Amritsar News : ਐਂਟੀ ਨਾਰਕੋਟਿਕ ਟਾਸਕ ਫੋਰਸ ਅੰਮ੍ਰਿਤਸਰ ਨੂੰ ਮਿਲੀ ਵੱਡੀ ਸਫ਼ਲਤਾ , ਪਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ 18 ਕਿਲੋ ਹੈਰੋਇਨ ਫੜੀ
Amritsar News : ਪੰਜਾਬ ਵਿੱਚ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਐਂਟੀ ਨਾਰਕੋਟਿਕ ਟਾਸਕ ਫੋਰਸ ਅੰਮ੍ਰਿਤਸਰ ਵੱਲੋਂ 18 ਕਿਲੋ ਹੈਰੋਇਨ ਦੇ 12 ਪੈਕਟ ਸਮੇਤ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈI ਜਾਣਕਾਰੀ ਅਨੁਸਾਰ ਨਸ਼ਾ ਤਸਕਰ ਹੀਰਾ ਸਿੰਘ ਵਾਸੀ ਖਹਿਰਾ ਥਾਣਾ ਘਰਿੰਡਾ ਦਾ ਵਸਨੀਕ ਹੈ।
ਜਿਸ ਪਾਸੋਂ ਕਰੋੜਾਂ ਰੁਪਏ ਦੀ ਹੈਰੋਇਨ ਫੜ ਕੇ ਇੱਕ ਵੱਡੇ ਨਸ਼ਾ ਤਸਕਰ ਦਾ ਲੱਕ ਤੋੜਿਆ ਹੈ। ਜਾਣਕਾਰੀ ਅਨੁਸਾਰ ਤਸਕਰ ਹੀਰਾ ਸਿੰਘ ਵਲੋਂ ਹੈਰੋਇਨ ਦੀ ਇਹ ਖੇਪ ਪਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਗਈ ਸੀ।
ਦੱਸ ਦੇਈਏ ਕਿ ਇੱਕ ਦਿਨ ਪਹਿਲਾਂ ਅੰਮ੍ਰਿਤਸਰ ਸੀਆਈਏ ਸਟਾਫ ਦੀ ਟੀਮ ਵੱਲੋਂ ਇੰਟੈਲੀਜੰਸ ਵਿਭਾਗ ਦੇ ਇੰਸਪੈਕਟਰ ਮਨਜੀਤ ਸਿੰਘ ਅਤੇ ਉਸਦੇ ਸਾਥੀ ਰਵੀ ਨੂੰ 1 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਸੀਆਈਏ ਸਟਾਫ ਦੇ ਇੰਸਪੈਕਟਰ ਅਨਮੋਲਕ ਸਿੰਘ ਨੇ ਦੱਸਿਆ ਸੀ ਕਿ ਇੰਟੈਲੀਜੰਸ ਇੰਸਪੈਕਟਰ ਮਨਜੀਤ ਸਿੰਘ ਅਤੇ ਰਵੀ ਦੇ ਖਿਲਾਫ ਥਾਣਾ ਰਣਜੀਤ ਐਵਨਿਊ ਵਿਖੇ ਐਫਆਈਆਰ ਨੰਬਰ 36 ਤਹਿਤ ਐਨਡੀਪੀਐਸ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
- PTC NEWS