Sun, May 25, 2025
Whatsapp

ਸਿੱਧੂ ਦੀ ਰਿਹਾਈ ਨਾ ਹੋਣ ’ਤੇ ਮੁੜ ਭੜਕੀ ਨਵਜੋਤ ਕੌਰ ਸਿੱਧੂ, ਟਵੀਟ ਕਰਕੇ ਸਰਕਾਰ ਨੂੰ ਪਾਈਆਂ ਲਾਹਣਤਾਂ

ਨਵਜੌਤ ਕੌਰ ਸਿੱਧੂ ਇੱਕ ਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨਾ ਹੋਣ ’ਤੇ ਸਰਕਾਰ ’ਤੇ ਭੜਕਦੇ ਹੋਏ ਨਜ਼ਰ ਆਏ। ਉਨ੍ਹਾਂ ਨੇ 4 ਦਿਨਾਂ ਬਾਅਦ ਮੁੜ ਟਵੀਟ ਕਰਕੇ ਸਰਕਾਰ ਖਿਲਾਫ ਭੜਾਸ ਕੱਢੀ।

Reported by:  PTC News Desk  Edited by:  Aarti -- January 29th 2023 04:05 PM
ਸਿੱਧੂ ਦੀ ਰਿਹਾਈ ਨਾ ਹੋਣ ’ਤੇ ਮੁੜ ਭੜਕੀ ਨਵਜੋਤ ਕੌਰ ਸਿੱਧੂ, ਟਵੀਟ ਕਰਕੇ ਸਰਕਾਰ ਨੂੰ ਪਾਈਆਂ ਲਾਹਣਤਾਂ

ਸਿੱਧੂ ਦੀ ਰਿਹਾਈ ਨਾ ਹੋਣ ’ਤੇ ਮੁੜ ਭੜਕੀ ਨਵਜੋਤ ਕੌਰ ਸਿੱਧੂ, ਟਵੀਟ ਕਰਕੇ ਸਰਕਾਰ ਨੂੰ ਪਾਈਆਂ ਲਾਹਣਤਾਂ

ਚੰਡੀਗੜ੍ਹ: ਨਵਜੌਤ ਕੌਰ ਸਿੱਧੂ ਇੱਕ ਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨਾ ਹੋਣ ’ਤੇ ਸਰਕਾਰ ’ਤੇ ਭੜਕਦੇ ਹੋਏ ਨਜ਼ਰ ਆਏ। ਨਵਜੋਤ ਕੌਰ ਸਿੱਧੂ ਦਾ ਗੁੱਸਾ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਉਨ੍ਹਾਂ ਨੇ 4 ਦਿਨਾਂ ਬਾਅਦ ਮੁੜ ਟਵੀਟ ਕਰਕੇ ਸਰਕਾਰ ਖਿਲਾਫ ਭੜਾਸ ਕੱਢੀ। 

ਨਵਜੋਤ ਕੌਰ ਸਿੱਧੂ ਨੇ ਟਵੀਟ ਕਰਦੇ ਹੋਏ ਕਿਹਾ ਕਿ ਗੈਂਗਸਟਰਾਂ, ਨਸ਼ੇੜੀਆਂ, ਕੱਟੜ ਅਪਰਾਧੀਆਂ, ਬਲਾਤਕਾਰੀਆਂ ਨੂੰ ਜ਼ਮਾਨਤ ਮਿਲ ਸਕਦੀ ਹੈ ਅਤੇ ਸਰਕਾਰੀ ਨੀਤੀਆਂ ਦੁਆਰਾ ਰਾਹਤ ਪ੍ਰਾਪਤ ਹੋ ਸਕਦੀ ਹੈ ਪਰ ਇੱਕ ਸੱਚਾ, ਇਮਾਨਦਾਰ ਵਿਅਕਤੀ ਜਿਸਨੇ ਜੋ ਗੁਨਾਹ ਕੀਤਾ ਵੀ ਨਹੀਂ ਹੈ ਉਸ ਗੁਨਾਹ ਦੀ ਸਜ਼ਾ ਭੁਗਤ ਰਿਹਾ ਹੈ। ਉਹ ਕੇਂਦਰ ਦੁਆਰਾ ਨਿਆਂ ਅਤੇ ਰਾਹਤ ਤੋਂ ਵਾਂਝਾ ਹੈ। ਵਾਹਿਗੁਰੂ ਕਿਰਪਾ ਕਰੇ। ਜੋ ਤੁਹਾਨੂੰ ਭੁੱਲ ਗਏ ਹਨ।

ਕਾਬਿਲੇਗੌਰ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਗਣਤੰਤਰ ਦਿਹਾੜੇ ’ਤੇ ਰਿਹਾਈ ਹੋਣ ਦੀਆਂ ਚਰਚਾਵਾਂ ਚੱਲ ਰਹੀਆਂ ਸੀ ਪਰ ਉਨ੍ਹਾਂ ਦੀ ਰਿਹਾਈ ਨਹੀਂ ਹੋਈ ਜਿਸ ਤੋਂ ਬਾਅਦ ਨਵਜੌਤ ਕੌਰ ਸਿੱਧੂ ਲਗਾਤਾਰ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਹਨ। ਫਿਲਹਾਲ ਨਵਜੋਤ ਸਿੰਘ ਸਿੱਧੂ ਰੋਡ ਰੇਜ ਮਾਮਲੇ 'ਚ ਇਕ ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਿਸ ਤੋਂ ਬਾਅਦ ਉਹ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ ਹਨ।

ਇਹ ਵੀ ਪੜ੍ਹੋ: ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਹਥਿਆਰਾਂ ਸਮੇਤ 2 ਵਿਅਕਤੀ ਕੀਤੇ ਗ੍ਰਿਫ਼ਤਾਰ

- PTC NEWS

Top News view more...

Latest News view more...

PTC NETWORK