ਬਟਾਲਾ ‘ਚ ਵੱਡੀ ਵਾਰਦਾਤ, ਅਣਪਛਾਤਿਆਂ ਵੱਲੋਂ ਸ਼ਿਵ ਸੈਨਾ ਦੇ ਜ਼ਿਲਾ ਪ੍ਰਧਾਨ ਦੇ ਭਰਾ ਦਾ ਕਤਲ

Punjab Shiv Sena vice president brother found dead in Batala | Mukesh Nayyar

ਬਟਾਲਾ: ਬਟਾਲਾ ਸ਼ਹਿਰ ‘ਚ ਅੱਜ ਉਸ ਸਮੇਂ ਮਾਤਮ ਪਸਰ ਗਿਆ, ਜਦੋ ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਮੇਸ਼ ਨਈਅਰ ਦੇ ਭਰਾ ਮੁਕੇਸ਼ ਨਈਅਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਮੁਕੇਸ਼ ਨਈਅਰ ਸਬਜ਼ੀ ਵਿਕਰੇਤਾ ਸੀ।

ਰਮੇਸ਼ ਨਈਅਰ ਮੁਤਾਬਕ ਉਸ ਦਾ ਭਰਾ ਮੁਕੇਸ਼ ਰੋਜ਼ਾਨਾ ਦੀ ਤਰ੍ਹਾਂ ਸਵੇਰੇ 4 ਵਜੇ ਘਰੋਂ ਸਬਜ਼ੀ ਮੰਡੀ ਲਈ ਨਿਕਲਿਆ ਸੀ, ਪਰ 5 ਵਜੇ ਸਬਜ਼ੀ ਮੰਡੀ ਤੋਂ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਰਮੇਸ਼ ਨਈਅਰ ਸਬਜ਼ੀ ਮੰਡੀ ਨਹੀਂ ਪਹੁੰਚਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਭਾਲ ਕਰਨੀ ਸ਼ੁਰੂ ਕਰ ਦਿੱਤੀ। ਭਾਲ ਕਰਨ ‘ਤੇ ਰਮੇਸ਼ ਦੀ ਲਾਸ਼ ਭੰਡਾਰੀ ਮੁਹੱਲੇ ‘ਚ ਪਈ ਹੋਈ ਮਿਲੀ।

ਹੋਰ ਪੜ੍ਹੋ: ਚੋਰਾਂ ਨੂੰ ਟੱਕਰੀ ਪੁਲਿਸ : ਨਗਦੀ ਸਮੇਤ, ਕੀਮਤੀ ਗਹਿਣੇ ਅਤੇ ਹੋਰ ਸਮਾਨ ਕੀਤਾ ਜ਼ਬਤ

ਇਸ ਦੌਰਾਨ ਉਹਨਾਂ ਨੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਤਾਂ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ,ਮੁਤਾਬਕ ਜਾਂਚ ਜਾਰੀ ਹੈ ਤੇ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇਗਾ।

-PTC News