ਅੰਮ੍ਰਿਤਸਰ 'ਚ ਕਾਰ ਤੇ ਸਕੂਲ ਬੱਸ ਦੀ ਹੋਈ ਜ਼ਬਰਦਸਤ ਟੱਕਰ, 2 ਲੋਕਾਂ ਦੀ ਮੌਤ, ਕਈ ਬੱਚੇ ਜ਼ਖ਼ਮੀ
ਅੰਮ੍ਰਿਤਸਰ : ਅੰਮ੍ਰਿਤਸਰ-ਪਠਾਨਕੋਟ ਮਾਰਗ 'ਤੇ ਸੋਈਆ ਪਿੰਡ ਨੇੜੇ ਤੇਜ਼ ਰਫ਼ਤਾਰ ਆਲਟੋ ਕਾਰ ਤੇ ਬੱਸ ਵਿਚਾਲੇ ਭਿਆਨਕ ਟੱਕਰ ਹੋ ਗਈ ਹੈ। ਇਸ ਹਾਦਸੇ 'ਚ ਜੰਮੂ-ਕਸ਼ਮੀਰ ਸਥਿਤ ਰਾਜੌਰੀ ਦੇ ਹੰਜਨਾ ਤਕੜਾ ਖੇਤਰ 'ਚ ਰਹਿਣ ਵਾਲੇ ਨਰਿੰਦਰ ਪਾਲ ਸਿੰਘ ਤੇ ਉਨ੍ਹਾਂ ਦੀ ਮਹਿਲਾ ਰਿਸ਼ਤੇਦਾਰ ਦੀ ਮੌਤ ਹੋ ਗਈ ਹੈ।
ਅੰਮ੍ਰਿਤਸਰ 'ਚ ਕਾਰ ਤੇ ਸਕੂਲ ਬੱਸ ਦੀ ਹੋਈ ਜ਼ਬਰਦਸਤ ਟੱਕਰ, 2 ਲੋਕਾਂ ਦੀ ਮੌਤ, ਕਈ ਬੱਚੇ ਜ਼ਖ਼ਮੀ
ਪੜ੍ਹੋ ਹੋਰ ਖ਼ਬਰਾਂ : ਕੈਨੇਡਾ ਸਰਕਾਰ ਨੇ ਭਾਰਤ ਲਈ ਸਿੱਧੀਆਂ ਉਡਾਣਾਂ 'ਤੇ ਲੱਗੀ ਪਾਬੰਦੀ 21 ਸਤੰਬਰ ਤੱਕ ਵਧਾਈ
ਇਸ ਹਾਦਸੇ ਤੋਂ ਬਾਅਦ ਜ਼ਖ਼ਮੀ ਹੋਏ ਤਿੰਨ ਬੱਚਿਆਂ ਤੇ ਕਾਰ ਸਵਾਰ ਅਰਵਿੰਦਰ ਤੇ ਅਕਾਸ਼ਦੀਪ ਨੂੰ ਨੇੜੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਓਧਰ ਇਸ ਘਟਨਾ ਬਾਰੇ ਪਤਾ ਚੱਲਦੇ ਹੀ ਕੰਬੋ ਥਾਣੇ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਏਐੱਸਆਈ ਹਰਜੀਤ ਸਿੰਘ ਨੇ ਦੱਸਿਆ ਕਿ ਲਾਸ਼ਾਂ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਚੁੱਕੀ ਹੈ।
ਅੰਮ੍ਰਿਤਸਰ 'ਚ ਕਾਰ ਤੇ ਸਕੂਲ ਬੱਸ ਦੀ ਹੋਈ ਜ਼ਬਰਦਸਤ ਟੱਕਰ, 2 ਲੋਕਾਂ ਦੀ ਮੌਤ, ਕਈ ਬੱਚੇ ਜ਼ਖ਼ਮੀ
ਇਸ ਮੌਕੇ ਉਤੇ ਮੌਜੂਦ ਹਰਜੀਤ ਸਿੰਘ ਨੇ ਦੱਸਿਆ ਕਿ ਵੇਰਕਾ ਪਾਰ ਕਰਦਿਆਂ ਹੀ ਕਾਰ ਇੱਕ ਪਿੰਡ ਵਾਲੇ ਪਾਸਿਓਂ ਨਿਕਲੀ ਸਕੂਲ ਵੈਨ ਨਾਲ ਟਕਰਾ ਕੇ ਪਲਟ ਗਈ ਹੈ। ਇਸ ਮੌਕੇ 'ਤੇ ਮੌਜੂਦ ਲੋਕਾਂ ਨੇ ਜਦੋਂ ਤੱਕ ਨਰਿੰਦਰਪਾਲ ਸਿੰਘ ਤੇ ਉਸ ਦੇ ਨਾਲ ਕਾਰ 'ਚ ਸਵਾਰ ਔਰਤ ਨੂੰ ਬਾਹਰ ਕੱਢਿਆ, ਦੋਵਾਂ ਦੀ ਮੌਤ ਹੋ ਚੁੱਕੀ ਸੀ। ਇਸ ਹਾਦਸੇ ਦੌਰਾਨ ਕਾਰ ਸਵਾਰ ਅਰਵਿੰਦਰ ਕੌਰ ਤੇ ਆਕਾਸ਼ਦੀਪ ਵੀ ਜ਼ਖ਼ਮੀ ਹੋ ਗਏ ਹਨ। ਇਸ ਹਾਦਸੇ ਵਿਚ ਸਕੂਲ ਵੈਨ 'ਚ ਸਵਾਰ ਤਿੰਨ ਬੱਚਿਆਂ ਦੇ ਸੱਟਾਂ ਵੀ ਲੱਗੀਆਂ।
ਅੰਮ੍ਰਿਤਸਰ 'ਚ ਕਾਰ ਤੇ ਸਕੂਲ ਬੱਸ ਦੀ ਹੋਈ ਜ਼ਬਰਦਸਤ ਟੱਕਰ, 2 ਲੋਕਾਂ ਦੀ ਮੌਤ, ਕਈ ਬੱਚੇ ਜ਼ਖ਼ਮੀ
ਇਸ ਘਟਨਾ ਤੋਂ ਬਾਅਦ ਸਕੂਲ ਵੈਨ 'ਚ ਸਵਾਰ ਬੱਚਿਆਂ ਨੇ ਚੀਕਾਂ ਮਾਰਣੀਆਂ ਸ਼ੁਰੂ ਕਰ ਦਿੱਤੀਆਂ। ਸਾਰੇ ਜ਼ਖ਼ਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੌਰਾਨ ਸੜਕ ਉੱਤੇ ਆ ਰਹੇ ਟਿੱਪਰ ਚਾਲਕ ਨੇ ਜਦੋਂ ਦੋਵੇਂ ਵਾਹਨਾਂ ਨੂੰ ਭਿੜਦੇ ਦੇਖਿਆ ਤਾਂ ਉਹ ਵੀ ਆਪਣੇ ਵਾਹਨ ਉੱਤੇ ਕੰਟਰੋਲ ਨਾ ਰੱਖ ਸਕਿਆ ਤੇ ਵਿਚਕਾਰ ਸੜਕ ਦੇ ਪਲਟ ਗਿਆ।
ਮਨਿੰਦਰ ਮੋਂਗਾ : ਅੰਮ੍ਰਿਤਸਰ
-PTCNews