Gurmeet Choudhary Birthday : ਭਾਰਤੀ ਅਭਿਨੇਤਾ ਅਤੇ ਮਾਰਸ਼ਲ ਕਲਾਕਾਰ ਗੁਰਮੀਤ ਚੌਧਰੀ (Gurmeet Choudhary) ਦਾ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਿਹਾ ਹੈ। ਗੁਰਮੀਤ ਚੌਧਰੀ ਨੂੰ 2008 ਟੀਵੀ ਲੜੀਵਾਰ ਰਾਮਾਇਣ ਵਿੱਚ ਰਾਮ, ਗੀਤ - ਹੂਈ ਸਬ ਸੇ ਪਰਾਈ ਵਿੱਚ ਮਾਨ ਸਿੰਘ ਖੁਰਾਣਾ ਅਤੇ ਪੁਨਰ ਵਿਵਾਹ - ਜ਼ਿੰਦਗੀ ਮਿਲੇਗੀ ਦੋਬਾਰਾ ਵਿੱਚ ਯਸ਼ ਸੂਰਜ ਪ੍ਰਤਾਪ ਸਿੰਧੀਨਾ ਦੀ ਭੂਮਿਕਾ ਲਈ ਜਾਣਿਆ ਜਾਂਦਾ ਹੈ।2012 ਵਿੱਚ, ਗੁਰਮੀਤ ਨੇ ਝਲਕ ਦਿਖਲਾ ਜਾ ਵਿੱਚ ਹਿੱਸਾ ਲਿਆ ਅਤੇ ਜੇਤੂ ਬਣ ਕੇ ਉਭਰਿਆ।ਅਭਿਨੇਤਾ ਪਿਛਲੇ ਕਈ ਸਾਲਾਂ ਤੋਂ ਛੋਟੇ ਪਰਦੇ 'ਤੇ ਰਾਜ ਕਰ ਰਹੇ ਹਨ, ਅਤੇ ਉਹ ਬਾਲੀਵੁੱਡ ਵਿੱਚ ਵੀ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਗੁਰਮੀਤ ਨੂੰ ਲਗਭਗ 18 ਸਾਲ ਤੋਂ ਇੰਡਸਟਰੀ ਵਿੱਚ ਕੰਮ ਕਰ ਰਹੇ ਹਨ। ਗੁਰਮੀਤ ਨੇ ਆਪਣੇ ਸਫ਼ਰ ਦੀ ਸ਼ੁਰੂਆਤ ਇੱਕ ਮਾਡਲ ਦੇ ਰੂਪ ਵਿੱਚ ਕੀਤੀ ਸੀ।

