Sat, Dec 9, 2023
Whatsapp

'ਤੂੰ SSP ਦੀ ਵਰਦੀ ਛੱਡ, ਮੈਂ MLA ਦੀ ਕੁਰਸੀ ਪਾਸੇ ਰੱਖਦਾਂ'; ਵਿਵਾਦ ਮਗਰੋਂ DGP ਦਫ਼ਤਰ ਹਾਜ਼ਰ ਹੋਣਗੇ ਗੁਰਮੀਤ ਚੌਹਾਨ

Written by  Jasmeet Singh -- September 28th 2023 06:00 PM -- Updated: September 28th 2023 06:05 PM
'ਤੂੰ SSP ਦੀ ਵਰਦੀ ਛੱਡ, ਮੈਂ MLA ਦੀ ਕੁਰਸੀ ਪਾਸੇ ਰੱਖਦਾਂ'; ਵਿਵਾਦ ਮਗਰੋਂ DGP ਦਫ਼ਤਰ ਹਾਜ਼ਰ ਹੋਣਗੇ ਗੁਰਮੀਤ ਚੌਹਾਨ

'ਤੂੰ SSP ਦੀ ਵਰਦੀ ਛੱਡ, ਮੈਂ MLA ਦੀ ਕੁਰਸੀ ਪਾਸੇ ਰੱਖਦਾਂ'; ਵਿਵਾਦ ਮਗਰੋਂ DGP ਦਫ਼ਤਰ ਹਾਜ਼ਰ ਹੋਣਗੇ ਗੁਰਮੀਤ ਚੌਹਾਨ

AAP MLA vs SSP: ਤਰਨਤਾਰਨ ਜ਼ਿਲ੍ਹੇ ਦੇ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਜ਼ਿਲ੍ਹੇ ਦੇ ਐੱਸ.ਐੱਸ.ਪੀ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਸਿੱਧੀ ਚੁਣੌਤੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿਵਾਦ ਦਰਮਿਆਨ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਇਲਜ਼ਾਮ ਲਗਾਉਂਦੇ ਹੋਏ ਆਪਣੀ ਸਕਿਓਰਿਟੀ ਤੱਕ ਵਾਪਸ ਕਰਨ ਦੀ ਗੱਲ ਆਖੀ ਹੈ।

ਇਹ ਸਾਰਾ ਮਾਮਲਾ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਭੈਲ ਢਾਏ ਵਾਲਾ ਵਿਖੇ ਹੋ ਰਹੀ ਬਿਆਸ ਦਰਿਆ ਨਜ਼ਦੀਕ ਰੇਤਾ ਦੀ ਨਾਜਾਇਜ਼ ਮਾਇਨਿਗ ਨੂੰ ਲੈ ਕੇ ਵਿਗੜਿਆ ਹੈ। ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਵਿਖੇ ਪੁਲਸ ਵੱਲੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਜੀਜਾ ਨਿਸ਼ਾਨ ਸਿੰਘ ਸਮੇਤ 13 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਪੁਲਿਸ ਨੇ 9 ਟਿੱਪਰ, ਇੱਕ ਇਨੋਵਾ ਗੱਡੀ, ਇੱਕ ਮੋਟਰਸਾਈਕਲ ਅਤੇ ਇੱਕ ਪੁਪ ਲਾਈਨ ਮਸ਼ੀਨ ਵੀ ਕਬਜ਼ੇ ਵਿਚ ਲਈ ਹੈ। 


ਉੱਥੇ ਹੀ 'ਆਪ' ਵਿਧਾਇਕ ਨੇ ਇਲਜ਼ਾਮ ਲਗਾਇਆ ਹੈ ਕਿ ਐੱਸ.ਐੱਸ.ਪੀ. ਵੱਲੋਂ ਮਹੀਨਾ ਲੈ ਕੇ ਅਧਿਕਾਰੀ ਲਗਾਏ ਗਏ ਹਨ। ਵਿਧਾਇਕ ਵੱਲੋਂ ਆਪਣੇ ਨਜ਼ਦੀਕੀ ਰਿਸ਼ਤੇਦਾਰ ’ਤੇ ਝੂਠਾ ਪਰਚਾ ਦਰਜ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਹਾਲਾਂਕਿ ਇਸ ਸਬੰਧੀ ਐੱਸ.ਐੱਸ.ਪੀ. ਗੁਰਮੀਤ ਸਿੰਘ ਚੌਹਾਨ ਨੇ ਕਿਹਾ ਕਿ ਵਿਧਾਇਕ ਵੱਲੋਂ ਸਿਰਫ ਇਲਜ਼ਾਮ ਲਗਾਏ ਗਏ ਹਨ, ਇਸਦਾ ਜਵਾਬ ਉਹ ਨਹੀਂ ਦੇਣਗੇ। 

ਇਸ ਮਾਮਲੇ 'ਚ ਹੁਣ CM ਭਗਵੰਤ ਮਾਨ ਦੀ ਸਰਕਾਰ ਨੇ CIA ਸਟਾਫ਼ ਦੇ 5 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਉੱਥੇ ਹੀ ਤੁਰੰਤ ਪ੍ਰਭਾਵ ਨਾਲ 4 ਉੱਚ ਪੁਲਿਸ ਅਧਿਆਕਰੀਆਂ ਦੇ ਤਬਾਦਲੇ ਵੀ ਕਰ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਤਰਨਤਾਰਨ ਦੇ SSP ਗੁਰਮੀਤ ਚੌਹਾਨ ਨੂੰ ਹੁਣ AIG SSOC ਐੱਸ.ਏ.ਐੱਸ ਨਗਰ ਅਸ਼ਵਨੀ ਕਪੂਰ ਬਦਲਣਗੇ। ਇਸ ਦੇ ਨਾਲ ਹੀ ਗੁਰਮੀਤ ਚੌਹਾਨ ਨੂੰ DGP ਪੰਜਾਬ ਦੇ ਦਫ਼ਤਰ ਹਾਜ਼ਰ ਹੋਣ ਨੂੰ ਕਿਹਾ ਗਿਆ ਹੈ। ਜਿਨ੍ਹਾਂ ਦੇ ਬਾਅਦ ਵਿੱਚ ਟਰਾਂਸਫਰ ਆਰਡਰ ਨਿਕਲਣ ਦੀ ਉਮੀਦ ਜਤਾਈ ਜਾ ਰਹੀ ਹੈ।   

'ਆਪ' ਵਿਧਾਇਕ ਨੇ PTC ਦੇ ਪਤਰਕਾਰ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਜੋ ਪੋਸਟ ਪਾਈ ਸੀ ਉਹ ਪਾਰਟੀ ਦੇ ਵਰਕਰਾਂ ਲਈ ਸੀ। ਉਨ੍ਹਾਂ ਕਿਹਾ, "ਜ਼ਿਲ੍ਹਾ ਤਰਨ ਤਾਰਨ 'ਚ ਕੋਈ ਵੀ ਸਰਕਾਰੀ ਕੰਮ ਪੈਸੇ ਦਿੱਤਿਆਂ ਬਗੈਰ ਨਹੀਂ ਹੁੰਦਾ ਇਸ ਲਈ ਉਨ੍ਹਾਂ ਉਹ ਪੋਸਟ ਵਰਕਰਾਂ ਨੂੰ ਤਗੜੇ ਹੋ ਕੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਜੰਗ ਲੜਨ ਲਈ ਪਾਈ ਸੀ। ਪਰ ਪਾਰਟੀ ਹਾਈਕਮਾਂਡ ਦੇ ਹੁਕਮਾਂ 'ਤੇ ਉਨ੍ਹਾਂ ਇਹ ਪੋਸਟ ਡਿਲੀਟ ਕਰ ਦਿੱਤੀ।"    

ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਲਿਖਿਆ ਸੀ, "....ਐੱਸਐੱਸਪੀ ਮੈਂ ਤੇ ਕਿਹਾ ਸੀ ਕਿ ਤੂੰ ਬੱਸ ਚੋਰਾਂ ਨਾਲ ਹੀ ਰਲਿਆ ਹੋਇਆਂ, ਪਰ ਹੁਣ ਪਤਾ ਲੱਗਾ ਤੂੰ ਕਾਇਰ ਵੀ ਏ..ਬਾਕੀ ਐੱਸਐੱਸਪੀ ਤੂੰ ਰਾਤ ਜੋ ਪੁਲਿਸ ਵਾਲੇ ਫੀਲੇ ਭੇਜੇ ਸੀ, ਉਨ੍ਹਾਂ ਜੋ ਮੇਰੇ ਰਿਸ਼ਤੇਦਾਰ ਨਾਲ ਕੀਤਾ। ਉਸ ਦੇ ਜਵਾਬ ਦੀ ਉਡੀਕ ਕਰੋ । ਬਾਕੀ ਤੂੰ ਜੋ ਸੀਆਈਏ ਵਾਲਿਆਂ ਕੋਲੋਂ ਰਾਤ ਸਨੇਹਾ ਭੇਜਿਆ ਕਿ ਜੇ ਗੈਂਗਸਟਰ ਕਾਰਵਾਈ ਕਰਨ, ਐੱਮਐੱਲਏ ਤੇ ਕੀ ਕਈ ਪਰਿਵਾਰ ਤਬਾਹ ਹੋ ਜਾਂਦੇ। ਮੈਨੂ ਸਵਿਕਾਰ ਹੈ, ਮੈਂ ਆਪਣੀ ਪੁਲਿਸ ਸਕਿਉਰਟੀ ਤੈਨੂੰ ਵਾਪਸ ਭੇਜ ਰਿਹਾ ਹਾਂ।"

