Sat, Apr 20, 2024
Whatsapp

ਮਾਮਲਾ 2 ਬੱਚਿਆਂ ਦੀ ਗੁੰਮਸ਼ੁਦਗ਼ੀ ਦਾ: ਪੀੜਤ ਪਰਿਵਾਰ ਦਾ ਹੌਂਸਲਾ ਵਧਾਉਣ ਲਈ ਮਿਲਣ ਪਹੁੰਚੇ ਬਿਕਰਮ ਮਜੀਠੀਆ

Written by  Jashan A -- July 30th 2019 02:10 PM -- Updated: August 04th 2019 04:12 PM
ਮਾਮਲਾ 2 ਬੱਚਿਆਂ ਦੀ ਗੁੰਮਸ਼ੁਦਗ਼ੀ ਦਾ: ਪੀੜਤ ਪਰਿਵਾਰ ਦਾ ਹੌਂਸਲਾ ਵਧਾਉਣ ਲਈ ਮਿਲਣ ਪਹੁੰਚੇ ਬਿਕਰਮ ਮਜੀਠੀਆ

ਮਾਮਲਾ 2 ਬੱਚਿਆਂ ਦੀ ਗੁੰਮਸ਼ੁਦਗ਼ੀ ਦਾ: ਪੀੜਤ ਪਰਿਵਾਰ ਦਾ ਹੌਂਸਲਾ ਵਧਾਉਣ ਲਈ ਮਿਲਣ ਪਹੁੰਚੇ ਬਿਕਰਮ ਮਜੀਠੀਆ

ਮਾਮਲਾ 2 ਬੱਚਿਆਂ ਦੀ ਗੁੰਮਸ਼ੁਦਗ਼ੀ ਦਾ: ਪੀੜਤ ਪਰਿਵਾਰ ਦਾ ਹੌਂਸਲਾ ਵਧਾਉਣ ਲਈ ਮਿਲਣ ਪਹੁੰਚੇ ਬਿਕਰਮ ਮਜੀਠੀਆ,ਰਾਜਪੁਰਾ: ਬੀਤੀ 22 ਜੁਲਾਈ ਦੀ ਰਾਤ ਨੂੰ ਲਾਪਤਾ ਹੋਏ ਪਟਿਆਲਾ ਜ਼ਿਲ੍ਹੇ ਦੇ ਖੇੜੀ ਗੰਢਿਆ ਪਿੰਡ ਬੱਚਿਆਂ ਦੇ ਪਰਿਵਾਰ ਨੂੰ ਮਿਲਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਉਹਨਾਂ ਦੇ ਘਰ ਪਹੁੰਚੇ। ਇਸ ਦੌਰਾਨ ਉਹਨਾਂ ਨੇ ਪਰਿਵਾਰਿਕ ਮੈਬਰਾਂ ਨਾਲ ਗੱਲਬਾਤ ਕਰ ਉਹਨਾਂ ਦਾ ਹੋਂਸਲਾ ਵਧਾਇਆ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ, ਐੱਮ ਐੱਲ ਏ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਾਬਕਾ ਵਿਧਾਇਕ ਹਰਪ੍ਰੀਤ ਕੌਰ ਮੁਖਮੈਲਪੁਰ, ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ, ਮੈਂਬਰ ਐੱਸ ਜੀ ਪੀ ਸੀ ਸੁਰਜੀਤ ਸਿੰਘ ਗੜ੍ਹੀ ਆਦਿ ਵੀ ਮੌਜੂਦ ਹਨ। ਹੋਰ ਪੜ੍ਹੋ: ਸਾਬਕਾ ਐਸ.ਐਸ.ਪੀ. ਸੁਰਜੀਤ ਗਰੇਵਾਲ 'ਤੇ ਪਰਚਾ ਦਰਜ, 10 ਕਰੋੜ ਤੋਂ ਵਧੇਰੇ ਦੀ ਮਚਾਈ ਲੁੱਟ ਤੁਹਾਨੂੰ ਦੱਸ ਦਈਏ ਕਿ ਲਾਪਤਾ ਹੋਏ 2 ਭਰਾਵਾਂ ਦਾ ਅਜੇ ਵੀ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁਲਿਸ ਨੇ ਪਿੰਡ ਅਤੇ ਨਹਿਰ 'ਤੇ ਤਲਾਸ਼ੀ ਮੁਹਿੰਮ ਚਲਾ ਕੇ ਬੱਚਿਆਂ ਦੀ ਭਾਲ ਕੀਤੀ। ਅਜੇ ਤੱਕ ਉਨ੍ਹਾਂ ਦੇ ਹੱਥ ਕੁੱਝ ਨਹੀਂ ਲੱਗਾ। ਬੱਚਿਆਂ ਦਾ ਸੁਰਾਗ ਦੇਣ ਵਾਲੇ ਨੂੰ ਢਾਈ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪਿੰਡ ਖੇੜੀ ਗੰਡਿਆਂ ਵਾਸੀ ਦੀਦਾਰ ਸਿੰਘ ਦੇ 2 ਬੱਚੇ ਜਸ਼ਨਦੀਪ ਸਿੰਘ (10) ਅਤੇ ਹਸਨਦੀਪ ਸਿੰਘ (6) ਲਾਪਤਾ ਹੋ ਗਏ ਸਨ। ਪਰਿਵਾਰ ਵਾਲਿਆਂ ਨੇ ਬੱਚਿਆਂ ਦੇ ਅਗਵਾ ਹੋਣ ਦੀ ਗੱਲ ਕਹੀ ਸੀ। ਇਨ੍ਹਾਂ ਨੇ ਬੱਚਿਆਂ ਦੀ ਭਾਲ ਵਿਚ ਪੁਲਸ ਵੱਲੋਂ ਢਿੱਲਮੱਠ ਕੀਤੀ ਜਾਣ ਕਾਰਣ ਰਾਜਪੁਰਾ-ਪਟਿਆਲਾ ਰੋਡ ਜਾਮ ਕਰ ਦਿੱਤਾ ਸੀ। -PTC News


Top News view more...

Latest News view more...