RBI MPC Cuts Repo Rate : ਕਰਜ਼ੇ ਹੋਣਗੇ ਸਸਤੇ; RBI ਨੇ 5 ਸਾਲਾਂ ਬਾਅਦ ਰੈਪੋ ਰੇਟ ਵਿੱਚ 0.25% ਦੀ ਕਟੌਤੀ ਕੀਤੀ
RBI MPC Cuts Repo Rate : ਦੇਸ਼ ਦੇ ਕਰੋੜਾਂ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ, ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਵਿਆਜ ਦਰਾਂ ਵਿੱਚ 0.25 ਫੀਸਦ ਕਟੌਤੀ ਦਾ ਐਲਾਨ ਕੀਤਾ। ਰਿਜ਼ਰਵ ਬੈਂਕ ਨੇ ਲਗਭਗ 5 ਸਾਲਾਂ ਬਾਅਦ ਰੈਪੋ ਰੇਟ ਵਿੱਚ ਕਟੌਤੀ ਕੀਤੀ ਹੈ। ਰੈਪੋ ਰੇਟ ਵਿੱਚ 0.25 ਫੀਸਦ (25 ਬੇਸਿਸ ਪੁਆਇੰਟ) ਦੀ ਇਸ ਕਟੌਤੀ ਕਾਰਨ ਘਰੇਲੂ ਕਰਜ਼ੇ ਅਤੇ ਕਾਰ ਕਰਜ਼ੇ ਸਮੇਤ ਸਾਰੇ ਕਰਜ਼ੇ ਸਸਤੇ ਹੋ ਜਾਣਗੇ ਅਤੇ ਲੋਕਾਂ ਨੂੰ EMI ਵਿੱਚ ਰਾਹਤ ਮਿਲੇਗੀ। ਦੱਸ ਦਈਏ ਕਿ ਰਿਜ਼ਰਵ ਬੈਂਕ ਨੇ ਆਖਰੀ ਵਾਰ ਜੂਨ 2023 ਵਿੱਚ ਰੈਪੋ ਰੇਟ ਵਧਾ ਕੇ 6.5 ਫੀਸਦ ਕੀਤਾ ਸੀ। ਜੂਨ 2023 ਤੋਂ ਬਾਅਦ ਰੈਪੋ ਰੇਟ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।
- PTC NEWS