ਭਾਬੀ ਨਾਲ ਨਜਾਇਜ਼ ਸਬੰਧਾਂ ‘ਚ ਰੋੜਾ ਬਣਦੀ ਮਾਸੀ ਨੂੰ ਭਾਣਜੇ ਨੇ ਦਿੱਤੀ ਦਰਦਨਾਕ ਮੌਤ

Punjab Police Intelligence Wing solved Patiala Blind murder case solved

ਫਿਰੋਜ਼ਪੁਰ: ਕਹਿੰਦੇ ਨੇ ਜੁਰਮ ਅਤੇ ਜੁਰਮ ਕਰਨ ਵਾਲਾ ਕਿੰਨਾ ਵੀ ਸ਼ਾਤਰ ਹੋਵੇ ਕਦੇ ਕਾਨੂੰਨ ਦੀ ਪਕੜ ਤੋਂ ਬਚ ਨਹੀਂ ਸਕਦਾ , ਭਾਵੇਂ ਹੀ ਇਸ ਨੂੰ ਸਮਾਂ ਲਗ ਜਾਵੇ , ਪਾਰ ਕਾਨੂੰਨ ਦੀ ਪਕੜ ‘ਚ ਆਉਂਦਾ ਜਰੂਰ ਹੈ। ਅਜਿਹਾ ਦੇਖਣ ਨੂੰ ਮਿਲਿਆ ਹੈ ਫਿਰੋਜ਼ਪੁਰ ਵਿਚ , ਜਿਥੇ ਕੁਝ ਸਮੇਂ ਪਹਿਲਾਂ ਜ਼ੀਰਾ ਦੇ ਇਲਾਕੇ ’ਚ ਮਿਲੀ ਔਰਤ ਦੀ ਲਾਸ਼ ਤੋਂ ਬਾਅਦ ਪੁਲਿਸ ਨੇ ਅੰਨ੍ਹੇ ਕਤਲ ਦੀ ਗੁਥੀ ਨੂੰ ਸੁਲਝਾ ਲਿਆ ਹੈ ਅਤੇ ਇਸ ਕਤਲ ਪਿੱਛੇ ਹੋਏ ਇਕ ਇਨਸਾਨੀ ਖੂਨ ਨਹੀਂ ਬਲਕਿ ਰਿਸ਼ਤਿਆਂ ਦੇ ਕਤਲ ਦਾ ਵੀ ਖੁਲਾਸਾ ਹੋਇਆ ਹੈ।Husband Killed Wife

Read more: ਭਾਜਪਾ ‘ਚ ਸ਼ਾਮਿਲ ਹੋਏ ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ

ਦਰਅਸਲ ਕੁਝ ਸਮਾਂ ਪਹਿਲਾਂ ਇਕ ਮਹਿਲਾ ਦੇ ਲਾਪਤਾ ਹੋਣ ਤੇ ਉਸ ਦੀ ਲਾਸ਼ ਮਿਲਣ ਤੋਂ ਬਾਅਦ ਜਦ ਜਾਂਚ ਕੀਤੀ ਗਈ ਤਾਂ ਤੇ ਜਾਂਚ ਤੋਂ ਬਾਅਦ ਮ੍ਰਿਤਕ ਦਾ ਕਤਲ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧਤ ਫਿਰੋਜ਼ਪੁਰ ’ਚ ਰੱਖੀ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਸ ਮੁਖੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ 18 ਫਰਵਰੀ ਨੂੰ ਬਲਵਿੰਦਰ ਸਿੰਘ ਨੇ ਥਾਣਾ ਜ਼ੀਰਾ ’ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਪਤਨੀ ਅੰਗਰੇਜ਼ ਕੌਰ ਆਪਣੀ ਕੁੜੀ ਨੂੰ ਮਿਲਣ ਗਈ ਸੀ ਪਰ ਉਹ ਨਾ ਤਾਂ ਆਪਣੀ ਕੁੜੀ ਕੋਲ ਪਹੁੰਚੀ ਅਤੇ ਨਾ ਹੀ ਘਰ ਵਾਪਸ ਆਈ ਹੈ।

ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ 25 ਫਰਵਰੀ ਨੂੰ ਜਗਤਾਰ ਸਿੰਘ ਨੇ ਬਲਵਿੰਦਰ ਸਿੰਘ ਨੂੰ ਸੂਚਨਾ ਦਿੱਤੀ ਕਿ ਅੰਗਰੇਜ਼ ਕੌਰ ਦੀ ਲਾਸ਼ ਪਿੰਡ ਕੋਠੇ ਗਾਦੜੀ ਵਾਲਾ ਰੋਡ ’ਤੇ ਪਈ ਹੈ। ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਮ੍ਰਿਤਕ ਦੀ ਪੁੱਤਰ ਨੂੰਹ ਦੇ ਉਸ ਦੇ ਭਾਣਜੇ ਰਾਜਵਿੰਦਰ ਸਿੰਘ ਦੇ ਨਾਲ ਨਾਜਾਇਜ਼ ਸਬੰਧ ਸੀ ਅਤੇ ਮ੍ਰਿਤਕ ਅੰਗਰੇਜ਼ ਕੌਰ ਆਪਣੇ ਭਾਣਜੇ ਨੂੰ ਰੋਕਦੀ ਸੀ। ਜਿਸ ਦੀ ਰੰਜ਼ਿਸ਼ ਰੱਖਦੇ ਹੋਏ ਮੁਲਜ਼ਮ ਰਾਜਵਿੰਦਰ ਸਿੰਘ ਨੇ ਆਪਣੇ ਦੋਸਤ ਗੁਰਰਾਜਨ ਸਿੰਘ ਅਤੇ ਮਾਸੀ ਦੀ ਪੁੱਤਰ ਨੂੰਹ ਨਾਲ ਮਿਲ ਕੇ ਅੰਗਰੇਜ਼ ਕੌਰ ਦਾ ਕਤਲ ਕਰ ਦਿੱਤਾ।

ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਫੜੇ ਗਏ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ ਅਤੇ ਇਹਨਾਂ ਮੁਲਜ਼ਮਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ| ਉਥੇ ਹੀ ਪਰਿਵਾਰ ਨੇ ਇਹਨਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ।