ਮੁੱਖ ਖਬਰਾਂ

ਓਡੀਸ਼ਾ 'ਚ "ਫਾਨੀ" ਤੂਫ਼ਾਨ ਨੇ ਮਚਾਇਆ ਕਹਿਰ, ਹਾਲਾਤ ਦਾ ਜਾਇਜ਼ਾ ਲੈਣ ਪਹੁੰਚੇ PM ਮੋਦੀ

By Jashan A -- May 06, 2019 10:05 am -- Updated:Feb 15, 2021

ਓਡੀਸ਼ਾ 'ਚ "ਫਾਨੀ" ਤੂਫ਼ਾਨ ਨੇ ਮਚਾਇਆ ਕਹਿਰ, ਹਾਲਾਤ ਦਾ ਜਾਇਜ਼ਾ ਲੈਣ ਪਹੁੰਚੇ PM ਮੋਦੀ,ਭੁਵਨੇਸ਼ਵਰ: ਬੰਗਾਲ ਦੀ ਖਾੜੀ ਤੋਂ ਉੱਠਿਆ ਚੱਕਰਵਾਤੀ ਤੂਫ਼ਾਨ ਫਾਨੀ ਨੇ ਓਡੀਸ਼ਾ 'ਚ ਕਹਿਰ ਮਚਾਇਆ ਹੋਇਆ ਹੈ। ਇਸ ਤੂਫਾਨ ਤੋਂ ਓਡੀਸ਼ਾ ਦੇ 11 ਜ਼ਿਲਿਆਂ ਦੇ 14,835 ਪਿੰਡ ਦੇ ਲਗਭਗ 1.08 ਕਰੋੜ ਲੋਕ ਪ੍ਰਭਾਵਿਤ ਹੋਏ ਹਨ।

ਹੋਰ ਪੜ੍ਹੋ:ਵਿਦਿਆਰਥੀ ਵੀ ਅਪਣੇ ”ਗੁਰੂਆਂ” ਦੇ ਹੱਕ ‘ਚ ਨਿੱਤਰੇ , ਘਰਾਂ ਦੇ ਦਰਵਾਜ਼ਿਆਂ ‘ਤੇ ਕਾਂਗਰਸ ਸਰਕਾਰ ਲਈ ਲਿਖੀ ਇਹ ਚਿਤਾਵਨੀ

ਹੁਣ ਤੱਕ ਇਸ ਤੂਫਾਨ ਕਾਰਨ 38 ਲੋਕਾਂ ਦੀ ਮੌਤ ਹੋ ਚੁਕੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੂਫਾਨ ਪ੍ਰਭਾਵਿਤ ਓਡੀਸ਼ਾ ਦਾ ਜਾਇਜ਼ਾ ਲੈਣ ਲਈ ਭੁਵਨੇਸ਼ਵਰ ਪਹੁੰਚ ਗਏ ਹਨ।

ਪੀ.ਐੱਮ. ਆਪਣੇ ਦੌਰੇ ਦੌਰਾਨ ਤੂਫਾਨ ਪ੍ਰਭਾਵਿਤ ਵੱਖ-ਵੱਖ ਜ਼ਿਲਿਆਂ ਦੀ ਸਥਿਤੀ ਦਾ ਜਾਇਜ਼ਾ ਲੈਣਗੇ। ਮੰਨਿਆ ਜਾ ਰਿਹਾ ਹੈ ਕਿ ਪੀ.ਐੱਮ. ਇਸ ਦੌਰਾਨ ਓਡੀਸ਼ਾ ਨੂੰ ਕੇਂਦਰ ਤੋਂ ਮਦਦ ਦਾ ਵੀ ਐਲਾਨ ਕਰ ਸਕਦੇ ਹਨ।

ਹੋਰ ਪੜ੍ਹੋ:ਇਹ ਕੰਪਨੀ ਯਾਤਰੀਆਂ ਨੂੰ ਕਰਵਾ ਰਹੀ ਹੈ ਮੁਫਤ ਸਫਰ!

pm modi ਓਡੀਸ਼ਾ 'ਚ "ਫਾਨੀ" ਤੂਫ਼ਾਨ ਨੇ ਮਚਾਇਆ ਕਹਿਰ, ਹਾਲਾਤ ਦਾ ਜਾਇਜ਼ਾ ਲੈਣ ਪਹੁੰਚੇ PM ਮੋਦੀ

ਪੀ.ਐੱਮ. ਮੋਦੀ ਨੇ ਐਤਵਾਰ ਨੂੰ ਟਵੀਟ ਕਰ ਕੇ ਆਪਣੇ ਓਡੀਸ਼ਾ ਦੌਰੇ ਦੀ ਜਾਣਕਾਰੀ ਦਿੱਤੀ ਸੀ। ਮੋਦੀ ਨੇ ਕਿਹਾ,''ਸੋਮਵਾਰ ਦੀ ਸਵੇਰ ਓਡੀਸ਼ਾ 'ਚ ਰਹਾਂਗਾ। ਉੱਥੇ ਮੈਂ ਚੱਕਰਵਾਤ ਫਾਨੀ ਤੋਂ ਬਾਅਦ ਦੀ ਸਥਿਤੀ ਦੀ ਸਮੀਖਿਆ ਅਤੇ ਟਾਪ ਅਫ਼ਸਰਾਂ ਨਾਲ ਮੀਟਿੰਗ ਕਰਾਂਗਾ। ਉਥੇ ਹੀ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਆਫ਼ਤ ਨਾਲ ਪ੍ਰਭਾਵਿਤ ਲੋਕਾਂ ਲਈ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ।

-PTC News