Mon, Jul 22, 2024
Whatsapp

NEET UG ਦੀ ਮੁੜ ਪ੍ਰੀਖਿਆ ਦੇ ਨਤੀਜੇ ਜਾਰੀ, ਕਿਸੇ ਨੂੰ ਨਹੀਂ ਮਿਲੇ 720 'ਚੋਂ 720, ਅਸਲੀ ਟਾਪਰਾਂ ਦੀ ਘਟੀ ਗਿਣਤੀ

NEET UG Re Exam 2024 : ਪ੍ਰੀਖਿਆ ਵਿੱਚ ਸ਼ਾਮਲ ਹੋਏ ਵਿਦਿਆਰਥੀ ਅਧਿਕਾਰਤ ਵੈੱਬਸਾਈਟ exams.nta.ac.in/NEET/ 'ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ। ਇਸ ਤੋਂ ਪਹਿਲਾਂ, NEET UG ਮੁੜ ਪ੍ਰੀਖਿਆ ਦੀ ਅੰਤਿਮ ਉੱਤਰ ਕੁੰਜੀ 30 ਜੂਨ ਨੂੰ ਦੁਪਹਿਰ 1:30 ਵਜੇ ਜਾਰੀ ਕੀਤੀ ਗਈ ਸੀ।

Reported by:  PTC News Desk  Edited by:  KRISHAN KUMAR SHARMA -- July 01st 2024 09:39 AM -- Updated: July 01st 2024 10:01 AM
NEET UG ਦੀ ਮੁੜ ਪ੍ਰੀਖਿਆ ਦੇ ਨਤੀਜੇ ਜਾਰੀ, ਕਿਸੇ ਨੂੰ ਨਹੀਂ ਮਿਲੇ 720 'ਚੋਂ 720, ਅਸਲੀ ਟਾਪਰਾਂ ਦੀ ਘਟੀ ਗਿਣਤੀ

NEET UG ਦੀ ਮੁੜ ਪ੍ਰੀਖਿਆ ਦੇ ਨਤੀਜੇ ਜਾਰੀ, ਕਿਸੇ ਨੂੰ ਨਹੀਂ ਮਿਲੇ 720 'ਚੋਂ 720, ਅਸਲੀ ਟਾਪਰਾਂ ਦੀ ਘਟੀ ਗਿਣਤੀ

NEET UG Re-Test 2024 : ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ 1563 ਉਮੀਦਵਾਰਾਂ ਲਈ ਦੁਬਾਰਾ ਕਰਵਾਈ ਗਈ NEET UG ਪ੍ਰੀਖਿਆ (RE-NEET UG 2024) ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਪ੍ਰੀਖਿਆ ਵਿੱਚ ਸ਼ਾਮਲ ਹੋਏ ਵਿਦਿਆਰਥੀ ਅਧਿਕਾਰਤ ਵੈੱਬਸਾਈਟ exams.nta.ac.in/NEET/ 'ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ। ਇਸ ਤੋਂ ਪਹਿਲਾਂ NEET UG ਮੁੜ ਪ੍ਰੀਖਿਆ ਦੀ ਅੰਤਿਮ ਉੱਤਰ ਕੁੰਜੀ 30 ਜੂਨ ਨੂੰ ਦੁਪਹਿਰ 1:30 ਵਜੇ ਜਾਰੀ ਕੀਤੀ ਗਈ ਸੀ।

NTA ਨੇ ਪਹਿਲਾਂ NEET UG ਪ੍ਰੀਖਿਆ ਵਿੱਚ 1563 ਉਮੀਦਵਾਰਾਂ ਨੂੰ ਗ੍ਰੇਸ ਅੰਕ ਦਿੱਤੇ ਸਨ। ਪਰ ਜਦੋਂ ਵਿਵਾਦ ਹੋਇਆ ਤਾਂ ਇਹ ਗਰੇਸ ਅੰਕ ਰੱਦ ਕਰਕੇ ਮੁੜ ਪ੍ਰੀਖਿਆ ਕਰਵਾਉਣ ਦਾ ਫੈਸਲਾ ਕੀਤਾ ਗਿਆ। 1,563 ਵਿੱਚੋਂ 813 ਵਿਦਿਆਰਥੀ ਮੁੜ ਕਰਵਾਈ ਗਈ NEET ਪ੍ਰੀਖਿਆ ਵਿੱਚ ਸ਼ਾਮਲ ਹੋਏ। ਦੇਸ਼ ਦੇ ਉਨ੍ਹਾਂ 6 ਕੇਂਦਰਾਂ 'ਤੇ ਦੁਬਾਰਾ ਪ੍ਰੀਖਿਆ ਲਈ ਗਈ, ਜਿੱਥੇ ਗ੍ਰੇਸ ਅੰਕ ਦਿੱਤੇ ਗਏ ਸਨ।


ਐਨਟੀਏ ਦੇ ਸੂਤਰਾਂ ਅਨੁਸਾਰ, NEET UG ਪ੍ਰੀਖਿਆ ਲਈ ਦੁਬਾਰਾ ਹਾਜ਼ਰ ਹੋਏ 813 ਉਮੀਦਵਾਰਾਂ ਵਿੱਚੋਂ ਕਿਸੇ ਨੂੰ ਵੀ 720 ਵਿਚੋਂ 720 ਅੰਕ ਪ੍ਰਾਪਤ ਨਹੀਂ ਹੋਏ ਹਨ। ਨਾਲ ਹੀ ਟਾਪਰਾਂ ਦੀ ਗਿਣਤੀ 67 ਤੋਂ ਘਟ ਕੇ 61 ਹੋ ਗਈ ਹੈ। ਰਿਪੋਰਟ ਅਨੁਸਾਰ 720/720 ਦੇ ਸੰਪੂਰਨ ਸਕੋਰ ਪ੍ਰਾਪਤ ਕਰਨ ਵਾਲੇ 6 ਵਿੱਚੋਂ 5 ਉਮੀਦਵਾਰਾਂ ਨੇ ਦੁਬਾਰਾ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਨੇ 680 ਤੋਂ ਵੱਧ ਅੰਕ ਹਾਸਲ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਦੋ ਉਮੀਦਵਾਰਾਂ ਵਿੱਚੋਂ ਕੋਈ ਵੀ ਪ੍ਰੀਖਿਆ ਵਿੱਚ ਸ਼ਾਮਲ ਨਹੀਂ ਹੋਇਆ। ਛੱਤੀਸਗੜ੍ਹ ਦੇ ਕੁੱਲ 602 ਵਿਦਿਆਰਥੀਆਂ ਵਿੱਚੋਂ 291, ਗੁਜਰਾਤ ਤੋਂ 1 ਵਿਦਿਆਰਥੀ, ਹਰਿਆਣਾ ਦੇ 494 ਵਿਦਿਆਰਥੀਆਂ ਵਿੱਚੋਂ 287 ਅਤੇ ਮੇਘਾਲਿਆ ਦੇ ਤੁਰਾ ਤੋਂ 234 ਵਿਦਿਆਰਥੀ ਪ੍ਰੀਖਿਆ ਵਿੱਚ ਸ਼ਾਮਲ ਹੋਏ।

- PTC NEWS

Top News view more...

Latest News view more...

PTC NETWORK