ਸੰਯੁਕਤ ਕਿਸਾਨ ਮੋਰਚਾ ਨੇ 25 ਸਤੰਬਰ ਨੂੰ ਭਾਰਤ ਬੰਦ ਦਾ ਕੀਤਾ ਐਲਾਨ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਖਿਲ਼ਾਫ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕਿਸਾਨ ਲੰਬੇ ਸਮੇਂ ਤੋਂ ਅੰਦੋਲਨ ਕਰ ਰਹੇ ਹਨ। ਕਿਸਾਨ ਅੰਦੋਲਨ ਦੇ ਨੌਂ ਮਹੀਨੇ ਪੂਰੇ ਹੋਣ ਮੌਕੇ ਕਿਸਾਨ ਯੂਨੀਅਨਾਂ ਦਿੱਲੀ ਦੀ ਸਿੰਘੂ ਸਰਹੱਦ 'ਤੇ ਦੋ ਦਿਨ ਕੌਮੀ ਕਾਨਫਰੰਸ ਕਰ ਰਹੀਆਂ ਹਨ। ਦੇਸ਼ ਦੇ ਹਰ ਰਾਜ ਤੋਂ ਕਿਸਾਨ ਨੁਮਾਇੰਦੇ ਕਿਸਾਨ ਕੌਮੀ ਸੰਮੇਲਨ ਵਿੱਚ ਪਹੁੰਚੇ ਸਨ। ਇਸ ਦੌਰਾਨ, ਸੰਯੁਕਤ ਕਿਸਾਨ ਮੋਰਚਾ ਨੇ ਅਗਲੇ ਮਹੀਨੇ 25 ਸਤੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਦੀ ਕਿਸੇ ਵੀ ਹਮਲਾਵਰ ਨੀਤੀ ਨੂੰ ਸਵੀਕਾਰ ਨਹੀਂ ਕਰਾਂਗੇ। ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਦੇ ਅਤੁਲ ਅੰਜਾਨ ਨੇ ਕਿਹਾ ਕਿ ਜੇਕਰ ਸਰਕਾਰ ਫੌਜ ਬਣਾਉਂਦੀ ਹੈ ਤਾਂ ਵੀ ਉਹ ਇਸ ਨੂੰ ਰੋਕ ਨਹੀਂ ਸਕੇਗੀ।ਇਸ ਦੇ ਨਾਲ ਹੀ ਦੂਜੇ ਪਾਸੇ ਰਾਕੇਸ਼ ਟਿਕੈਤ ਨੇ ਕਿਹਾ ਕਿ ਯੂ.ਪੀ. ਮਿਸ਼ਨ ਤਹਿਤ 5 ਸਤੰਬਰ ਨੂੰ ਮਹਾ ਪੰਚਾਇਤਾਂ ਕਰਨ ਜਾ ਰਹੇ ਹਾਂ।
ਰਾਕੇਸ਼ ਟਿਕੈਤ ਨੇ ਕਿਹਾ ਕਿਸੇ ਵੀ ਪਾਰਟੀ ਦੀ ਸਰਕਾਰ ਹੁੰਦੀ ਉਹ ਕਿਸਾਨਾਂ ਨਾਲ ਗੱਲ ਕਰਦੀ ਪਰ ਇਹ ਮੋਦੀ ਸਰਕਾਰ ਜਿਸ ਨੂੰ ਕੰਪਨੀਆਂ ਚਲਾ ਰਹੀਆਂ ਹਨ। 22 ਜਨਵਰੀ ਤੋਂ ਕਿਸਾਨਾਂ ਨਾਲ ਵਾਰਤਾ ਬੰਦ ਹੈ। ਉਨ੍ਹਾਂ ਕਿਹਾ ਸਾਡੀ ਲੜਾਈ ਤਿੰਨ ਕਾਨੂੰਨ ਵਾਪਸ ਕਰਨ ਦੀ ਹੈ। ਅੱਜ ਪੰਜਾਬ ਵਿਚ ਵੀ ਐੱਮ.ਐੱਸ.ਪੀ. 'ਤੇ ਫ਼ਸਲ ਨਹੀਂ ਵਿਕਦੀ। ਪ੍ਰਧਾਨ ਮੰਤਰੀ ਆਖਦੇ ਹਨ ਕਿ ਆਮਦਨ ਦੁਗਣੀ ਹੋ ਜਾਵੇਗੀ ਅਸੀਂ ਆਪਣੀਆਂ ਫ਼ਸਲਾਂ ਦੇ ਰੇਟ ਦੁੱਗਣੇ ਕਰਨ ਜਾ ਰਹੇ ਹਾਂ ਸਰਕਾਰ ਤਿਆਰ ਰਹੇ ਅਸੀਂ ਵੀ ਪ੍ਰਚਾਰ ਕਰਾਂਗੇ। ਇਹ ਸਰਕਾਰੀ ਤਾਲਿਬਾਨ ਦੀ ਸਰਕਾਰ ਹੈ।
-PTC News