Thu, May 2, 2024
Whatsapp

ਜਨਮਦਿਨ ਤੇ ਨਵੇਂ ਸਾਲ ਮੌਕੇ ਸੋਨਾਲੀ ਬੇਂਦਰੇ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਕੀਤਾ ਵਾਹਿਗੁਰੂ ਦਾ ਸ਼ੁਕਰਾਨਾ

Written by  Jashan A -- January 01st 2020 02:17 PM -- Updated: January 01st 2020 04:31 PM
ਜਨਮਦਿਨ ਤੇ ਨਵੇਂ ਸਾਲ ਮੌਕੇ ਸੋਨਾਲੀ ਬੇਂਦਰੇ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਕੀਤਾ ਵਾਹਿਗੁਰੂ ਦਾ ਸ਼ੁਕਰਾਨਾ

ਜਨਮਦਿਨ ਤੇ ਨਵੇਂ ਸਾਲ ਮੌਕੇ ਸੋਨਾਲੀ ਬੇਂਦਰੇ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਕੀਤਾ ਵਾਹਿਗੁਰੂ ਦਾ ਸ਼ੁਕਰਾਨਾ

ਜਨਮਦਿਨ ਤੇ ਨਵੇਂ ਸਾਲ ਮੌਕੇ ਸੋਨਾਲੀ ਬੇਂਦਰੇ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਕੀਤਾ ਵਾਹਿਗੁਰੂ ਦਾ ਸ਼ੁਕਰਾਨਾ,ਸ੍ਰੀ ਅੰਮ੍ਰਿਤਸਰ ਸਾਹਿਬ: ਨਵੇਂ ਵਰ੍ਹੇ ਦੀ ਆਮਦ ਮੌਕੇ ਦੇਸ਼ ਵਿਦੇਸ਼ਾਂ ਤੋਂ ਵੱਡੀ ਗਿਣਤੀ 'ਚ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਹਨ ਅਤੇ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕਰ ਆਪਣਾ ਜੀਵਨ ਸਫਲਾ ਬਣਾ ਰਹੀਆਂ ਹਨ। Sonali Bendre ਇਸ ਦੌਰਾਨ ਅੱਜ ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਆਪਣੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਪਹੁੰਚੀ, ਜਿਥੇ ਉਹਨਾਂ ਨੇ ਗੁਰੂ ਚਰਨਾਂ 'ਚ ਮੱਥਾ ਟੇਕਿਆ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ।ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਬਰਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਹੋਰ ਪੜ੍ਹੋ: ਹਰਸਿਮਰਤ ਕੌਰ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਤੁਹਾਨੂੰ ਦੱਸ ਦੇਈਏ ਕਿ ਸੋਨਾਲੀ ਬੇਂਦਰੇ ਦਾ ਅੱਜ ਜਨਮਦਿਨ ਵੀ ਤੇ ਇਸ ਸ਼ੁਭ ਮੌਕੇ 'ਤੇ ਉਹਨਾਂ ਨੇ ਗੁਰੂ ਦੀ ਹਜ਼ੂਰੀ 'ਚ ਹਾਜ਼ਰੀ ਲਗਵਾ ਕੇ ਆਪਣੇ ਇਸ ਖਾਸ ਦਿਨ ਨੂੰ ਹੋਰ ਖਾਸ ਬਣਾਇਆ। Sonali Bendreਇਸ ਮੌਕੇ ਸੋਨਾਲੀ ਬੇਂਦਰੇ ਦਾ ਕਹਿਣਾ ਹੈ ਕਿ ਉਹ ਅੱਜ ਬਹੁਤ ਖੁਸ਼ ਹੈ ਕਿ ਉਹ ਇਥੇ ਪਹੁੰਚੀ ਹੈ, 2 ਸਾਲ ਬਹੁਤ ਖਰਾਬ ਨਿਕਲੇ ਤੇ ਦੁਬਾਰਾ ਜਿੰਦਗੀ ਮਿਲਣ 'ਤੇ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਇਥੇ ਪਹੁੰਚੀ ਹੈ। -PTC News


Top News view more...

Latest News view more...