SBI Clerk Recruitment 2023: 8283 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ, sbi.co.in 'ਤੇ ਕਰੋ ਚੈੱਕ
SBI Clerk Recruitment 2023: ਸਟੇਟ ਬੈਂਕ ਆਫ ਇੰਡੀਆ (SBI) ਨੇ SBI ਕਲਰਕ ਭਰਤੀ 2023 ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਐਸਬੀਆਈ ਨੇ ਜੂਨੀਅਰ ਐਸੋਸੀਏਟ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ, ਯੋਗ ਉਮੀਦਵਾਰ ਐਸਬੀਆਈ ਦੀ ਅਧਿਕਾਰਤ ਵੈਬਸਾਈਟ, sbi.co.in ਦੁਆਰਾ ਆਨਲਾਈਨ ਅਰਜ਼ੀ ਦੇ ਸਕਦੇ ਹਨ। ਨੋਟੀਫਿਕੇਸ਼ਨ ਅਨੁਸਾਰ ਜੂਨੀਅਰ ਐਸੋਸੀਏਟ (ਕਲਰਕ) ਦੀਆਂ 8283 ਖਾਲੀ ਅਸਾਮੀਆਂ ਇਸ ਭਰਤੀ ਮੁਹਿੰਮ ਰਾਹੀਂ ਭਰੀਆਂ ਜਾਣਗੀਆਂ।
SBI Clerk Recruitment 2023: ਮਹੱਤਵਪੂਰਨ ਮਿਤੀ
ਅਰਜ਼ੀ ਦੀ ਸ਼ੁਰੂਆਤੀ ਮਿਤੀ: 17 ਨਵੰਬਰ 2023
ਅਰਜ਼ੀ ਦੀ ਆਖਰੀ ਮਿਤੀ: 7 ਦਸੰਬਰ 2023
ਮੁੱਢਲੀ ਪ੍ਰੀਖਿਆ: ਜਨਵਰੀ 2024
ਮੁੱਖ ਪ੍ਰੀਖਿਆ: ਫਰਵਰੀ 2024
ਵਿਦਿਅਕ ਯੋਗਤਾ ਅਤੇ ਉਮਰ ਸੀਮਾ
ਇਸ ਭਰਤੀ ਲਈ, ਉਮੀਦਵਾਰ ਦਾ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਅਨੁਸ਼ਾਸਨ ਵਿੱਚ ਗ੍ਰੈਜੂਏਸ਼ਨ ਜਾਂ ਕੇਂਦਰ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਕਿਸੇ ਬਰਾਬਰ ਦੀ ਡਿਗਰੀ ਹੋਣੀ ਚਾਹੀਦੀ ਹੈ। ਉਮਰ ਦੀ ਗੱਲ ਕਰੀਏ ਤਾਂ ਇਸ ਭਰਤੀ ਲਈ ਉਮਰ ਸੀਮਾ 20 ਤੋਂ 28 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
ਚੋਣ ਪ੍ਰਕਿਰਿਆ
ਚੋਣ ਪ੍ਰਕਿਰਿਆ ਵਿੱਚ ਔਨ-ਲਾਈਨ ਟੈਸਟ (ਸ਼ੁਰੂਆਤੀ ਅਤੇ ਮੁੱਖ ਪ੍ਰੀਖਿਆ) ਅਤੇ ਨਿਰਧਾਰਿਤ ਚੁਣੀ ਗਈ ਸਥਾਨਕ ਭਾਸ਼ਾ ਵਿੱਚ ਟੈਸਟ ਸ਼ਾਮਲ ਹੁੰਦੇ ਹਨ। 100 ਅੰਕਾਂ ਦੀ ਔਬਜੈਕਟਿਵ ਪ੍ਰੀਖਿਆ ਵਾਲੀ ਔਨਲਾਈਨ ਮੁਢਲੀ ਪ੍ਰੀਖਿਆ ਕਰਵਾਈ ਜਾਵੇਗੀ।
ਇਹ ਪ੍ਰੀਖਿਆ 1 ਘੰਟੇ ਦੀ ਹੋਵੇਗੀ ਜਿਸ ਦੇ 3 ਭਾਗ ਹੋਣਗੇ - ਅੰਗਰੇਜ਼ੀ ਭਾਸ਼ਾ, ਸੰਖਿਆਤਮਕ ਯੋਗਤਾ ਅਤੇ ਤਰਕ ਯੋਗਤਾ। ਪ੍ਰੀਲਿਮ ਪਾਸ ਕਰਨ ਵਾਲਿਆਂ ਨੂੰ ਮੁੱਖ ਪ੍ਰੀਖਿਆ ਲਈ ਬੁਲਾਇਆ ਜਾਵੇਗਾ। ਜਦੋਂ ਕਿ ਮੇਨਜ਼ ਵਿੱਚ ਸਫਲ ਹੋਣ ਵਾਲੇ ਵਿਅਕਤੀਆਂ ਨੂੰ ਇੰਟਰਵਿਊ ਲਈ ਬੁਲਾਇਆ ਜਾਵੇਗਾ, ਜਿਸ ਤੋਂ ਬਾਅਦ ਫਾਈਨਲ ਨਤੀਜਾ ਜਾਰੀ ਕੀਤਾ ਜਾਵੇਗਾ।
ਅਰਜ਼ੀ ਦੀ ਫੀਸ
ਅਰਜ਼ੀ ਫੀਸ ਬਾਰੇ ਗੱਲ ਕਰਦੇ ਹੋਏ, ਜਨਰਲ/ਓਬੀਸੀ/ਈਡਬਲਯੂਐਸ ਸ਼੍ਰੇਣੀ ਲਈ ਅਰਜ਼ੀ ਫੀਸ ₹ 750/- ਹੈ। ਜਦੋਂ ਕਿ SC/ST/PWBD/ESM/DESM ਨੂੰ ਅਰਜ਼ੀ ਫੀਸ ਦੇ ਭੁਗਤਾਨ ਤੋਂ ਛੋਟ ਦਿੱਤੀ ਗਈ ਹੈ। ਐਪਲੀਕੇਸ਼ਨ ਫੀਸ ਔਨਲਾਈਨ ਮੋਡ ਰਾਹੀਂ ਅਦਾ ਕੀਤੀ ਜਾ ਸਕਦੀ ਹੈ।
- PTC NEWS