ਸੁਖਬੀਰ ਸਿੰਘ ਬਾਦਲ ਨੇ ਹਲਕਾ ਮਲੋਟ ਤੋਂ ਹਰਪ੍ਰੀਤ ਸਿੰਘ ਨੂੰ ਐਲਾਨਿਆ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ
ਮਲੋਟ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਹਲਕਾ ਮਲੋਟ ਤੋਂ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਐਲਾਨਿਆ ਹੈ। ਇਸ ਦੌਰਾਨ ਮਲੋਟ ਹਲਕੇ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਅਤੇ ਹੋਰ ਆਗੂ ਪੁੱਜੇ ਹਨ।
[caption id="attachment_526016" align="aligncenter" width="300"] ਸੁਖਬੀਰ ਸਿੰਘ ਬਾਦਲ ਨੇ ਹਲਕਾ ਮਲੋਟ ਤੋਂ ਹਰਪ੍ਰੀਤ ਸਿੰਘ ਨੂੰ ਐਲਾਨਿਆ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ[/caption]
ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਭਰ ਵਿਚ ਆ ਰਹੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿਚ ਗੱਲ ਪੰਜਾਬ ਦੀ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਮਲੋਟ ਹਲਕੇ ਵਿਚ ਪੁੱਜੇ ਹਨ। ਸੁਖਬੀਰ ਸਿੰਘ ਬਾਦਲ ਦੇ ਸੁਆਗਤ ਵਿੱਚ ਅੱਜ ਸਵੇਰੇ 9 ਵਜੇ ਮੋਟਰਸਾਈਕਲ ਰੈਲੀ ਕੀਤੀ ਗਈ ਅਤੇ ਕਾਫ਼ਲੇ ਦੇ ਰੂਪ ਵਿੱਚ ਸੁਖਬੀਰ ਸਿੰਘ ਬਾਦਲ ਦਾਣਾ ਮੰਡੀ ਪਹੁੰਚੇ।
[caption id="attachment_526023" align="aligncenter" width="300"]
ਸੁਖਬੀਰ ਸਿੰਘ ਬਾਦਲ ਨੇ ਹਲਕਾ ਮਲੋਟ ਤੋਂ ਹਰਪ੍ਰੀਤ ਸਿੰਘ ਨੂੰ ਐਲਾਨਿਆ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ[/caption]
ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਪਾਰਕ ਸਿਟੀ ਰਿਜ਼ੋਰਟ ਵਿੱਚ ਸਾਢੇ ਦਸ ਵਜੇ, ਬਾਰ ਐਸੋਸ਼ੀਏਸ਼ਨ ਵਿੱਚ ਸਾਢੇ ਗਿਆਰਾਂ ਵਜੇ, ਕ੍ਰਿਸ਼ਨਾ ਮੰਦਿਰ ਧਰਮਸ਼ਾਲਾ ਵਿਚ ਸਵਾ 12 ਵਜੇ, ਗੁਰੂ ਰਵਿਦਾਸ ਭਵਨ ਵਿਖੇ 2 ਵਜੇ ਦੁਪਹਿਰ, ਪੰਜਾਬ ਪੈਲੇਸ ਵਿੱਚ ਤਿੰਨ ਵਜੇ, ਐਮ.ਸੀ. ਹਰਬੰਸ ਬਰਾੜ ਦੇ ਘਰ ਚਾਰ ਵਜੇ, ਸ਼ਾਮ 5 ਵਜੇ ਧਰਮਸ਼ਾਲਾ ਜੰਡੀਵਾਲਾ, 6 ਵਜੇ ਚੇਅਰਮੈਨ ਰਾਜ ਰੱਸੇ ਵੱਟ ਦੇ ਘਰ ਅਤੇ ਅਖੀਰ ਵਿੱਚ ਸ਼ਾਮ 7 ਵਜੇ ਐਮਸੀ ਸੁਰੇਸ਼ ਸ਼ਰਮਾ ਦੇ ਘਰ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਨਗੇ।
[caption id="attachment_526024" align="aligncenter" width="300"]
ਸੁਖਬੀਰ ਸਿੰਘ ਬਾਦਲ ਨੇ ਹਲਕਾ ਮਲੋਟ ਤੋਂ ਹਰਪ੍ਰੀਤ ਸਿੰਘ ਨੂੰ ਐਲਾਨਿਆ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ[/caption]
ਦੱਸ ਦੇਈਏ ਕਿ ਬੀਤੇ ਦਿਨੀਂ ਸੁਖਬੀਰ ਸਿੰਘ ਬਾਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਬੀਤੇ ਦਿਨੀਂ ਅਨਿਲ ਜੋਸ਼ੀ ਨੂੰ ਉੱਤਰੀ ਅੰਮ੍ਰਿਤਸਰ ਤੋਂ ਪਾਰਟੀ ਉਮੀਦਵਾਰ ਐਲਾਨਿਆ ਸੀ। ਸੁਖਬੀਰ ਬਾਦਲ ਨੇ ਐਲਾਨ ਕੀਤਾ ਸੀ ਕਿ ਅਨਿਲ ਜੋਸ਼ੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਜਾਵੇਗਾ। ਇਸੇ ਤਰ੍ਹਾਂ ਉਨ੍ਹਾਂ ਨੇ ਸੁਖਜੀਤ ਕੌਰ ਸ਼ਾਹੀ ਨੂੰ ਪਾਰਟੀ ਦੀ ਮੀਤ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ ਸੀ।
-PTCNews