Thu, Apr 25, 2024
Whatsapp

ਮਾਮਲਾ 2 ਬੱਚਿਆਂ ਦੀ ਗੁੰਮਸ਼ੁਦਗੀ ਦਾ: ਪਟਿਆਲਾ 'ਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਨੇ ਫੁਹਾਰਾ ਚੌਂਕ ਤੋਂ ਮੋਤੀ ਮਹਿਲ ਤੱਕ ਕੱਢਿਆ ਰੋਸ ਮਾਰਚ

Written by  Jashan A -- August 01st 2019 07:29 PM
ਮਾਮਲਾ 2 ਬੱਚਿਆਂ ਦੀ ਗੁੰਮਸ਼ੁਦਗੀ ਦਾ: ਪਟਿਆਲਾ 'ਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਨੇ ਫੁਹਾਰਾ ਚੌਂਕ ਤੋਂ ਮੋਤੀ ਮਹਿਲ ਤੱਕ ਕੱਢਿਆ ਰੋਸ ਮਾਰਚ

ਮਾਮਲਾ 2 ਬੱਚਿਆਂ ਦੀ ਗੁੰਮਸ਼ੁਦਗੀ ਦਾ: ਪਟਿਆਲਾ 'ਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਨੇ ਫੁਹਾਰਾ ਚੌਂਕ ਤੋਂ ਮੋਤੀ ਮਹਿਲ ਤੱਕ ਕੱਢਿਆ ਰੋਸ ਮਾਰਚ

ਮਾਮਲਾ 2 ਬੱਚਿਆਂ ਦੀ ਗੁੰਮਸ਼ੁਦਗੀ ਦਾ: ਪਟਿਆਲਾ 'ਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਨੇ ਫੁਹਾਰਾ ਚੌਂਕ ਤੋਂ ਮੋਤੀ ਮਹਿਲ ਤੱਕ ਕੱਢਿਆ ਰੋਸ ਮਾਰਚ,ਪਟਿਆਲਾ: ਹਲਕਾ ਘਨੌਰ ਦੇ ਪਿੰਡ ਖੇੜੀਗੰਢਿਆ ਦੇ ਇਕ ਪਰਿਵਾਰ ਦੇ ਬੱਚੇ ਜਸ਼ਨਦੀਪ (10 ਸਾਲ) ਤੇ ਹਸਨਦੀਪ (6 ਸਾਲ) ਦੇ 22 ਜੁਲਾਈ 2019 ਦੀ ਰਾਤ ਤੋਂ ਲਾਪਤਾ ਹੋਣ ਦੇ ਗਿਆਰਾਂ ਦਿਨਾਂ ਬਾਅਦ ਵੀ ਜ਼ਿਲਾ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਬੱਚਿਆਂ ਨੂੰ ਲੱਭਣ 'ਚ ਨਕਾਮ ਰਹਿਣ ਕਾਰਨ ਅੱਜ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਨੇ ਸਾਬਕਾ ਮੰਤਰੀ ਤੇ ਜ਼ਿਲ੍ਹਾ ਪਟਿਆਲਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਤੇ ਹਲਕਾ ਘਨੌਰ ਦੀ ਇੰਚਾਰਜ਼ ਬੀਬੀ ਹਰਪ੍ਰੀਤ ਕੌਰ ਮੂਖਮੇਲਪੁਰ ਦੀ ਅਗਵਾਈ 'ਚ ਫੁਹਾਰਾ ਚੌਂਕ ਤੋਂ ਲੈ ਕੇ ਮੋਤੀ ਮਹਿਲ ਤੱਕ ਕਾਲੇ ਝੰਡੇ ਲੈ ਕੇ ਰੋਸ ਮਾਰਚ ਕੀਤਾ। ਇਸ ਰੋਸ ਮਾਰਚ 'ਚ ਅਕਾਲੀ ਨੇਤਾਵਾਂ , ਵਰਕਰਾਂ ਦੇ ਨਾਲ ਨਾਲ ਆਮ ਲੋਕਾਂ ਨੇ ਵੀ ਵੱਧ ਚੜ ਕੇ ਹਿੱਸਾ ਲਿਆ। ਮੋਤੀ ਮਹਿਲ ਨੇੜੇ ਵਾਈ ਪੀ ਐਸ ਚੌਂਕ ਤੇ ਅਕਾਲੀ ਦਲ ਨੇ ਐਸ ਡੀ ਐਮ ਹਰਵਿੰਦਰ ਸਿੰਘ ਅਰੋੜਾ ਨੂੰ ਰਾਜਪਾਲ ਦੇ ਨਾਮ ਮੰਗ ਪੱਤਰ ਸੋਂਪਿਆ।ਇਸ ਮੌਕੇ ਬੋਲਦਿਆਂ ਸੁਰਜੀਤ ਸਿੰਘ ਰੱਖੜਾ ਨੇ ਕਿਹਾ 11 ਦਿਨ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਹਨ।ਜਿਸ ਕਾਰਨ ਪਰਿਵਾਰ ਦੇ ਨਾਲ ਨਾਲ ਆਮ ਲੋਕਾਂ ਵਿਚ ਭਾਰੀ ਰੋਸ ਦੀ ਲਹਿਰ ਦੋੜ ਚੁੱਕੀ ਹੈ। ਰੱਖੜਾ ਨੇ ਕਿਹਾ ਕਿ ਪਟਿਆਲਾ ਜ਼ਿਲ੍ਹਾ ਮੁੱਖ ਮੰਤਰੀ ਦਾ ਅਪਣਾ ਜ਼ਿਲਾ ਹੈ ਤੇ ਇਸ ਜ਼ਿਲ੍ਹੇ ਵਿਚ ਹੀ ਇਸ ਵਕਤ ਅਮਨ ਤੇ ਕਾਨੂੰਨ ਦੀ ਸਥਿਤੀ ਪੂਰੀ ਤਰਾਂ ਵਿਗੜ ਚੁੱਕੀ ਹੈ। ਜ਼ਿਲ੍ਹਾ ਪੁਲਿਸ 11 ਦਿਨਾਂ 'ਚ ਵੀ ਦੋ ਬੱਚੇ ਨਹੀ ਲੱਭ ਸਕੀ। ਜਿਸ ਕਾਰਨ ਅੱਜ ਹਰ ਪਰਿਵਾਰ ਆਪਣੇ ਬੱਚਿਆਂ ਨੂੰ ਅਨਸਰੁਖਿੱਅਤ ਹੋਇਆ ਮਹਿਸੂਸ ਕਰ ਰਿਹਾ ਹੈ। ਅਕਾਲੀ ਦਲ ਤੇ ਭਾਜਪਾ ਨੇ ਹਮੇਸਾਂ ਹੀ ਲੋਕਾਂ ਦੀ ਲੜਾਈ ਲੜੀ ਹੈ ਤੇ ਲਗਾਤਾਰ ਇਨਾਂ ਬੱਚਿਆਂ ਨੂੰ ਲੱਭਣ ਲਈ ਅਧਿਕਾਰੀਆਂ 'ਤੇ ਪ੍ਰੈਸ਼ਰ ਬਣਾਇਆ ਹੋਇਆ ਹੈ। ਹੋਰ ਪੜ੍ਹੋ: ਜੇ ਦਰਿਆਈ ਪਾਣੀਆਂ ਦੀ ਚੋਰੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਪੰਜਾਬ ਮਾਰੂਥਲ ਬਣ ਜਾਵੇਗਾ: ਸੁਖਬੀਰ ਸਿੰਘ ਬਾਦਲ ਰੱਖੜਾ ਨੇ ਕਿਹਾ ਕਿ ਇਸ ਤੋ ਪਹਿਲਾਂ ਵੀ ਹਲਕਾ ਘਨੌਰ ਦਾ ਹੀ ਇਕ ਬੱਚਾ ਕੁਝ ਮਹੀਨੇ ਪਹਿਲਾ ਲਾਪਤਾ ਹੋ ਗਿਆ ਸੀ। ਜਿਸ ਨੂੰ ਪੁਲਿਸ ਲੱਭਣ ਵਿਚ ਨਕਾਮ ਰਹੀ ਤੇ ਕੁਝ ਦਿਨਾਂ ਬਾਅਦ ਉਸ ਬੱਚੇ ਦੀ ਲਾਸ਼ ਬਰਾਬਦ ਹੋਈ ਸੀ ਤੇ ਉਸ ਸਮੇਂ ਵੀ ਪੁਲਿਸ ਦੀ ਨਾਕਾਮੀ ਸਾਫ ਨਜ਼ਰ ਆਈ ਸੀ। ਇਸ ਮੌਕੇ ਬੀਬੀ ਹਰਪ੍ਰੀਤ ਕੌਰ ਮੂਖਮੇਲਪੁਰ ਹਲਕਾ ਇੰਚਾਰਜ ਘਨੌਰ ਨੇ ਕਿਹਾ ਕਿ ਪੁਲਿਸ ਪਰਿਵਾਰ ਨੂੰ ਵੀ ਤੰਗ ਤੇ ਪ੍ਰੇਸ਼ਾਨ ਕਰ ਰਹੀ ਹੈ। ਲੰਘੇ ਦਿਨ ਇਕ ਹੋਰ ਕਿਸੇ ਬੱਚੇ ਦੀ ਡੈਡ ਬਾਡੀ ਭਾਖੜਾ ਨਹਿਰ ਵਿਚੋ ਮਿਲੀ ਹੈ। ਜਿਸ ਨੂੰ ਪੁਲਸ ਖੇੜੀਗੰਢਿਆ ਪਰਿਵਾਰ ਦਾ ਬੱਚਾ ਦੱਸ ਕੇ ਪਰਿਵਾਰ 'ਤੇ ਪ੍ਰੈਸ਼ਰ ਬਣਾ ਰਹੀ ਹੈ ਕਿ ਇਹ ਬੱਚਾ ਉਸੇ ਪਰਿਵਾਰ ਦਾ ਹੈ। ਇਸ ਤਰਾਂ ਕਰਨ ਨਾਲ ਸਾਫ ਹੁੰਦਾ ਹੈ ਕਿ ਪੁਲਿਸ ਦੇ ਹੱਥ ਕੁਝ ਨਹੀ ਲੱਗ ਰਿਹਾ ਹੈ ਤੇ ਪੁਲਿਸ ਇਸ ਕੇਸ ਨੂੰ ਜਾਣ ਬੁੱਝ ਕੇ ਗੋਲ ਮੋਲ ਕਰਨਾ ਚਾਹੁੰਦੀ ਹੈ। ਇਸ ਮੌਕੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਇਸ ਵਕਤ ਦਿਨ ਬ ਦਿਨ ਖਰਾਬ ਹੁੰਦਾ ਜਾ ਰਿਹਾ ਹੈ। ਪੰਜਾਬ ਵਿਚ ਹਰ ਦਿਨ ਨੋਜਵਾਨਾਂ ਤੇ ਕਿਸਾਨਾਂ ਦੀਆਂ ਮੋਤਾਂ ਹੋ ਰਹੀਆਂ ਹਨ। ਕਈ ਅਹਿਮ ਰਿਪੋਰਟਾਂ ਮੁਤਾਬਿਕ ਪੰਜਾਬ ਵਿਚ ਪਿਛਲੇ 30 ਦਿਨਾਂ ਵਿਚ 24 ਮੋਤਾਂ ਨਸਿਆਂ ਨਾਲ ਹੋਈਆਂ ਹਨ। ਪਟਿਆਲਾ ਜਿਲੇ ਦੇ ਪਿੰਡਾਂ ਤੇ ਸਹਿਰਾਂ ਵਿਚ ਵੀ ਸ਼ਰੇਆਮ ਨਸ਼ਾ ਸਪਲਾਈ ਹੋ ਰਿਹਾ ਹੈ। ਇਸ ਮੌਕੇ ਬਾਬੂ ਕਬੀਰ ਦਾਸ ਨਾਭਾ , ਬੀਬੀ ਵਨਿਦੰਰ ਕੋਰ ਲੂੰਬਾਂ ਸੁਤਰਾਣਾ, ਸਾਬਕਾ ਚੈਅਰਮੈਨ ਸੁਰਜੀਤ ਸਿੰਘ ਅਬਲੋਵਾਲ, ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ , ਐਡਵੋਕੇਟ ਸਤਬੀਰ ਸਿੰਘ ਖੱਟੜਾ ਪਟਿਆਲਾ ਦਿਹਾਤੀ ,ਸਾਬਕਾ ਚੈਅਰਮੈਨ ਇੰਦਰਮੋਹਨ ਸਿੰਘ ਬਜਾਜ, ਸਾਬਕਾ ਮੇਅਰ ਅਮਰਿੰਦਰ ਬਜਾਜ, ਅਜੀਤਪਾਲ ਸਿੰਘ ਕੋਹਲੀ, ਸਾਬਕਾ ਮੇਅਰ ਵਿਸਨੂੰ ਸਰਮਾ, ਭਗਵਾਨ ਦਾਸ ਜੁਨੇਜਾ ਕੌਮੀ ਮੀਤ ਪ੍ਰਧਾਨ, ਹਰਪਾਲ ਜੁਨੇਜਾ ਸਹਿਰੀ ਪ੍ਰਧਾਨ, ਸਾਬਕਾ ਚੈਅਰਮੈਨ ਹਰਦਿੰਰ ਸਿੰਘ ਹਰਪਾਲਪੁਰ , ਜਥੇਦਾਰ ਜਰਨੈਲ ਸਿੰਘ ਕਰਤਾਰਪੁਰ , ਸੁਰਜੀਤ ਸਿੰਘ ਗੜੀ , ਸਤਦਿੰਰ ਸਿੰਘ ਟੌਹੜਾ ਐਸ ਜੀ ਪੀ ਸੀ ਮੈਂਬਰ, ਰਣਧੀਰ ਸਿੰਘ ਰੱਖੜਾ ਕੋਮੀ ਮੀਤ ਪ੍ਰਧਾਨ, ਸਾਬਕਾ ਚੈਅਰਮੈਨ ਹਰਿਦੰਰਪਾਲ ਟੋਹੜਾ, ਜਸਪਾਲ ਸਿੰਘ ਬਿੱਟੂ ਚੱਠਾ ਸਾਬਕਾ ਕੌਂਸਲਰ, ਇੰਦਰਜੀਤ ਸਿੰਘ ਰੱਖੜਾ ਦਿਹਾਤੀ ਪ੍ਰਧਾਨ, ਸੁਖਬੀਰ ਸਿੰਘ ਸਨੌਰ ਖਜਾਨਚੀ , ਜਸਵਿੰਦਰ ਸਿੰਘ ਚੀਮਾ ਮੁੱਖ ਸਲਾਹਕਾਰ, ਰਾਜਿੰਦਰ ਸਿੰਘ ਵਿਰਕ, ਮਾਲਵਿੰਦਰ ਸਿੰਘ ਝਿੱਲ, ਹਰਵਿੰਦਰ ਸਿੰਘ ਬੁੱਬੂ , ਪਰਮਜੀਤ ਸਿੰਘ ਪੰਮਾ, ਜਗਜੀਤ ਸਿੰਘ ਕੋਹਲੀ ਓ ਐਸ ਡੀ , ਅਮਿਤ ਰਾਠੀ ਮੁੱਖ ਬੁਲਾਰਾ, ਅਜੈ ਥਾਪਰ, ਜੋਨੀ ਕੋਹਲੀ ਕੌਸਲਰ, ਐਡਵੋਕੇਟ ਸਿਵਰਾਜ ਵਿਰਕ, ਜਥੇਦਾਰ ਭੁਪਿੰਦਰ ਸਿੰਘ ਡਕਾਲਾ, ਜਥੇਦਾਰ ਮਲਕੀਤ ਸਿੰਘ ਡਕਾਲਾ, ਜਥੇਦਾਰ ਹਰਜਿੰਦਰ ਸਿੰਘ ਬੱਲ, ਵਿੱਕੀ ਰਵਾਜ ਸੀਨੀਅਰ ਨੇਤਾ, ਸੁੱਕੂ ਗਰੋਵਰ ਜਿਲਾ ਕੁਆਡੀਨੇਟਰ , ਅਵਤਾਰ ਹੈਪੀ ਸਹਿਰੀ ਪ੍ਰਧਾਨ, ਰਵਿੰਦਰ ਸਿੰਘ ਵਿੰਦਾ, ਐਡੋਵਕੇਟ ਸਿਵਰਾਜ ਵਿਰਕ, ਸਾਬਕਾ ਚੈਅਰਮੈਨ ਜਸਪਾਲ ਸਿੰਘ ਕਲਿਆਣ, ਭੁਪਿੰਦਰ ਸਿੰਘ ਸੈਖੁਪੁਰਾ ਸਾਬਕਾ ਜਿਲਾ ਪ੍ਰੀਸਦ ਮੈਂਬਰ, ਹੈਰੀ ਮੂਖਮੇਲਪੁਰ, ਮਨਜੋਤ ਚਹਿਲ ਸੀਨੀਅਰ ਅਕਾਲੀ ਨੇਤਾ, ਮਸੂ ਖਾਨ , ਹਰਬਖਸ ਚਹਿਲ ਸਾਬਕਾ ਕੌਸਲਰ , ਗੁਰਧਿਆਨ ਸਿੰਘ ਭਾਨਰੀ ਅਕਾਲੀ ਨੇਤਾ, ਬੀਬੀ ਬਲਵਿੰਦਰ ਕੋਰ ਚੀਮਾ, ਸਵਰਾਜ ਘੁੰਮਣ , ਮੰਜੂ ਕਰੇਸੀ ਅਕਾਲੀ ਨੇਤਾ , ਹਰਫੂਲ ਸਿੰਘ ਬੌਸਰਕਲਾਂ ਸਾਬਕਾ ਚੈਅਰਮੈਨ, ਸੁਖਵਿੰਦਰਪਾਲ ਸਿੰਘ ਮਿੰਟਾਂ ਸਾਬਕਾ ਕੌਸਲਰ, ਜਥੇਦਾਰ ਕੋਹਲੀ ਮੁਲਾਜਮ ਨੇਤਾ , ਸੀ ਵਾਲੀਆ ਪੈਨਸਨਰਜ ਨੇਤਾ ,ਮਨੀ ਭੰਗੂ, ਤੇ ਹੋਰ ਵੀ ਨੇਤਾ ਹਾਜ਼ਰ ਸਨ। -PTC News


Top News view more...

Latest News view more...