Major Aashish Dhonchak: ਅੱਤਵਾਦੀਆਂ ਨਾਲ ਮੁਕਾਬਲੇ 'ਚ ਸ਼ਹੀਦ ਹੋਏ ਪਾਣੀਪਤ ਦੇ ਮੇਜਰ ਆਸ਼ੀਸ਼ ਧੌਣਚੱਕ, 3 ਭੈਣਾਂ ਦੇ ਸਨ ਇਕਲੌਤੇ ਭਰਾ
Major Aashish Dhonchak: ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਰਾਜੌਰੀ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ ਸ਼ਹੀਦ ਹੋਏ ਮੇਜਰ ਆਸ਼ੀਸ਼ ਧੌਣਚੱਕ ਪਾਣੀਪਤ ਦੇ ਰਹਿਣ ਵਾਲੇ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਭਲਕੇ ਦੁਪਹਿਰ ਬਾਅਦ ਤੱਕ ਪਾਣੀਪਤ ਪਹੁੰਚੇਗੀ। ਦੱਸ ਦਈਏ ਕਿ ਸ਼ਹੀਦ ਮੇਜਰ ਆਸ਼ੀਸ਼ ਧੌਣਚੱਕ ਦਾ ਪਰਿਵਾਰ ਪਾਣੀਪਤ ਦੇ ਸੈਕਟਰ 7 ’ਚ ਕਿਰਾਏ ਦੇ ਮਕਾਨ ’ਚ ਰਹਿੰਦਾ ਹੈ।
ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ ਅੰਤਿਮ ਸਸਕਾਰ
ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਦੇਹ ਨੂੰ ਪਹਿਲਾਂ ਪਾਣੀਪਤ ਦੇ ਸੈਕਟਰ 7 ਵਿਖੇ ਲਿਆਇਆ ਜਾਵੇਗਾ ਇਸ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਉਨ੍ਹਾਂ ਦੇ ਜੱਦੀ ਪਿੰਡ ਬਿੰਝੌਲ ’ਚ ਰਾਜ ਪੱਧਰੀ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ।
'ਮ੍ਰਿਤਕ ਦੇਹ ਕੱਲ ਦੁਪਹਿਰ ਤੱਕ ਪਹੁੰਚਣ ਦੀ ਸੰਭਾਵਨਾ'
ਅੱਤਵਾਦੀਆਂ ਨਾਲ ਮੁਕਾਬਲੇ 'ਚ ਸ਼ਹੀਦ ਹੋਏ ਮੇਜਰ ਆਸ਼ੀਸ਼ ਦੇ ਬਾਰੇ 'ਚ ਜਾਣਕਾਰੀ ਦਿੰਦੇ ਹੋਏ ਜ਼ਿਲਾ ਅਧਿਕਾਰੀਆਂ ਨੇ ਕਿਹਾ ਕਿ ਸਾਨੂੰ ਅਜੇ ਕੋਈ ਖਾਸ ਸਮਾਂ ਨਹੀਂ ਮਿਲਿਆ ਹੈ। ਮ੍ਰਿਤਕ ਦੇਹ ਕੱਲ ਦੁਪਹਿਰ ਤੱਕ ਪਹੁੰਚਣ ਦੀ ਸੰਭਾਵਨਾ ਹੈ। ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਘਰ ਲਿਜਾਇਆ ਜਾਵੇਗਾ, ਜਿਸ ਤੋਂ ਬਾਅਦ ਉਨ੍ਹਾਂ ਦੇ ਜੱਦੀ ਪਿੰਡ 'ਚ ਅੰਤਿਮ ਸਸਕਾਰ ਕੀਤਾ ਜਾਵੇਗਾ।
ਮੇਜਰ ਆਸ਼ੀਸ਼ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ
ਦੱਸ ਦਈਏ ਕਿ ਮੇਜਰ ਆਸ਼ੀਸ਼ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਸ਼ਹੀਦ ਮੇਜਰ ਆਸ਼ੀਸ਼ ਦੀ 2 ਸਾਲ ਦੀ ਬੇਟੀ ਅਤੇ ਪਤਨੀ ਘਰ ਸੰਭਾਲਦੀ ਹੈ। ਮੇਜਰ ਆਸ਼ੀਸ਼ ਦੇ ਸ਼ਹੀਦ ਹੋਣ ਦੀ ਖ਼ਬਰ ਮਿਲਦਿਆਂ ਹੀ ਪੂਰੇ ਹਰਿਆਣਾ ਵਿੱਚ ਸੋਗ ਦੀ ਲਹਿਰ ਦੌੜ ਗਈ।
ਸ਼ਹੀਦ ਮੇਜਰ ਦਾ ਸੀ ਇਹ ਸੁਪਨਾ
ਦੱਸਣਯੋਗ ਹੈ ਕਿ ਮੇਜਰ ਦਾ ਸੁਪਨਾ ਆਪਣੇ ਘਰ ਰਹਿਣ ਦਾ ਸੀ। ਇਸ ਦੇ ਲਈ ਉਨ੍ਹਾਂ ਨੇ ਟੀਡੀਆਈ ਸਿਟੀ ਵਿੱਚ ਆਪਣਾ ਨਵਾਂ ਘਰ ਬਣਾਇਆ ਸੀ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਸ ਨੇ 3 ਦਿਨ ਪਹਿਲਾਂ ਆਸ਼ੀਸ਼ ਨਾਲ ਫੋਨ 'ਤੇ ਗੱਲ ਕੀਤੀ ਸੀ। ਅਗਲੇ ਮਹੀਨੇ 23 ਅਕਤੂਬਰ ਨੂੰ ਆਸ਼ੀਸ਼ ਛੁੱਟੀ ਲੈ ਕੇ ਟੀਡੀਆਈ ਵਿੱਚ ਬਣ ਰਹੇ ਨਵੇਂ ਘਰ ਦੇ ਗ੍ਰਹਿ ਪ੍ਰਵੇਸ਼ ਲਈ ਆਉਣ ਵਾਲਾ ਸੀ। ਹਾਲਾਂਕਿ ਇਸ ਤੋਂ ਪਹਿਲਾਂ ਹੀ ਅੱਤਵਾਦੀਆਂ ਦੇ ਸਰਚ ਆਪਰੇਸ਼ਨ ਦੌਰਾਨ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਜਿਸ ਘਰ ਵਿਚ ਉਹ 23 ਅਕਤੂਬਰ ਨੂੰ ਆਪਣੇ ਜਨਮ ਦਿਨ 'ਤੇ ਪ੍ਰਵੇਸ਼ ਕਰਨ ਵਾਲੇ ਸੀ, ਹੁਣ ਉਸੇ ਘਰ ਵਿਚ ਉਨ੍ਹਾਂ ਦੀ ਮ੍ਰਿਤਕ ਦੇਹ ਲਿਆਈ ਜਾਵੇਗੀ।
ਇਹ ਵੀ ਪੜ੍ਹੋ: Anantnag Encounter: ਪੰਜਾਬ ਦਾ ਪੁੱਤਰ ਕਰਨਲ ਮਨਪ੍ਰੀਤ ਸਿੰਘ ਸ਼ਹੀਦ, ਪਰਿਵਾਰ ਨੂੰ ਪੁੱਤ ਦੀ ਸ਼ਹਾਦਤ 'ਤੇ ਮਾਣ
- PTC NEWS