ਨਹੀਂ ਰਹੇ ਰਵਿੰਦਰ ਸਿੰਘ ਸੰਧੂ ਬੱਬਲ, 67 ਸਾਲ ਦੀ ਉਮਰ ਵਿਚ ਲਏ ਆਖ਼ਿਰੀ ਸਾਹ
ਚੰਡੀਗੜ੍ਹ: ਪੰਜਾਬ ਸਰਕਾਰ ਦੇ ਸਾਬਕਾ ਸੰਸਦੀ ਸਕੱਤਰ ਰਵਿੰਦਰ ਸਿੰਘ ਸੰਧੂ ਬੱਬਲ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਕਰੀਬ 67 ਸਾਲ ਦੀ ਉਮਰ ਵਿਚ ਆਖ਼ਿਰੀ ਸਾਹ ਲਏ। ਮਿਲੀ ਜਾਣਕਾਰੀ ਦੇ ਮੁਤਾਬਿਕ ਉਹ ਪਿਛਲੇ ਕੁਝ ਦਿਨਾਂ ਤੋਂ ਡੇਗੂ ਰੋਗ ਤੋਂ ਪੀੜਤ ਸਨ। ਜਿਨ੍ਹਾਂ ਅੱਜ ਬਾਅਦ ਦੁਪਹਿਰ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ 'ਚ ਆਖ਼ਰੀ ਸਾਹ ਲਿਆ।
ਉਹ ਆਪਣੇ ਪਿੱਛੇ 2 ਬੇਟੇ , ਇਕ ਬੇਟੀ ਅਤੇ ਪਤਨੀ ਛੱਡ ਗਏ ਹਨ। ਜ਼ਿਕਰਯੋਗ ਹੈ ਕਿ ਉਹ ਕਾਂਗਰਸ ਪਾਰਟੀ ਛੱਡ ਅਕਾਲੀ ਦਲ ਬਾਦਲ 'ਚ ਕੁਝ ਸਮਾਂ ਪਹਿਲਾਂ ਸ਼ਾਮਿਲ ਹੋ ਗਏ ਸਨ।
-PTC News