ਦੱਸਿਆ ਜਾਂਦਾ ਹੈ ਕਿ ਗੁਰਮੀਤ ਦਾ Nick Name ਸ਼ਸ਼ੀ ਹੈ। ਇਹ ਵੀ ਕਿਹਾ ਜਾਂਦਾ ਹੈ ਹੈ ਕਿ ਜਦੋਂ ਅਭਿਨੇਤਾ ਜਵਾਨ ਸੀ ਤਾਂ ਉਸਦੇ ਦੋਸਤ ਅਤੇ ਪਰਿਵਾਰ ਵਾਲੇ ਉਸਨੂੰ ਸ਼ਸ਼ੀ ਕਪੂਰ (Shashi Kapoor) ਕਹਿ ਕੇ ਬੁਲਾਉਂਦੇ ਸਨ, ਸ਼ਾਇਦ ਇਸ ਲਈ ਕਿ ਉਹ ਦਿੱਗਜ ਅਭਿਨੇਤਾ ਵਾਂਗ ਦਿਖਾਈ ਦਿੰਦੇ ਹਨ। ਕਿਹਾ ਜਾਂਦਾ ਹੈ ਕਿ ਉਸ ਦੇ ਦੋਸਤ ਵੀ ਆਪਣੀ ਪਤਨੀ ਦੇਬੀਨਾ ਨਾਲ ਪਿਆਰ ਕਾਰਨ ਉਸ ਨੂੰ ਪਤਨੀਵਰਤਾ ਕਹਿ ਕੇ ਬੁਲਾਉਂਦੇ ਹਨ।
2015 'ਚ ਗੁਰਮੀਤ ਚੌਧਰੀ ਦਾ ਬਾਲੀਵੁੱਡ 'ਚ ਪਹਿਲਾ ਡੈਬਿਊ ਹੋਇਆ ਸੀ ਜਦੋਂ ਉਸਨੂੰ ਫੌਕਸ ਸਟੂਡੀਓਜ਼ ਇੰਡੀਆ ਅਤੇ ਵਿਸ਼ਾ ਫਿਲਮਜ਼ (Vishesh Films )ਦੁਆਰਾ ਨਿਰਮਿਤ ਮਨੋਵਿਗਿਆਨਕ ਥ੍ਰਿਲਰ (Psychological Thriller) ਖਾਮੋਸ਼ੀਆਂ (Khamoshiyan ) ਵਿੱਚ ਜੈਦੇਵ (Jaidev ) ਦੇ ਕਿਰਦਾਰ ਵਜੋਂ ਕਾਸਟ ਕੀਤਾ ਗਿਆ ਸੀ। 2016 'ਚ ਅਦਾਕਾਰ ਦਾ ਅਗਲਾ ਵੱਡਾ ਬ੍ਰੇਕ ਵਜਾਹ ਤੁਮ ਹੋ (Wajah Tum Ho ) ਵਿੱਚ ਸੀ ਜੋ ਕਿ ਟੀ-ਸੀਰੀਜ਼ (T-Series )ਦੁਆਰਾ ਨਿਰਮਿਤ ਥ੍ਰਿਲਰ ਸੀ ਜਿੱਥੇ ਉਸਨੇ ਸ਼ਰਮਨ ਜੋਸ਼ੀ (Sharman Joshi )ਦੇ ਨਾਲ ਮੁੱਖ ਪਾਤਰ ਰਣਬੀਰ ਬਜਾਜ (Ranbir Bajaj )ਦਾ ਕਿਰਦਾਰ ਨਿਭਾਇਆ।

ਜੇਪੀ ਦੱਤਾ, ਅਤੇ ZEE ਸਟੂਡੀਓਜ਼ ਦੁਆਰਾ 2018 ਦੀ ਜੰਗ ਦੀ ਬਾਇਓਪਿਕ ਪਲਟਨ (Paltan) ਵਿੱਚ, ਗੁਰਮੀਤ ਨੂੰ ਕੈਪਟਨ ਪ੍ਰਿਥਵੀ ਸਿੰਘ ਡਾਗਰ ਦੇ ਰੂਪ ਵਿੱਚ ਭਾਰਤੀ ਫੌਜ ਜਵਾਨ ਦੇ ਰੂਪ ਵਜੋਂ ਕਾਸਟ ਕੀਤਾ ਗਿਆ ਸੀ, ਜਿਸ ਨੇ 1967 ਵਿੱਚ ਭਾਰਤ ਅਤੇ ਚੀਨ ਦਰਮਿਆਨ ਸਰਹੱਦੀ ਸੰਘਰਸ਼ ਦੌਰਾਨ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਸੀ। 2017 'ਚ ਖਾਮੋਸ਼ੀਆਂ ਵਿੱਚ Negative Roll ਕਾਰਨ ਅਦਾਕਾਰ ਨੂੰ ਸਭ ਤੋਂ ਸੈਕਸੀ ਏਸ਼ੀਅਨ ਮੈਨ ਅਲਾਈਵ ਦੀ ਸਿਖਰ 10 ਸੂਚੀ (Top 10 list of the Sexiest Asian Man Alive ) ਵਿੱਚ ਸ਼ਾਮਲ ਕੀਤਾ ਗਿਆ, ਅਦਾਕਾਰ ਸਲਮਾਨ ਖਾਨ ਅਤੇ ਰਣਵੀਰ ਸਿੰਘ ਵਿਚਕਾਰ 8ਵੇਂ ਸਥਾਨ 'ਤੇ ਆਇਆ ਹੈ।

-PTC News