ਪੰਜਾਬ

ਅੰਮ੍ਰਿਤਸਰ ਹਵਾਈ ਅੱਡੇ 'ਤੇ ਯਾਤਰੀਆਂ ਦਾ ਹੰਗਾਮਾ: ਖਰਾਬ ਮੌਸਮ ਕਾਰਨ ਮੁੰਬਈ ਦੀ ਉਡਾਣ ਰੱਦ

By Riya Bawa -- June 11, 2022 9:25 am

ਅੰਮ੍ਰਿਤਸਰ : ਪੰਜਾਬ ਵਿਚ ਗਰਮੀ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਦੂਜੇ ਪਾਸੇ ਅੱਜ ਖਰਾਬ ਮੌਸਮ ਕਾਰਨ ਕਈ ਥਾਵਾਂ 'ਤੇ ਉਡਾਣਾਂ ਰੱਦ ਹੋ ਰਹੀਆਂ ਹਨ ਜਿਸ ਕਾਰਨ ਯਾਤਰੀ ਪ੍ਰੇਸ਼ਾਨ ਹਨ। ਇਸ ਵਿਚਾਲੇ ਅੱਜ ਤਾਜਾ ਅਪਡੇਟ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿਥੇ ਅੱਧੀ ਰਾਤ ਨੂੰ ਖਰਾਬ ਮੌਸਮ ਕਾਰਨ ਅੰਮ੍ਰਿਤਸਰ ਤੋਂ ਗੋ-ਫਸਟ ਏਅਰ ਦੀ ਉਡਾਣ ਨੂੰ ਰੱਦ ਕਰਨਾ ਪਿਆ, ਜਿਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਏਅਰਪੋਰਟ 'ਤੇ ਕੰਪਨੀ ਵੱਲੋਂ ਸਥਿਤੀ ਦੀ ਪਾਲਣਾ ਨਾ ਕਰਨ ਅਤੇ ਅਸੁਵਿਧਾਵਾਂ ਕਾਰਨ ਯਾਤਰੀਆਂ ਨੇ ਹੰਗਾਮਾ ਕੀਤਾ।

Departure,-arrival-of-flights-affected-5

ਦੱਸ ਦੇਈਏ ਕਿ ਮੁੰਬਈ 'ਚ ਖਰਾਬ ਮੌਸਮ ਕਾਰਨ ਸ਼ੁੱਕਰਵਾਰ ਰਾਤ ਨੂੰ ਅੰਮ੍ਰਿਤਸਰ ਤੋਂ ਗੋਫਰਸਟ ਏਅਰ ਦੀ ਫਲਾਈਟ ਰੱਦ ਕਰਨੀ ਪਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਮੁੰਬਈ ਵਿੱਚ ਰਾਤ ਵੇਲੇ ਖ਼ਰਾਬ ਮੌਸਮ ਕਾਰਨ ਕਈ ਉਡਾਣਾਂ ਲੈਂਡ ਨਹੀਂ ਹੋ ਸਕੀਆਂ। ਗੋਫਰਸਟ ਏਅਰ ਦੀ ਫਲਾਈਟ ਜੀ8-2418 ਅੰਮ੍ਰਿਤਸਰ ਤੋਂ ਮੁੰਬਈ ਲਈ ਰਾਤ 8.45 ਵਜੇ ਟੇਕਆਫ ਹੋਣੀ ਸੀ ਪਰ ਦੋ ਘੰਟੇ ਦੀ ਦੇਰੀ ਹੋਈ। ਮੁਸਾਫਰਾਂ ਨੇ ਪਹਿਲਾਂ ਰਿਫਰੈਸ਼ਮੈਂਟ ਲਈ ਹੰਗਾਮਾ ਕੀਤਾ।

passengers

ਇਹ ਵੀ ਪੜ੍ਹੋਨੈਸ਼ਨਲ ਹੈਰਾਲਡ ਮਾਮਲਾ: ED ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ 23 ਜੂਨ ਨੂੰ ਸੰਮਨ ਕੀਤਾ ਜਾਰੀ

ਇਸ ਤੋਂ ਬਾਅਦ ਸਵੇਰੇ 11.22 ਵਜੇ ਜਹਾਜ਼ ਨੂੰ ਟੇਕਆਫ ਲਈ ਤਿਆਰ ਕੀਤਾ ਗਿਆ। ਜਹਾਜ਼ ਨੇ ਵੀ ਉਡਾਣ ਭਰੀ ਪਰ 10 ਮਿੰਟਾਂ ਦੇ ਅੰਦਰ ਅੰਮ੍ਰਿਤਸਰ ਹਵਾਈ ਅੱਡੇ 'ਤੇ ਦੁਬਾਰਾ ਉਤਰ ਗਿਆ। ਇਸ ਤੋਂ ਬਾਅਦ ਸਟਾਫ ਆਪ ਹੀ ਉਲਝਣ ਵਿਚ ਪੈ ਗਿਆ ਅਤੇ ਕੁਝ ਸਮੇਂ ਬਾਅਦ ਇਹ ਉਡਾਣ ਰੱਦ ਕਰ ਦਿੱਤੀ ਗਈ। ਯਾਤਰੀਆਂ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਦੀ ਫਲਾਈਟ ਦੋ ਘੰਟੇ ਲੇਟ ਹੋਈ। ਰੱਦ ਕਰਨ ਤੋਂ ਬਾਅਦ ਵੀ, ਗਰਾਊਂਡ ਸਟਾਫ ਨੂੰ ਕੁਝ ਪਤਾ ਨਹੀਂ ਸੀ ਕਿ ਕੀ ਕਰਨਾ ਹੈ। ਰਿਫਰੈਸ਼ਮੈਂਟ ਲਈ ਹੰਗਾਮਾ ਹੋਇਆ। ਅੰਤ ਵਿੱਚ ਰਿਫਰੈਸ਼ਮੈਂਟ ਦੇ ਨਾਂ 'ਤੇ ਯਾਤਰੀਆਂ ਨੂੰ ਚਾਹ ਅਤੇ ਬਿਸਕੁਟ ਦਿੱਤੇ ਗਏ।

Delhi HC tells DGCA to penalise those violating Covid norms at airport

ਅੰਮ੍ਰਿਤਸਰ ਏਅਰਪੋਰਟ 'ਤੇ ਯਾਤਰੀਆਂ ਨੇ ਫਿਰ ਕਬੂਤਰਾਂ ਦੀ ਸ਼ਿਕਾਇਤ ਕੀਤੀ। ਅੰਮ੍ਰਿਤਸਰ ਏਅਰਪੋਰਟ ਟਰਮੀਨਲ ਦੇ ਅੰਦਰ ਬਹੁਤ ਸਾਰੇ ਕਬੂਤਰ ਹਨ। ਕਬੂਤਰ ਸਵਾਰੀਆਂ ਤੋਂ ਲੈ ਕੇ ਪੀਣ ਵਾਲੇ ਪਾਣੀ ਦੀ ਥਾਂ 'ਤੇ ਘੁੰਮਦੇ ਰਹਿੰਦੇ ਹਨ, ਜਿਸ ਦਾ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ।ਏਅਰਪੋਰਟ ਦੇ ਰਨਵੇ ਦੇ ਨੇੜੇ ਇੰਨੇ ਪੰਛੀਆਂ ਦਾ ਹੋਣਾ ਜਾਨਲੇਵਾ ਸਾਬਤ ਹੋ ਸਕਦਾ ਹੈ।

-PTC News

  • Share