Sun, Apr 28, 2024
Whatsapp

Hindi Diwas 2023 : ਅੱਜ ਹੈ ਹਿੰਦੀ ਦਿਵਸ ਜਾਣੋ ਇਸਦਾ ਇਤਿਹਾਸ ਅਤੇ ਮਹੱਤਤਾ

Written by  Shameela Khan -- September 14th 2023 12:07 PM -- Updated: September 14th 2023 12:56 PM
Hindi Diwas 2023 : ਅੱਜ ਹੈ ਹਿੰਦੀ ਦਿਵਸ ਜਾਣੋ ਇਸਦਾ ਇਤਿਹਾਸ ਅਤੇ ਮਹੱਤਤਾ

Hindi Diwas 2023 : ਅੱਜ ਹੈ ਹਿੰਦੀ ਦਿਵਸ ਜਾਣੋ ਇਸਦਾ ਇਤਿਹਾਸ ਅਤੇ ਮਹੱਤਤਾ

Hindi Diwas 2023: ਭਾਰਤ ਦੇ ਸੰਵਿਧਾਨ ਵਿੱਚ ਕਿਸੇ ਵੀ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਦਾ ਦਰਜਾ ਨਹੀਂ ਹੁੰਦਾ। ਪਰ ਦੇਵਨਾਗਰੀ ਲਿਪੀ ਵਿੱਚ ਹਿੰਦੀ ਧਾਰਾ 343 ਦੇ ਅਨੁਸਾਰ ਭਾਰਤ ਵਿੱਚ ਕੇਂਦਰ ਸਰਕਾਰ ਅਤੇ ਸੰਘ ਦੀ ਅਧਿਕਾਰਤ ਭਾਸ਼ਾ ਹੈ। ਹਿੰਦੀ, ਇੱਕ ਇੰਡੋ-ਆਰੀਅਨ ਭਾਸ਼ਾ, ਅੰਗਰੇਜ਼ੀ ਅਤੇ ਮੈਂਡਰਿਨ ਚੀਨੀ ਤੋਂ ਬਾਅਦ ਵਿਸ਼ਵ ਪੱਧਰ 'ਤੇ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਕਈ ਰਿਪੋਰਟਾਂ ਦੇ ਅਨੁਸਾਰ, ਦੁਨੀਆ 'ਚ 600 ਮਿਲੀਅਨ ਲੋਕ ਇੱਕ ਦੂਜੇ ਨਾਲ ਸੰਚਾਰ ਕਰਨ ਲਈ ਹਿੰਦੀ ਭਾਸ਼ਾ ਦੀ ਵਰਤੋਂ ਕਰਦੇ ਹਨ।

ਹਿੰਦੀ ਦਿਵਸ ਦਾ ਇਤਿਹਾਸ : 


ਭਾਰਤ ਦੀ ਸੰਵਿਧਾਨ ਸਭਾ ਨੇ 14 ਸਤੰਬਰ, 1949 ਨੂੰ ਦੇਵਨਾਗਰੀ ਲਿਪੀ ਵਿੱਚ ਲਿਖੀ ਹਿੰਦੀ ਨੂੰ ਭਾਰਤ ਦੀ ਸਰਕਾਰੀ ਭਾਸ਼ਾ ਵਜੋਂ ਸਵੀਕਾਰ ਕਰ ਲਿਆ। ਪਹਿਲਾ ਹਿੰਦੀ ਦਿਵਸ ਅਧਿਕਾਰਤ ਤੌਰ 'ਤੇ 14 ਸਤੰਬਰ 1953 ਨੂੰ ਮਨਾਇਆ ਗਿਆ ਸੀ। ਹਿੰਦੀ ਨੂੰ ਸਰਕਾਰੀ ਭਾਸ਼ਾਵਾਂ ਵਿੱਚੋਂ ਇੱਕ ਅਪਣਾਉਣ ਦਾ ਕਾਰਨ ਬਹੁ-ਭਾਸ਼ਾਈ ਦੇਸ਼ ਵਿੱਚ ਪ੍ਰਸ਼ਾਸਨ ਨੂੰ ਸਰਲ ਬਣਾਉਣਾ ਸੀ। ਹਿੰਦੀ ਨੂੰ ਸਰਕਾਰੀ ਭਾਸ਼ਾ ਵਜੋਂ ਅਪਣਾਉਣ ਲਈ ਬਹੁਤ ਸਾਰੇ ਲੇਖਕਾਂ, ਕਵੀਆਂ ਅਤੇ ਕਾਰਕੁਨਾਂ ਵੱਲੋਂ ਵੀ ਯਤਨ ਕੀਤੇ ਗਏ।

