Mon, Dec 4, 2023
Whatsapp

ਫੈਨ ਨੂੰ ਥੱਪੜ ਮਾਰਨ ਤੋਂ ਬਾਅਦ ਨਾਨਾ ਪਾਟੇਕਰ ਨੇ ਮੰਗੀ ਮੁਆਫ਼ੀ

ਬੀਤੇ ਦਿਨੀਂ ਨਾਨਾ ਪਾਟੇਕਰ ਦੀ ਵਾਰਾਣਸੀ ‘ਚ ਸ਼ੂਟਿੰਗ ਚੱਲ ਰਹੀ ਸੀ । ਇਸੇ ਦੌਰਾਨ ਉਨ੍ਹਾਂ ਦਾ ਇਹ ਫੈਨ ਸੈਲਫੀ ਲੈਣ ਦੇ ਲਈ ਪਹੁੰਚਿਆ ਸੀ । ਇਹ ਵੀਡੀਓ ਜੰਗਲ ਦੀ ਅੱਗ ਵਾਂਗ ਹਰ ਪਾਸੇ ਫੈਲ ਗਿਆ ਅਤੇ ਹੁਣ ਅਦਾਕਾਰ ਦੀ ਅਲੋਚਨਾ ਤੋਂ ਬਾਅਦ ਉਨ੍ਹਾਂ ਨੇ ਇਸ ਮਾਮਲੇ ‘ਚ ਸਫ਼ਾਈ ਦਿੱਤੀ ਹੈ ।

Written by  Shameela Khan -- November 16th 2023 02:25 PM
ਫੈਨ ਨੂੰ ਥੱਪੜ ਮਾਰਨ ਤੋਂ ਬਾਅਦ ਨਾਨਾ ਪਾਟੇਕਰ ਨੇ ਮੰਗੀ ਮੁਆਫ਼ੀ

ਫੈਨ ਨੂੰ ਥੱਪੜ ਮਾਰਨ ਤੋਂ ਬਾਅਦ ਨਾਨਾ ਪਾਟੇਕਰ ਨੇ ਮੰਗੀ ਮੁਆਫ਼ੀ

ਮੁੰਬਈ: ਅਦਾਕਾਰ ਨਾਨਾ ਪਾਟੇਕਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਬੀਤੇ ਦਿਨੀਂ ਖੂਬ ਵਾਇਰਲ ਹੋਇਆ। ਇਸ ਵੀਡੀਓ ‘ਚ ਨਾਨਾ ਪਾਟੇਕਰ ਆਪਣੇ ਇੱਕ ਫੈਨ ਨੂੰ ਥੱਪੜ ਮਾਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਸੈਲਫੀ ਲੈਣ ਆਏ ਫੈਨ ਨੂੰ ਥੱਪੜ ਜੜ ਦਿੰਦਾ ਹੈ । ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਅਦਾਕਾਰ ਦੀ ਖੂਬ ਅਲੋਚਨਾ ਹੋਈ ਸੀ ਅਤੇ ਹੁਣ ਇਸ ਮਾਮਲੇ ‘ਚ ਅਦਾਕਾਰ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ । 

ਬੀਤੇ ਦਿਨੀਂ ਨਾਨਾ ਪਾਟੇਕਰ ਦੀ ਵਾਰਾਣਸੀ ‘ਚ ਸ਼ੂਟਿੰਗ ਚੱਲ ਰਹੀ ਸੀ । ਇਸੇ ਦੌਰਾਨ ਉਨ੍ਹਾਂ ਦਾ ਇਹ ਫੈਨ ਸੈਲਫੀ ਲੈਣ ਦੇ ਲਈ ਪਹੁੰਚਿਆ ਸੀ । ਇਹ ਵੀਡੀਓ ਜੰਗਲ ਦੀ ਅੱਗ ਵਾਂਗ ਹਰ ਪਾਸੇ ਫੈਲ ਗਿਆ ਅਤੇ ਹੁਣ ਅਦਾਕਾਰ ਦੀ ਅਲੋਚਨਾ ਤੋਂ ਬਾਅਦ ਉਨ੍ਹਾਂ ਨੇ ਇਸ ਮਾਮਲੇ ‘ਚ ਸਫ਼ਾਈ ਦਿੱਤੀ ਹੈ । ਉਨ੍ਹਾਂ ਨੇ ਇਸ ਮਾਮਲੇ ‘ਚ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਇਹ ਸਭ ਕੁਝ ਗਲਤ ਫਹਿਮੀ ਦੇ ਕਾਰਨ ਹੋਇਆ ਹੈ ।
ਨਾਨਾ ਪਾਟੇਕਰ ਦੀ ਟੀਮ ਵੱਲੋਂ ਜਾਰੀ ਕੀਤੇ ਗਏ ਇਸ ਵੀਡੀਓ ‘ਚ ਨਾਨਾ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ‘ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਮੈਂ ਇੱਕ ਲੜਕੇ ਨੁੰ ਥੱਪੜ ਮਾਰਦਾ ਦਿਖਾਈ ਦੇ ਰਿਹਾ ਹਾਂ ।ਇਹ ਸੀਕਵੇਂਸ ਸਾਡੀ ਫ਼ਿਲਮ ਦਾ ਹਿੱਸਾ ਹੈ । ਅਸੀਂ ਇੱਕ ਰਿਹਰਸਲ ਕੀਤੀ ਸੀ। ਅਸੀਂ ਦੂਜੀ ਰਿਹਰਸਲ ਕਰਨ ਵਾਲੇ ਸੀ ਕਿ ਉਦੋਂ ਤੱਕ ਵੀਡੀਓ ‘ਚ ਦਿਖਾਈ ਦੇਣ ਵਾਲਾ ਲੜਕਾ ਆ ਗਿਆ। 


- PTC NEWS

adv-img

Top News view more...

Latest News view more...