Mon, Jun 16, 2025
Whatsapp

ਦਿਨ ਦਿਹਾੜੇ ਸੁਨਿਆਰੇ ਦੇ ਘਰੋਂ 40 ਲੱਖ ਦੇ ਗਹਿਣਿਆਂ ਦੀ ਲੁੱਟ

Reported by:  PTC News Desk  Edited by:  Jasmeet Singh -- March 07th 2022 11:25 AM
ਦਿਨ ਦਿਹਾੜੇ ਸੁਨਿਆਰੇ ਦੇ ਘਰੋਂ 40 ਲੱਖ ਦੇ ਗਹਿਣਿਆਂ ਦੀ ਲੁੱਟ

ਦਿਨ ਦਿਹਾੜੇ ਸੁਨਿਆਰੇ ਦੇ ਘਰੋਂ 40 ਲੱਖ ਦੇ ਗਹਿਣਿਆਂ ਦੀ ਲੁੱਟ

ਮੋਗਾ: ਸ਼ਹਿਰ ਦੇ ਥਾਣਾ ਸਾਊਥ ਸਿਟੀ ਖੇਤਰ ਅਧੀਨ ਪੈਂਦੇ ਗਿੱਲ ਰੋਡ ’ਤੇ ਸਥਿਤ ਇੱਕ ਸੁਨਿਆਰ ਦੇ ਘਰੋਂ ਹਥਿਆਰਬੰਦ ਲੁਟੇਰਿਆਂ ਨੇ ਕਰੀਬ 40 ਲੱਖ ਰੁਪਏ ਦੇ ਗਹਿਣੇ ਲੁੱਟ ਲਏ। ਘਟਨਾ ਸਮੇਂ ਸੁਨਿਆਰਾ ਘਰੇ ਨਹੀਂ ਸੀ 'ਤੇ ਉਸਦੀ ਸੱਸ ਘਰ 'ਚ ਇਕੱਲੀ ਸੀ। ਲੁਟੇਰਿਆਂ ਨੇ ਪਹਿਲਾਂ ਔਰਤ ਨੂੰ ਬੰਨ੍ਹ ਕੇ ਕਮਰੇ ਵਿੱਚ ਬੰਧਕ ਬਣਾ ਲਿਆ ਬਾਅਦ ਵਿੱਚ ਉਨ੍ਹਾਂ ਨੇ ਕਰੀਬ 40 ਲੱਖ ਰੁਪਏ ਦੇ ਗਹਿਣੇ ਲੁੱਟ ਲਏ ਅਤੇ ਫ਼ਰਾਰ ਹੋ ਗਏ। ਇਹ ਵੀ ਪੜ੍ਹੋ: ਗੋਲੀਬਾਰੀ ਦੌਰਾਨ ਮਾਰੇ ਗਏ ਬਲਜਿੰਦਰ ਕੁਮਾਰ ਦਾ ਅੱਜ ਕੀਤਾ ਜਾਵੇਗਾ ਅੰਤਿਮ ਸਸਕਾਰ ਪ੍ਰਾਪਤ ਜਾਣਕਾਰੀ ਅਨੁਸਾਰ ਗਿੱਲ ਰੋਡ ’ਤੇ ਸਥਿਤ ਡਾਕਟਰ ਬੀ.ਕੇ ਸਿੰਗਲਾ ਦੇ ਕਲੀਨਿਕ ਵਾਲੀ ਗਲੀ ਵਿੱਚ ਸੁਨਿਆਰੇ ਰਾਜੂ ਸੰਦੋਆ ਦੇ ਘਰ ਉਸੇ ਸਮੇਂ ਦੋ ਲੁਟੇਰੇ ਪੁੱਜ ਗਏ ਜਦੋਂ ਰਾਜੂ ਦੀ ਸੱਸ ਉੱਥੇ ਮੌਜੂਦ ਸੀ। ਇੱਕ ਲੁਟੇਰੇ ਨੇ ਸਾਹਮਣੇ ਵਾਲੇ ਘਰ ਬਾਰੇ ਕੁਝ ਪੁੱਛ ਪੜਤਾਲ ਕੀਤੀ। ਜਦੋਂ ਔਰਤ ਨੇ ਮਨ੍ਹਾ ਕੀਤਾ ਤਾਂ ਪਾਣੀ ਪੀਣ ਦੇ ਬਹਾਨੇ ਉਹ ਘਰ ਅੰਦਰ ਵੜ ਗਏ। ਘਰ ਦੇ ਅੰਦਰ ਦਾਖਲ ਹੁੰਦੇ ਹੀ ਲੁਟੇਰਿਆਂ ਨੇ ਔਰਤ ਨੂੰ ਹਥਿਆਰ ਦਿਖਾ ਕੇ ਇਕ ਕਮਰੇ ਵਿੱਚ ਲੈ ਗਏ ਅਤੇ ਰੱਸੀਆਂ ਨਾਲ ਬੰਨ੍ਹ ਦਿੱਤਾ। ਬਾਅਦ 'ਚ ਤਿਜੋਰੀ ਦੀ ਚਾਬੀ ਲੈ ਕੇ ਨਾਲ ਵਾਲੇ ਕਮਰੇ 'ਚੋਂ ਤਿਜੋਰੀ 'ਚ ਰੱਖੇ ਸਾਰੇ ਗਹਿਣੇ ਲੈ ਗਏ। ਲੁਟੇਰੇ ਭੱਜਣ ਤੋਂ ਪਹਿਲਾਂ ਘਰ 'ਚ ਲੱਗੇ ਡੀ.ਵੀ.ਆਰ ਵੀ ਆਪਣੇ ਨਾਲ ਲੈ ਗਏ ਤਾਂਕਿ ਚੋਰੀ ਦਾ ਸਬੂਤ ਨਾ ਰਹਿ ਜਾਵੇ। ਜਦੋਂ ਖੜਕਾ ਸੁਣ ਗੁਆਂਢੀ ਰਾਜੂ ਦੇ ਘਰ ਪਹੁੰਚੇ ਤਾਂ ਇੱਕ ਕਮਰੇ ਦੇ ਬੰਦ ਦਰਵਾਜ਼ੇ ਪਿੱਛੋਂ ਬੂਹਾ ਕੁੱਟਦੇ ਦਾ ਰੌਲਾ ਸੁਣ ਲੋਕਾਂ ਨੇ ਪੀੜਤ ਨੂੰ ਬਾਹਰ ਕੱਢ ਲਿਆ ਜਸੀਤੋਂ ਬਾਅਦ ਲੁੱਟ ਦੀ ਘਟਨਾ ਦਾ ਪਤਾ ਲੱਗ ਸਕਿਆ। ਇਹ ਵੀ ਪੜ੍ਹੋ: ਸ਼ਰਾਬ ਦੀਆਂ ਪੇਟੀਆਂ ਘਰ 'ਚ ਰੱਖਣ ਵਾਲੇ ਹੋ ਜਾਓ ਸਾਵਧਾਨ, ਹਾਈਕੋਰਟ ਨੇ ਨਵੇਂ ਨਿਯਮ ਕੀਤੇ ਜਾਰੀ ਸੂਚਨਾ ਮਿਲਣ ’ਤੇ ਥਾਣਾ ਸਾਊਥ ਸਿਟੀ ਦੇ ਐਸਐਚਓ ਲਕਸ਼ਮਣ ਸਿੰਘ ਪੁਲਿਸ ਫੋਰਸ ਸਮੇਤ ਮੌਕੇ ’ਤੇ ਪੁੱਜੇ ਤੇ ਘਟਨਾ ਦੀ ਜਾਂਚ ਵਿੱਚ ਰੁੱਝ ਗਈ। ਪੁਲਿਸ ਨੇ ਆਲੇ ਦੁਆਲੇ ਦੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਰਾਹੀਂ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੌਕੇ ਤੇ ਪਹੁੰਚੀ ਐੱਸ.ਪੀ.ਡੀ ਰੁਪਿੰਦਰ ਕੌਰ ਦਾ ਕਹਿਣਾ ਹੈ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। -PTC News


Top News view more...

Latest News view more...

PTC NETWORK