Advertisment

Paper Leak Case: ਸਿੱਖਿਆ ਵਿਭਾਗ ਦੁਆਰਾ ਫਿਜ਼ੀਕਲ ਵੈਰਫਿਕੇਸ਼ਨ ਦੇ ਆਦੇਸ਼, ਸਮੇਂ ਤੋਂ 1 ਘੰਟਾ ਪਹਿਲਾਂ ਰੱਦ ਹੋਇਆ ਸੀ ਇਮਤਿਹਾਨ

ਪੰਜਾਬ ਵਿੱਚ 12ਵੀਂ ਜਮਾਤ ਦੇ ਪੇਪਰ ਲੀਕ ਮਾਮਲੇ ਵਿੱਚ ਵਿਭਾਗ ਨੇ ਸਖ਼ਤ ਕਾਰਵਾਈ ਕੀਤੀ ਹੈ। ਸਿੱਖਿਆ ਵਿਭਾਗ ਨੇ ਅਧਿਕਾਰੀਆਂ ਨੂੰ ਮਾਮਲੇ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਉਣ ਦੇ ਹੁਕਮ ਦਿੱਤੇ ਹਨ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਇੱਕ ਘੰਟਾ ਪਹਿਲਾਂ 12ਵੀਂ ਜਮਾਤ ਦਾ ਅੰਗਰੇਜ਼ੀ ਦਾ ਪੇਪਰ ਅਚਾਨਕ ਰੱਦ ਕਰ ਦਿੱਤਾ ਗਿਆ ਸੀ।

author-image
ਜਸਮੀਤ ਸਿੰਘ
Updated On
New Update
Paper Leak Case: ਸਿੱਖਿਆ ਵਿਭਾਗ ਦੁਆਰਾ ਫਿਜ਼ੀਕਲ ਵੈਰਫਿਕੇਸ਼ਨ ਦੇ ਆਦੇਸ਼, ਸਮੇਂ ਤੋਂ 1 ਘੰਟਾ ਪਹਿਲਾਂ ਰੱਦ ਹੋਇਆ ਸੀ ਇਮਤਿਹਾਨ
Advertisment

Paper Leak Case: ਪੰਜਾਬ ਵਿੱਚ 12ਵੀਂ ਜਮਾਤ ਦੇ ਪੇਪਰ ਲੀਕ ਮਾਮਲੇ ਵਿੱਚ ਵਿਭਾਗ ਨੇ ਸਖ਼ਤ ਕਾਰਵਾਈ ਕੀਤੀ ਹੈ। ਸਿੱਖਿਆ ਵਿਭਾਗ ਨੇ ਅਧਿਕਾਰੀਆਂ ਨੂੰ ਮਾਮਲੇ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਉਣ ਦੇ ਹੁਕਮ ਦਿੱਤੇ ਹਨ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਇੱਕ ਘੰਟਾ ਪਹਿਲਾਂ 12ਵੀਂ ਜਮਾਤ ਦਾ ਅੰਗਰੇਜ਼ੀ ਦਾ ਪੇਪਰ ਅਚਾਨਕ ਰੱਦ ਕਰ ਦਿੱਤਾ ਗਿਆ ਸੀ।

ਸਿੱਖਿਆ ਬੋਰਡ ਦੇ ਬੁਲਾਰੇ ਨੇ ਪੇਪਰ ਰੱਦ ਹੋਣ ਦਾ ਪ੍ਰਸ਼ਾਸਨਿਕ ਕਾਰਨ ਦੱਸਿਆ ਸੀ। ਪੇਪਰ ਰੱਦ ਹੋਣ ਦੀ ਰੰਜਿਸ਼ ਤੋਂ ਬਾਅਦ ਵਿਭਾਗ ਹਰਕਤ ਵਿੱਚ ਆ ਗਿਆ ਹੈ। ਹੁਣ ਪੰਜਾਬ ਦੇ ਸਮੂਹ ਕੰਟਰੋਲਰਾਂ-ਕਮ ਸਕੂਲ ਪ੍ਰਿੰਸੀਪਲਾਂ ਨੂੰ ਬੈਂਕਾਂ ਵਿੱਚ ਜਾ ਕੇ ਆਪਣੇ ਸਕੂਲਾਂ ਦੇ ਪ੍ਰਸ਼ਨ ਪੱਤਰਾਂ ਦੇ ਸੀਲਬੰਦ ਪੈਕੇਟ ਚੈੱਕ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਕੱਲ੍ਹ ਪੰਜਾਬ ਦੇ ਸਾਰੇ ਕੇਂਦਰਾਂ ਦੇ ਕੰਟਰੋਲਰ/ਡਿਊਟੀ ਅਫ਼ਸਰ ਬੈਂਕਾਂ ਵਿੱਚ ਹਾਜ਼ਰ ਰਹਿਣਗੇ।





ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪ੍ਰੀਖਿਆ ਕੇਂਦਰਾਂ ਵਿੱਚ ਪਹੁੰਚੇ ਪ੍ਰਸ਼ਨ ਪੱਤਰਾਂ ਦੇ ਲਿਫਾਫੇ ਪਹਿਲਾਂ ਨਾ ਖੋਲ੍ਹੇ ਜਾਣ। ਜੇਕਰ ਕਿਸੇ ਵੀ ਕੇਂਦਰ ਵਿੱਚ ਪ੍ਰਸ਼ਨ ਪੱਤਰ ਖੋਲ੍ਹਿਆ ਗਿਆ ਹੈ, ਤਾਂ ਉਸ ਦੀ ਸੂਚਨਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਨੂੰ ਦਿੱਤੀ ਜਾਵੇ। ਇਹ ਦੱਸਣਾ ਪਵੇਗਾ ਕਿ ਇਹ ਕਾਗਜ਼ ਕਿਸ ਅਧਿਕਾਰੀ ਨੇ ਅਤੇ ਕਿਸ ਸਮੇਂ ਖੋਲ੍ਹੇ ਹਨ। ਇਸ ਦਾ ਪੂਰਾ ਡਾਟਾ ਉਪਲਬਧ ਕਰਵਾਉਣਾ ਹੋਵੇਗਾ।

- PTC NEWS
education-department-official class-12-paper-leaked strict-action
Advertisment

Stay updated with the latest news headlines.

Follow us:
Advertisment