Sun, Apr 28, 2024
Whatsapp

ਆਖ਼ਿਰ ਕਿਉਂ ਪਿਆ ਟਵਿੱਟਰ ਨੂੰ 4 ਕਰੋੜ ਰੁਪਏ ਦਾ ਭਾਰੀ ਜੁਰਮਾਨਾ

Written by  Jagroop Kaur -- December 16th 2020 05:18 PM
ਆਖ਼ਿਰ ਕਿਉਂ ਪਿਆ ਟਵਿੱਟਰ ਨੂੰ  4 ਕਰੋੜ ਰੁਪਏ ਦਾ ਭਾਰੀ ਜੁਰਮਾਨਾ

ਆਖ਼ਿਰ ਕਿਉਂ ਪਿਆ ਟਵਿੱਟਰ ਨੂੰ 4 ਕਰੋੜ ਰੁਪਏ ਦਾ ਭਾਰੀ ਜੁਰਮਾਨਾ

ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ’ਤੇ ਆਇਰਲੈਂਡ ਨੇ ਵੱਡਾ ਜੁਰਮਾਨਾ ਲਗਾਇਆ ਹੈ। ਆਇਰਲੈਂਡ ਦੇ ਡਾਟਾ ਰੈਗੁਲੇਟਰੀ ਨੇ ਟਵਿਟਰ ’ਤੇ 4,50,000 ਯੂਰੋ (ਕਰੀਬ 4 ਕਰੋੜ ਰੁਪਏ) ਦਾ ਜੁਰਮਾਨਾ ਲਗਾਇਆ ਹੈ। ਟਵਿਟਰ ’ਤੇ ਇਹ ਜੁਰਮਾਨਾ ਉਸ ਬਗ ਨੂੰ ਲੈ ਕੇ ਲੱਗਾ ਹੈ ਜਿਸ ਕਾਰਨ ਕਈ ਲੋਕਾਂ ਦੇ ਪ੍ਰਾਈਵੇਟ ਟਵੀਟ ਜਨਤਕ ਹੋ ਗਏ ਸਨ। ਨਵੇਂ ਯੂਰਪੀ ਯੂਨੀਅਨ ਡਾਟਾ ਪ੍ਰਾਈਵੇਸੀ ਸਿਸਟਮ ਤਹਿਤ ਕਿਸੇ ਅਮਰੀਕੀ ਕੰਪਨੀ ’ਤੇ ਹੋਣ ਵਾਲੀ ਇਹ ਪਹਿਲੀ ਕਾਰਵਾਈ ਹੈ।

ਯੂਰਪੀ ਯੂਨੀਅਨ ਦੁਆਰਾ ਸਾਲ 2018 ’ਚ ਜਨਰਲ ਡਾਟਾ ਪ੍ਰੋਟੈਕਸ਼ਨ ਰੈਗੁਲੇਸ਼ਨ (GDPR) ਲਾਗੂ ਕੀਤਾ ਗਿਆ ਸੀ ਅਤੇ ਆਇਰਲੈਂਡ ਨੇ ਇਹ ਕਾਰਵਾਈ ਇਸੇ GDPR ਤਹਿਤ ਕੀਤੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ GDPR ਤਹਿਤ ਟਵਿਟਰ ’ਤੇ ਹੋਣ ਵਾਲੀ ਇਹ ਪਹਿਲੀ ਕਾਰਵਾਈ ਹੈ। ਪਿਛਲੇ ਸਾਲ ਟਵਿਟਰ ਦੇ ਐਂਡਰਾਇਡ ਐਪ ’ਚੇ ਇਕ ਬਗ ਆਇਆ ਸੀ ਜਿਸ ਤੋਂ ਬਾਅਦ ਕਈ ਯੂਜ਼ਰਸ ਦੇ ਪ੍ਰਾਈਵੇਟ ਟਵੀਟ ਜਨਤਕ ਹੋ ਗਏ ਸਨ।
ਇਹ ਜੁਰਮਾਨਾ ਇਸ ਲਈ ਲੱਗਾ ਹੈ ਕਿਉਂਕਿ ਟਵਿਟਰ ਇਸ ਬਗ ਬਾਰੇ ਆਪਣੇ ਯੂਜ਼ਰਸ ਨੂੰ ਜਲਦੀ ਜਾਣਕਾਰੀ ਦੇਣ ’ਚ ਅਸਮਰੱਥ ਰਿਹਾ। ਉਥੇ ਹੀ ਟਵਿਟਰ ਨੇ ਆਪਣੇ ਇਕ ਬਿਆਨ ’ਚ ਕਿਹਾ ਹੈ ਕਿ ਇਹ ਬਗ ਸਾਲ 2018 ’ਚ ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ ਆਇਆ ਸੀ ਅਤੇ ਜ਼ਿਆਦਾਤਰ ਕਾਮੇਂ ਛੁੱਟੀ ’ਤੇ ਸਨ, ਇਸ ਲਈ ਇਸ ਬਾਰੇ ਯੂਜ਼ਰਸ ਨੂੰ ਜਾਣਕਾਰੀ ਦੇਣ ’ਚ ਦੇਰ ਹੋਈ।
Twitter  ਨੇ ਕਿਹਾ ਹੈ ਕਿ ਅਸੀਂ ਇਸ ਗਲਤੀ ਦੀ ਪੂਰੀ ਜ਼ਿੰਮੇਵਾਰੀ ਲੈਂਦੇ ਹਾਂ ਅਤੇ ਆਪਣੇ ਯੂਜ਼ਰਸ ਦੇ ਡਾਟਾ ਅਤੇ ਪ੍ਰਾਈਵੇਸੀ ਦੀ ਸੁਰੱਖਿਆ ਨੂੰ ਲੈ ਕੇ ਵਚਨਬੱਧ ਹਾਂ। ਸਾਡੀ ਕੋਸ਼ਿਸ਼ ਰਹੇਗੀ ਕਿ ਜੇਕਰ ਇਸ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਯੂਜ਼ਰਸ ਨੂੰ ਸਭ ਤੋਂ ਪਹਿਲਾਂ ਜਾਣਕਾਰੀ ਦਿੱਤੀ ਜਾਵੇ। ਦੱਸ ਦੇਈਏ ਕਿ ਟਵਿਟਰ ਨੇ ਇਸ ਬਗ ਲਈ ਸਾਲ 2019 ’ਚ ਮਾਫੀ ਵੀ ਮੰਗੀ ਸੀ।
ਜ਼ਿਕਰਯੋਗ ਹੈ ਕਿ ਟਵਿਟਰ ਨੇ ਇਸ ਬਗ ਦੀ ਪਛਾਣ ਜਨਵਰੀ 2019 ’ਚ ਕੀਤੀ ਗਈ ਸੀ। ਇਸ ਬਗ ਕਾਰਨ 3 ਨਵੰਬਰ 2014 ਤੋਂ 14 ਜਨਵਰੀ 2019 ਤਕ ਆਪਣੇ ਅਕਾਊਂਟ ’ਚ ਪ੍ਰੋਟੈਕਟ ਯੌਰ ਟਵੀਟ ਦੀ ਸੈਟਿੰਗ ਕਰਨ ਵਾਲੇ ਯੂਜ਼ਰਸ ਪ੍ਰਭਾਵਿਤ ਹੋਏ ਸਨ, ਹਾਲਾਂਕਿ ਇਸ ਬਗ ਦਾ ਅਸਰ ਸਿਰਫ ਐਂਡਰਾਇਡ ਯੂਜ਼ਰਸ ’ਤੇ ਹੀ ਪਿਆ। twitter

Top News view more...

Latest News view more...