ਹੁਣ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਕਾਂਗਰਸ ਭਵਨ 'ਚ ਰੋਜ਼ਾਨਾ 3 ਘੰਟੇ ਬੈਠਣਗੇ ਕੈਬਨਿਟ ਮੰਤਰੀ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਆਪਣੇ ਮੰਤਰੀਆਂ ਨੂੰ ਤੁਰੰਤ ਨਿਰਦੇਸ਼ ਦਿੱਤੇ ਹਨ ਕਿ ਉਹ ਉਹ ਰੋਜ਼ਾਨਾ ਸਵੇਰੇ 11 ਤੋਂ ਦੁਪਹਿਰ 2 ਵਜੇ ਤੱਕ ਲੋਕਾਂ ਦੀਆਂ ਸ਼ਿਕਾਇਤਾਂ ਸੁਣਨਗੇ। ਇਸ ਦੇ ਲਈ ਕੈਬਨਿਟ ਮੰਤਰੀਆਂ ਦੀ ਡਿਊਟੀ ਲਾਈ ਗਈ ਤਾਂ ਕਿ ਡਿਊਟੀ ਅਨੁਸਾਰ ਹੀ ਉਨ੍ਹਾਂ ਦੇ ਵਿਭਾਗਾਂ ਦੀ ਸਮੱਸਿਆ ਸਬੰਧੀ ਵਰਕਰ ਜਾਂ ਪੰਜਾਬ ਦੀ ਜਨਤਾ ਕਾਂਗਰਸ ਭਵਨ 'ਚ ਆ ਸਕੇ।
ਹੁਣ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਕਾਂਗਰਸ ਭਵਨ 'ਚ ਰੋਜ਼ਾਨਾ 3 ਘੰਟੇ ਬੈਠਣਗੇ ਕੈਬਨਿਟ ਮੰਤਰੀ
ਪੜ੍ਹੋ ਹੋਰ ਖ਼ਬਰਾਂ : ਜੰਮੂ -ਕਸ਼ਮੀਰ ਦੇ ਅਵੰਤੀਪੋਰਾ 'ਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਇੱਕ ਅੱਤਵਾਦੀ ਕੀਤਾ ਢੇਰ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਸ਼ਿਸ਼ਵਾਂ ਫਾਰਮ ਹਾਊਸ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਨਾਲ ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਤੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਵੀ ਸਨ। ਇਸ ਮੁਲਾਕਾਤ ਦੌਰਾਨ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਅੱਗੇ ਕਈ ਮੰਗਾਂ ਰੰਖਦਿਆਂ ਉਨ੍ਹਾਂ ਦਾ ਛੇਤੀ ਹੀ ਨਿਪਟਾਰਾ ਕਰਨ ਦੀ ਗੱਲ ਕਹੀ ਹੈ।
ਹੁਣ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਕਾਂਗਰਸ ਭਵਨ 'ਚ ਰੋਜ਼ਾਨਾ 3 ਘੰਟੇ ਬੈਠਣਗੇ ਕੈਬਨਿਟ ਮੰਤਰੀ
