੇਕਰ ਤੁਸੀਂ ਵੀ ਕਰਵਾ ਚੌਥ ਦਾ ਵਰਤ ਰੱਖਦੇ ਹੋ, ਤਾਂ ਤੁਹਾਨੂੰ ਆਪਣੀ ਸਰਗੀ ਵਿੱਚ ਹਰ ਕਿਸਮ ਦੇ ਤਾਜ਼ੇ ਅਤੇ ਰਸੀਲੇ ਫਲਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਖਾਸ ਕਰਕੇ ਉਹ ਜਿਨ੍ਹਾਂ ਵਿੱਚ ਫਾਈਬਰ ਭਰਪੂਰ ਹੁੰਦਾ ਹੈ। ਜਿਵੇ ਸੇਬ, ਕੇਲਾ, ਅਨਾਰ, ਸੰਤਰਾ

ਮੇਵੇ : 

ਕਰਵਾ ਚੌਥ ਦਾ ਵਰਤ ਰੱਖਣ ਤੋਂ ਪਹਿਲਾਂ ਤੁਸੀਂ ਅਖਰੋਟ ਦਾ ਸੇਵਨ ਕਰ ਸਕਦੇ ਹੋ। ਕਿਉਂਕਿ ਇਸ ਨਾਲ ਸਰੀਰ 'ਚ ਊਰਜਾ ਆਵੇਗੀ ਅਤੇ ਪੇਟ ਵੀ ਲੰਬੇ ਸਮੇਂ ਤੱਕ ਭਰਿਆ ਰਹੇਗਾ। ਅਖਰੋਟ ਵਿੱਚ ਚਰਬੀ ਅਤੇ ਪ੍ਰੋਟੀਨ ਦੀ ਚੰਗੀ ਮਾਤਰਾ ਹੁੰਦੀ ਹੈ। ਅਜਿਹੇ 'ਚ ਇਹ ਸਰੀਰ 'ਚੋਂ ਕਮਜ਼ੋਰੀ ਅਤੇ ਥਕਾਵਟ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।

ਦੁੱਧ ਉਤਪਾਦ ਖਾਓ : 

ਤੁਸੀਂ ਵਰਤ ਰੱਖਣ ਤੋਂ ਪਹਿਲਾ ਦੁੱਧ ਤੋਂ ਬਣਿਆ ਚੀਜ਼ਾਂ ਵੀ ਖਾ ਸਕਦੇ ਹੋ ਕਿਉਂਕਿ ਦੁੱਧ ਦੇ ਸਾਰੇ ਭੋਜਨ ਤੁਹਾਨੂੰ ਉਚਿਤ ਪੋਸ਼ਣ ਪ੍ਰਦਾਨ ਕਰਨਗੇ। ਇਸ ਨਾਲ ਤੁਹਾਨੂੰ ਭੁੱਖ ਨਹੀਂ ਲੱਗੇਗੀ ਅਤੇ ਕੈਲਸ਼ੀਅਮ ਵੀ ਮਿਲੇਗਾ। 

ਪਾਣੀ ਪੀਓ : 

ਸਰਗੀ ਵਿੱਚ ਚਿਪਸ ਅਤੇ ਕਿਸੇ ਵੀ ਤਰ੍ਹਾਂ ਦੀ ਤੇਲ ਵਾਲੀ ਚੀਜ਼ ਨਾ ਖਾਓ। ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਤੁਹਾਡੀ ਪਿਆਸ ਵਧੇਗੀ ਜਿਸ ਕਾਰਨ ਤੁਹਾਨੂੰ ਚੱਕਰ ਆਉਣੇ ਵੀ ਹੋ ਸਕਦੇ ਹਨ। ਅਜਿਹੀ ਸਥਿਤੀ ਵਿੱਚ ਆਪਣੇ ਆਪ ਨੂੰ ਹਾਈਡਰੇਟ ਰੱਖਣ ਲਈ 2 ਗਲਾਸ ਕੋਸਾ ਪਾਣੀ ਪੀਓ। ਇਹ ਤੁਹਾਡੇ ਸਰੀਰ ਨੂੰ ਲੰਬੇ ਸਮੇਂ ਤੱਕ ਹਾਈਡ੍ਰੇਟ ਰੱਖੇਗਾ।

ਵਰਤ ਰੱਖਣ ਤੋਂ ਬਾਅਦ ਖੁਰਾਕ ਕੀ ਹੋਣੀ ਚਾਹੀਦੀ ਹੈ?

ਜਦੋਂ ਵੀ ਤੁਸੀਂ ਆਪਣਾ ਵਰਤ ਤੋੜਦੇ ਹੋ, ਤਾਂ ਤੁਹਾਨੂੰ ਸਭ ਤੋਂ ਪਹਿਲਾ ਨਿੰਬੂ ਪਾਣੀ ਜਾਂ ਨਮਕ ਅਤੇ ਚੀਨੀ ਦਾ ਘੋਲ ਪੀਣਾ ਚਾਹੀਦਾ ਹੈ ਕਿਉਂਕਿ ਇਹ ਤੁਹਾਡੇ ਸਰੀਰ 'ਚ ਤੁਰੰਤ ਊਰਜਾ ਪ੍ਰਦਾਨ ਕਰੇਗਾ ਅਤੇ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਨਹੀਂ ਹੋਣ ਦੇਵੇਗਾ। ਇਸ ਤੋਂ ਬਾਅਦ ਜ਼ਿਆਦਾ ਮਿਠਾਈਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਨਾਲ ਤੁਹਾਨੂੰ ਅਚਾਨਕ ਪੇਟ ਭਾਰਾ ਮਹਿਸੂਸ ਹੋ ਸਕਦਾ ਹੈ। ਨਾਲ ਹੀ, ਤੁਹਾਨੂੰ ਕੋਈ ਵੀ ਭਾਰੀ ਜਾਂ ਤਲੀ ਹੋਈ ਚੀਜ਼ ਨਹੀਂ ਖਾਣੀ ਚਾਹੀਦੀ। ਕਿਉਂਕਿ ਇਸ ਨਾਲ ਤੁਹਾਨੂੰ ਬਲੋਟਿੰਗ ਜਾਂ ਉਲਟੀ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਤੁਹਾਨੂੰ ਸਿਰਫ ਹਲਕਾ ਭੋਜਨ ਖਾਣਾ ਚਾਹੀਦਾ ਹੈ ਅਤੇ ਪਾਣੀ ਚੰਗੀ ਮਾਤਰਾ ’ਚ ਪੀਣਾ ਚਾਹੀਦਾ ਹੈ। 

ਡਿਸਕਲੇਮਰ : 

ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

-ਲੇਖਕ ਸਚਿਨ ਜਿੰਦਲ ਦੇ ਸਹਿਯੋਗ ਨਾਲ..

ਇਹ ਵੀ ਪੜ੍ਹੋ: Laljit Singh Bhullar: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਖੁਦ ਹੀ ਕੀਤੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ !

- PTC NEWS

adv-img

Top News view more...

Latest News view more...