ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੀਆਂ ਅਦਾਰਾ ਪੀਟੀਸੀ ਵੱਲੋਂ ਲੱਖ ਲੱਖ ਵਧਾਈਆਂ
ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੀਆਂ ਅਦਾਰਾ ਪੀਟੀਸੀ ਵੱਲੋਂ ਲੱਖ ਲੱਖ ਵਧਾਈਆਂ,ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ੧੬੬੬ ਈ: ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜ਼ਰੀ ਜੀ ਦੇ ਕੁੱਖੋਂ ਹੋਇਆ।ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦਾ ਨਾਮ ਗੋਬਿੰਦ ਰਾਇ ਸੀ।ਗੁਰੂ ਸਾਹਿਬ ਨੇ ਆਪਣਾ ਚਾਰ ਸਾਲ ਤੱਕ ਦਾ ਬਚਪਨ ਪਟਨਾ ਸਾਹਿਬ 'ਚ ਗੁਜਾਰਿਆ ਜਿੱਥੇ ਅੱਜ ਤਖ਼ਤ ਸ੍ਰੀ ਪਟਨਾ ਸਾਹਿਬ ਸਥਿਤ ਹੈ।
[caption id="attachment_226985" align="aligncenter" width="300"] ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੀਆਂ ਅਦਾਰਾ ਪੀਟੀਸੀ ਵੱਲੋਂ ਲੱਖ ਲੱਖ ਵਧਾਈਆਂ[/caption]
੧੬੭੦ ਈ: ਦੇ ਵਿੱਚ ਗੁਰੂ ਸਾਹਿਬ ਆਪਣੇ ਪਰਿਵਾਰ ਸਮੇਤ ਪੰਜਾਬ ਆਏ ਤੇ ਉੱਥੋਂ ਚਲਦੇ ਹੋਏ ੧੬੭੨ ਈ: ਦੇ ਵਿੱਚ ਹਿਮਾਲਿਆ ਪਰਬਤ ਤੇ ਚੱਕ ਨਾਨਕੀ ਸ਼ਹਿਰ ਵਸਾਇਆ ਜਿਸ ਨੂੰ ਅੱਜ ਕੱਲ ਸ੍ਰੀ ਅਨੰਦਪੁਰ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਸਿੱਖਾਂ ਦੇ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਗੁਰਗੱਦੀ ਦਿਵਸ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਤਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ 11 ਨਵੰਬਰ 1675 'ਚ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਸ ਸਮੇਂ ਉਹਨਾਂ ਦੀ ਉਮਰ 9 ਸਾਲ ਦੀ ਸੀ, ਇੰਨ੍ਹੀ ਛੋਟੀ ਉਮਰ 'ਚ ਮਿਲੀ ਵੱਡੀ ਜ਼ਿੰਮੇਵਾਰੀ ਨੂੰ ਉਹਨਾਂ ਸੂਝਵਾਨ ਰਾਜਨੀਤੀਵਾਨ ਤੇ ਧਰਮੀ ਪੁਰਸ਼ ਵਜੋਂ ਨਿਭਾਇਆ।
[caption id="attachment_226984" align="aligncenter" width="300"]
ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੀਆਂ ਅਦਾਰਾ ਪੀਟੀਸੀ ਵੱਲੋਂ ਲੱਖ ਲੱਖ ਵਧਾਈਆਂ[/caption]
ਗੁਰੂ ਸਾਹਿਬ ਜੀ ਦਾ ਸਭ ਤੋਂ ਵੱਡਾ ਤੇ ਕ੍ਰਾਂਤੀਕਾਰੀ ਕਦਮ 'ਖਾਲਸੇ' ਦੀ ਸਥਾਪਨਾ ਕਰਨਾ ਸੀ, ਜਿਸ ਤੋਂ ਬਾਅਦ ਦੱਬੇ-ਕੁਚਲੇ ਲਿਤਾੜੇ ਲੋਕਾਂ ਅੰਦਰ ਜ਼ੁਲਮ ਦੀ ਖਾਤਰ ਮਰ ਮਿਟਣ ਦਾ ਐਸਾ ਫੌਲਾਦ ਪੈਦਾ ਹੋਇਆ, ਜਿਸ ਨੂੰ 'ਖਾਲਸੇ' ਅੰਦਰੋਂ ਅੱਜ ਤੱਕ ਕੋਈ ਦਬਾ ਨਹੀਂ ਸਕਿਆ।
[caption id="attachment_226983" align="aligncenter" width="300"]
ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੀਆਂ ਅਦਾਰਾ ਪੀਟੀਸੀ ਵੱਲੋਂ ਲੱਖ ਲੱਖ ਵਧਾਈਆਂ[/caption]
ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜਿਗਰ ਦੇ ਟੋਟੇ ਦੋ ਵੱਡੇ ਸਾਹਿਬਜ਼ਾਦਿਆਂ ਨੂੰ ਜੰਗ 'ਚ ਆਪਣੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾ ਦਿੱਤਾ, ਜਿਸ ਤੋਂ ਬਾਅਦ ਆਪ ਦੁਨੀਆ ਦੇ ਇਕੱਲੇ ਅਜਿਹੇ ਪਿਤਾ ਬਣ ਗਏ, ਜੋ 'ਪੁੱਤਰਾਂ ਦੇ ਦਾਨੀ' ਅਖਵਾਏ। ਆਪਣੇ ਛੋਟੇ ਲਾਲਾਂ ਨੂੰ ਨੀਹਾਂ 'ਚ ਚਿਣਵਾ ਦੇਣ ਵਾਲੀ ਸ਼ਹਾਦਤ ਦਾ ਪੰਨਾ ਵੀ ਦੁਨੀਆਂ 'ਚ ਸਿਰਫ ਇਕੋ-ਇਕ ਹੀ ਹੈ।
ਅਦਾਰਾ ਪੀਟੀਸੀ ਵੱਲੋਂ ਆਪ ਸਭ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ।
-PTC News