ਉਨ੍ਹਾਂ ਅੱਗੇ ਲਿਖਿਆ, "ਤੇਰੇ ਕੋਲ ਖੁੱਲਾ ਸਮਾ ਤੂੰ ਜੋ ਮੈਨੂੰ ਕਰਵਾਉਣਾ ਕਰਵਾ ਲੈ। ਬਾਕੀ ਪਰਿਵਾਰ ਸਭ ਦੇ ਬਰਾਬਰ ਨੇ। ਰਾਤ ਤੇਰਾ ਸੀਆਈਏ ਵਾਲਾ ਰੱਜਿਆ ਕਹਿੰਦਾ ਰਿਹਾ ਉਥੇ ਕਿ ਮੈਂ 25 ਲੱਖ ਮਹੀਨਾ SSP ਨੂੰ ਦਿੰਦਾ ਹਾਂ। ਤਾਂ ਹੀ ਮੈਂ ਕਿਹਾ ਐਡਾ ਵੱਡਾ ਨਸ਼ੇੜੀ ਤੂੰ CIA ਦੀ ਕੁਰਸੀ ਤੇ ਕਿਉਂ ਰੱਖਿਆ। ਬਾਕੀ ਤੁਸੀਂ ਜੋ ਕੁੱਟ ਕੁੱਟ ਕਹਿੰਦੇ ਰਹੇ ਕਿ ਐੱਮਐੱਲਏ ਦਾ ਨਾਮ ਲੈ, ਤੁਹਾਡੀ ਉਹ ਕਰਤੂਤ ਵੀ ਮੇਰੇ ਕੋਲ ਆ ਗਈ ਹੈ। ਤੇਰੇ ਵੱਲੋਂ ਮੇਰੇ ਰਿਸ਼ਤੇਦਾਰ ਤੇ ਕੀਤੇ ਝੂਠੇ ਪਰਚੇ ਦਾ ਮੈਂ ਸਵਾਗਤ ਕਰਦਾ ਹਾਂ।"

ਉਨ੍ਹਾਂ ਫਿਰ ਅੱਗੇ ਲਿਖਿਆ, "ਉਹ ਬੁਜ਼ਦਿਲ ਹੁੰਦਾ ਹੈ, ਜੋ ਆਪਣੀ ਦੁਸ਼ਮਣੀ ਕਿਸੇ ਹੋਰ ਨਾਲ ਕੱਢੇ। ਤੂੰ ਆਪਣੀ ਵਰਦੀ ਪਾਸੇ ਰੱਖ ਤੇ ਮੈਂ ਆਪਣੀ Mla ਦੀ ਕੁਰਸੀ ਪਾਸੇ ਰੱਖਦਾ, ਫਿਰ ਦੇਖਦੇ......। ਬਾਕੀ ਮੈਂ ਅੱਜ ਵੀ ਕਹਿੰਦਾ ਤਰਨਤਾਰਨ ਪੁਲਿਸ ਵਿਚ ਪਿਛਲੇ ਕਈ ਸਾਲਾਂ ਤੋਂ ਹੀ ਬਿਨਾ ਪੈਸੇ ਕੰਮ ਨਹੀ ਹੁੰਦਾ। ਪਰ ਅਸੀਂ ਕਰਵਾਉਣਾ।"

ਵਿਧਾਇਕ ਵੱਲੋਂ ਉਕਤ ਪੋਸਟ ਪਾਉਣ ਤੋਂ ਬਾਅਦ ਸਿਆਸੀ ਹਲਕਿਆਂ ’ਚ ਤਰਥੱਲੀ ਮਚੀ ਹੋਈ ਹੈ। PTC ਨਾਲ ਗੱਲ ਕਰਦਿਆਂ 'ਆਪ' ਵਿਧਾਇਕ ਨੇ ਪੰਜਾਬ ਪੁਲਿਸ ਵਿਭਾਗ 'ਚ ਭ੍ਰਿਸ਼ਟਚਾਰ ਦੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਦਾ ਕਹਿਣਾ ਕਿ ਉਨ੍ਹਾਂ ਦੀ ਭ੍ਰਿਸ਼ਟਾਚਾਰ ਵਿਰੁਸ਼ ਜੰਗ ਜਾਰੀ ਰਹੇਗੀ।

ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਵੀ ਇਸ ਮੁੱਦੇ ਨੂੰ ਲੈ ਕੇ 'ਆਪ' ਸਰਕਾਰ 'ਤੇ ਸਿਆਸੀ ਤਨਜ਼ ਕੱਸਿਆ ਹੈ, ਉਨ੍ਹਾਂ X ਹੈਂਡਲ 'ਤੇ ਪੋਸਟ ਕਰਦਿਆਂ ਲਿਖਿਆ, "ਤਰਨਤਾਰਨ ਦੇ ਐਸਐਸਪੀ ਅਤੇ ਖਡੂਰ ਸਾਹਿਬ ਦੇ ਵਿਧਾਇਕ ਵਿਚਾਲੇ ਚੱਲ ਰਹੀ ਖਿੱਚੋਤਾਣ ਤੋਂ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵੱਡੀ ਤਬਦੀਲੀ ਆਈ ਹੈ ਅਤੇ ਸ਼ਾਇਦ ਆਮ ਆਦਮੀ ਪਾਰਟੀ ਨੇ ਜਨਤਾ ਨਾਲ ਇਸ ਬਦਲਾਅ ਦਾ ਵਾਅਦਾ ਕੀਤਾ ਸੀ।"

- PTC NEWS

adv-img

Top News view more...

Latest News view more...