ਨਵਜੋਤ ਸਿੱਧੂ ਨੇ ਕੈਪਟਨ ਨੂੰ ਕਿਹਾ ਕਿ ਹਰ ਰੋਜ਼ ਇੱਕ ਮੰਤਰੀ ਨੂੰ ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਭਵਨ ਵਿੱਚ ਬੈਠ ਕੇ ਪਾਰਟੀ ਵਰਕਰਾਂ ਦੀਆਂ ਸ਼ਿਕਾਇਤਾਂ ਸੁਣਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇੱਕ-ਇੱਕ ਕਰਕੇ ਮੰਤਰੀ ਪੰਜਾਬ ਕਾਂਗਰਸ ਭਵਨ ਵਿੱਚ ਬੈਠੇ ਤੇ ਵਰਕਰਾਂ ਨੂੰ ਮਿਲੇ। ਉਨ੍ਹਾਂ ਕਿਹਾ ਕਿ ਬਾਕਾਇਦਾ ਰੋਸਟਰ ਤਿਆਰ ਕਰਕੇ ਮੰਤਰੀਆਂ ਦੀ ਡਿਉਟੀ ਲਾਈ ਜਾਵੇ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਹਫ਼ਤੇ ਵਿੱਚ ਪੰਜ ਦਿਨ ਇਹ ਵਿਵਸਥਾ ਲਾਗੂ ਰਹੇਗੀ।
ਹੁਣ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਕਾਂਗਰਸ ਭਵਨ 'ਚ ਰੋਜ਼ਾਨਾ 3 ਘੰਟੇ ਬੈਠਣਗੇ ਕੈਬਨਿਟ ਮੰਤਰੀ
ਜਿਸ ਨੂੰ ਮੌਕੇ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਸਵੀਕਾਰ ਕਰਦਿਆਂ ਆਦੇਸ਼ ਜਾਰੀ ਕਰ ਦਿੱਤੇ ਹਨ ਕਿ 3 ਘੰਟੇ ਰੋਜ਼ਾਨਾ ਸਵੇਰੇ 11 ਤੋਂ ਦੁਪਹਿਰ 2 ਵਜੇ ਤੱਕ ਕੈਬਨਿਟ ਮੰਤਰੀ ਕਾਂਗਰਸ ਭਵਨ 'ਚ ਬੈਠਕ ਕਰਨਗੇ ਸਾਰੇ ਮੰਤਰੀਆਂ ਦੀ ਟਰਨ ਵਾਈਜ਼ ਡਿਊਸ ਲਾਈ ਜਾਵੇਗੀ ਤੇ ਰੋਜ਼ਾਨਾ 3-3 ਕੈਬਨਿਟ ਮੰਤਰੀ ਕਾਂਗਰਸ ਭਵਨ 'ਚ ਬੈਠਣਗੇ। ਇਸ ਗਰੁੱਪ ਦੀ ਅਗਵਾਈ ਮੁੱਖ ਮੰਤਰੀ ਕਰਨਗੇ ਅਤੇ ਹਫ਼ਤੇ ਦਰਮਿਆਨ ਕੀਤੀ ਬੈਠਕ ਜਾਵੇਗੀ।
ਹੁਣ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਕਾਂਗਰਸ ਭਵਨ 'ਚ ਰੋਜ਼ਾਨਾ 3 ਘੰਟੇ ਬੈਠਣਗੇ ਕੈਬਨਿਟ ਮੰਤਰੀ
ਇਸ ਮਗਰੋਂ ਕੈਪਟਨ ਨੇ ਮੰਤਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਬਾਕਾਇਦਾ ਫੇਸਬੁੱਕ ਉੱਪਰ ਪੋਸਟ ਪਾ ਕਿ ਦੱਸਿਆ ਕਿ ਮੈਂ, ਆਪਣੇ ਸਾਰੇ ਕੈਬਨਿਟ ਮੰਤਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਰੋਜ਼ਾਨਾ ਸਵੇਰੇ 11 ਤੋਂ ਦੁਪਹਿਰ 2 ਵਜੇ ਤੱਕ ਲੋਕਾਂ ਤੇ ਪਾਰਟੀ ਕੇਡਰ ਨਾਲ ਮੁਲਾਕਾਤ ਕਰਨ ਤੇ ਉਨ੍ਹਾਂ ਦੀ ਗੱਲਬਾਤ ਸੁਣਨ ਲਈ ਕਾਂਗਰਸ ਭਵਨ ਆਪਣੀ ਹਾਜ਼ਰੀ ਭਰਿਆ ਕਰਨ। ਜੇਕਰ ਉਹ ਮੌਜੂਦ ਨਹੀਂ ਰਹਿ ਸਕਦੇ ਤਾਂ ਉਨ੍ਹਾਂ ਨੂੰ ਕਿਸੇ ਹੋਰ ਮੰਤਰੀ ਦਾ ਸਬਸਟੀਚਿਊਟ ਦੇਣਾ ਪਏਗਾ।
-PTCNews