ਹਿੰਦੀ ਦਿਵਸ ਦੀ ਮਹੱਤਤਾ : 

ਹਿੰਦੀ ਦਿਵਸ ਮਨਾਉਣ ਦਾ ਇੱਕ ਕਾਰਨ ਦੇਸ਼ ਵਿੱਚ ਅੰਗਰੇਜ਼ੀ ਭਾਸ਼ਾ ਦੇ ਵੱਧ ਰਹੇ ਰੁਝਾਨ ਅਤੇ ਹਿੰਦੀ ਦੀ ਅਣਦੇਖੀ ਨੂੰ ਰੋਕਣਾ ਹੈ। ਤੁਹਾਨੂੰ ਦੱਸ ਦੇਈਏ ਕਿ ਮਹਾਤਮਾ ਗਾਂਧੀ ਨੇ ਵੀ ਹਿੰਦੀ ਨੂੰ ਲੋਕਾਂ ਦੀ ਭਾਸ਼ਾ ਕਿਹਾ ਸੀ। ਹਿੰਦੀ ਦਿਵਸ 'ਤੇ ਦੇਸ਼ ਭਰ ਵਿੱਚ ਬਹੁਤ ਸਾਰੇ ਸਾਹਿਤਕ ਅਤੇ ਸੱਭਿਆਚਾਰਕ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ। ਜਿਸ ਵਿੱਚ ਲੋਕ ਹਿੰਦੀ ਸਾਹਿਤ ਦੀਆਂ ਮਹਾਨ ਰਚਨਾਵਾਂ ਦਾ ਜਸ਼ਨ ਮਨਾਉਂਦੇ ਹਨ। 

ਰਾਜਭਾਸ਼ਾ ਕੀਰਤੀ ਪੁਰਸਕਾਰ ਅਤੇ ਗੌਰਵ ਪੁਰਸਕਾਰ ਵੀ ਹਿੰਦੀ ਦਿਵਸ 'ਤੇ ਮੰਤਰਾਲਿਆਂ, ਵਿਭਾਗਾਂ, ਜਨਤਕ ਖੇਤਰ ਦੀਆਂ ਇਕਾਈਆਂ (PSUs), ਰਾਸ਼ਟਰੀਕ੍ਰਿਤ ਬੈਂਕਾਂ ਅਤੇ ਨਾਗਰਿਕਾਂ ਨੂੰ ਹਿੰਦੀ ਦੇ ਯੋਗਦਾਨ ਅਤੇ ਪ੍ਰਚਾਰ ਲਈ ਦਿੱਤੇ ਜਾਂਦੇ ਹਨ। 14 ਸਤੰਬਰ ਨੂੰ ਹਿੰਦੀ ਦਿਵਸ ਦੀ ਮਹੱਤਤਾ ਸਬੰਧੀ ਸਕੂਲਾਂ-ਕਾਲਜਾਂ ਵਿੱਚ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ।

-ਸਚਿਨ ਜਿੰਦਲ ਦੇ ਸਹਿਯੋਗ ਨਾਲ 

- PTC NEWS

Top News view more...

Latest News view more...