ਮੁੱਖ ਖਬਰਾਂ

ਪੁਲਿਸ ਨੇ ਸੁਲਝਾਇਆ ਨਰਸ ਕਤਲ ਮਾਮਲਾ, ਸਿਰ ਫਿਰੇ ਆਸ਼ਕ ਨੇ ਲਈ ਸੀ ਜਾਨ

By Pardeep Singh -- August 26, 2022 1:45 pm

ਜਲੰਧਰ: ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਇਕ ਨਰਸ ਦਾ ਕਤਲ ਮਾਮਲੇ ਵਿੱਚ ਪੁਲਿਸ ਨੇ ਮੁਸਤੈਦੀ ਵਿਖਾਉਂਦੇ ਹੋਏ ਕਤਲ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਸ ਕਤਲ ਮਾਮਲੇ ਵਿੱਚ ਕਈ ਅਹਿਮ ਖੁਲਾਸੇ ਕੀਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਪਛਾਣ ਸਤਿਗੁਰੂ ਸਿੰਘ ਵਜੋ ਹੋਈ ਹੈ। ਮੁਲਜ਼ਮ ਅਣਵਿਆਹਿਆ ਸੀ ਅਤੇ ਨਗਰ ਕੋਸਲ ਮੰਡੀ ਗੋਬਿੰਦਗੜ ਵਿਖੇ ਮਾਲੀ ਲੱਗਿਆ ਹੋਇਆ ਹੈ।

ਮੁਲਜ਼ਮ ਨੇ ਜਾਂਚ ਦੌਰਾਨ ਪੁਲਿਸ ਨੂੰ ਦੱਸਿਆ ਹੈ ਕਿ ਉਹ ਮ੍ਰਿਤਕ ਬਲਜਿੰਦਰ ਕੌਰ ਨਾਲ ਪਿਛਲੇ 4 ਮਹੀਨਿਆਂ ਤੋਂ ਸੋਸ਼ਲ  ਨੈਟਵਰਕਿੰਗ ਐਪ ਰਾਂਹੀ ਜੁੜਿਆ ਸੀ ਅਤੇ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਦੋਵਾਂ ਵਿਚਕਾਰ ਅਣ-ਬਣ ਹੋ ਗਈ ਸੀ। ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਨੇ ਰਾਤ ਨੂੰ ਹਸਪਤਾਲ ਦੀ ਕੰਧ ਟੱਪ ਕੇ ਅੰਦਰ ਦਾਖਲ ਹੋ ਕੇ ਬਲਜਿੰਦਰ ਕੌਰ ਦੇ ਛੁਰਾ ਮਾਰ ਕੇ ਕਤਲ ਕੀਤਾ ਹੈ ਅਤੇ ਉਸ ਦੀ ਸਹੇਲੀ ਉੱਤੇ ਛੁਰਾ ਨਾਲ ਵਾਰ ਕਰਕੇ ਫਰਾਰ ਹੋ ਗਿਆ।ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ।

murder

ਦੱਸ ਦੇਈਏ ਕਿ ਹਸਪਤਾਲ ਵਿੱਚ ਕੰਮ ਕਰਦੀ ਇਕ ਨਰਸ ਨੇ ਦੱਸਿਆ ਕਿ ਬੀਤੇ ਦਿਨ ਨਰਸ ਜੋਤੀ ਦੀ ਤਬੀਅਤ ਠੀਕ ਨਹੀਂ ਸੀ, ਜਿਸ ਕਰਕੇ ਉਹ ਕੰਮ ਲਈ ਹੇਠਾਂ ਨਹੀਂ ਆਈ। ਬੀਤੀ ਰਾਤ ਕਰੀਬ 2 ਵਜੇ ਜਦੋਂ ਦੂਸਰੀ ਨਰਸ ਉੱਪਰ ਗਈ ਤਾਂ ਉਸ ਨੇ ਜੋ ਦੇਖਿਆ ਉਸ ਤੋਂ ਉਹ ਹੈਰਾਨ ਰਹਿ ਗਈ। ਜੋਤੀ ਅਤੇ ਬਲਜਿੰਦਰ ਦੋਵੇਂ ਖੂਨ ਨਾਲ ਲੱਥਪੱਥ ਪਈਆ ਸਨ। ਹਸਪਤਾਲ ਦੇ ਸਟਾਫ਼ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਘਈ ਹਸਪਤਾਲ ਵਿਖੇ ਬਲਜਿੰਦਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਜੋਤੀ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।

(ਪਤਰਸ ਮਸੀਹ ਦੀ ਰਿਪੋਰਟ)

ਇਹ ਵੀ ਪੜ੍ਹੋ:ਫਿਲਪੀਨਜ 'ਚ ਹੋਈ ਗੈਂਗਵਾਰ, ਗੈਂਗਸਟਰ ਮਨਦੀਪ ਮਨਾਲੀ ਦਾ ਗੋਲੀਆਂ ਮਾਰ ਕੇ ਕਤਲ

-PTC News

  • Share