ਮੁੱਖ ਖਬਰਾਂ

ਕੀ WHO ਖ਼ੁਦ ਵੀ ਹੈ ਭੰਬਲਭੂਸੇ 'ਚ..? ਹੁਣ ਹਵਾ ਰਾਹੀਂ ਕੋਰੋਨਾ ਫੈਲਣ ਦੇ ਦਾਅਵੇ 'ਤੇ ਮੰਗੇ ਸਬੂਤ, ਕਿਹਾ ਤੁਰੰਤ ਹੋਵੇ ਖੋਜ

By Kaveri Joshi -- July 10, 2020 2:07 pm -- Updated:Feb 15, 2021

ਕੀ WHO ਖ਼ੁਦ ਵੀ ਹੈ ਭੰਬਲਭੂਸੇ 'ਚ..? ਹੁਣ ਹਵਾ ਰਾਹੀਂ ਕੋਰੋਨਾ ਫੈਲਣ ਦੇ ਦਾਅਵੇ 'ਤੇ ਮੰਗੇ ਸਬੂਤ, ਕਿਹਾ ਤੁਰੰਤ ਹੋਵੇ ਖੋਜ : ਬੀਤੇ ਮੰਗਲਵਾਰ ਨੂੰ ਵਿਸ਼ਵ ਸਿਹਤ ਸੰਗਠਨ (WHO) ਨੇ ਕੋਰੋਨਵਾਇਰਸ ਦੇ ਸੰਕਰਮਣ ਦੇ ‘ਹਵਾ ਰਾਹੀਂ ਫੈਲਾਅ’ ਦੇ ਕੁਝ ਸਬੂਤ
ਮਿਲਣ ਦਾ ਦਾਅਵਾ ਕੀਤਾ ਸੀ । ਸਿਰਫ਼ ਇਹੀ ਨਹੀਂ ਡਬਲਯੂਐਚਓ ਨੇ ਇਹ ਵੀ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਕਿ ਸੰਕਰਮਣ ਹਵਾ ਰਾਹੀਂ ਫੈਲ ਰਿਹਾ ਹੈ। ਦੱਸ ਦੇਈਏ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਵੀਰਵਾਰ ਨੂੰ ਹਵਾ ਨਾਲ ਕੋਰੋਨਾ ਵਾਇਰਸ ਫੈਲਣ ਦੇ ਦਾਅਵੇ 'ਤੇ ਨਵੀਂ ਗਾਈਡਲਾਈਨ ਜਾਰੀ ਕੀਤੀ , ਹੈਰਾਨੀ ਦੀ ਗੱਲ ਹੈ ਕਿ ਉਸ ਨੇ ਇਸ ਗੱਲ ਦੀ ਪੁਸ਼ਟੀ ਕਰਨਾ ਬੰਦ ਕਰ ਦਿੱਤਾ ਹੈ ਕਿ ਇਹ ਸੰਕ੍ਰਮਣ ਹਵਾ ਤੋਂ ਫੈਲਦਾ ਹੈ। ਅਜਿਹੀ ਸਥਿੱਤੀ 'ਚ (ਡਬਲਯੂਐੱਚਓ) ਖ਼ੁਦ ਵੀ ਭੰਬਲਭੂਸੇ 'ਚ ਨਜ਼ਰ ਆ ਰਿਹਾ ਜਾਪਦਾ ਹੈ ।

ਦੱਸ ਦੇਈਏ ਕਿ ਵਿਸ਼ਵ ਸਿਹਤ ਸੰਗਠਨ ਨੇ ਵੀਰਵਾਰ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਕੋਰੋਨਾਵਾਇਰਸ ਭੀੜ ਭਰੀ ਅੰਦਰੂਨੀ ਥਾਵਾਂ ਤੇ ਹਵਾ ਵਿਚ ਰਹਿ ਸਕਦਾ ਹੈ, ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਫੈਲ ਸਕਦਾ ਹੈ। ਦੱਸ ਦੇਈਏ ਕਿ ਡਬਲਯੂਐੱਚਓ ਨੇ ਆਪਣੇ ਨਿਰਦੇਸ਼ਾਂ 'ਚ ਕਿਹਾ ਕਿ ਕੁਝ ਰਿਪੋਰਟਾਂ 'ਚ ਇਹ ਕਿਹਾ ਜਾ ਰਿਹਾ ਹੈ ਕਿ ਕਮਰੇ ਦੇ ਅੰਦਰ ਬੰਦ ਥਾਂ 'ਚ ਹਵਾ 'ਚ ਮੌਜੂਦ Aerosol ਰਾਹੀਂ ਕੋਰੋਨਾ ਦਾ ਵਾਇਰਸ ਇਕ ਵਿਅਕਤੀ ਤੋਂ ਦੂਜੇ ਵਿਅਕਤੀ 'ਚ ਜਾ ਸਕਦਾ ਹੈ। ਇਸ ਦੇ ਨਾਲ ਹੀ ਸੰਗੀਤ ਅਭਿਆਸ, ਹੋਟਲ ਰੈਸਟੋਰੈਂਟ 'ਚ ਭੋਜਨ ਕਰਦੇ ਹੋਏ ਤੇ ਕਸਰਤ ਕਰਦੇ ਹੋਏ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਡਬਲਯੂਐੱਚਓ ਅਨੁਸਾਰ ਹੁਣ ਤਕ ਇਹੀ ਮੰਨਿਆ ਜਾਂਦਾ ਰਿਹਾ ਹੈ ਕਿ ਲੋਕਾਂ 'ਚ ਸਿੱਧੇ ਤੇ ਅਸਿੱਧੇ ਸੰਪਰਕ ਨਾਲ ਹੀ ਕੋਰੋਨਾ ਦਾ ਸੰਕ੍ਰਮਣ ਦਾ ਖ਼ਤਰਾ ਹੁੰਦਾ ਹੈ। ਜੇਕਰ ਕੋਈ ਪ੍ਰਭਾਵਿਤ ਵਿਅਕਤੀ ਖੰਘਦਾ ਜਾਂ ਛਿੱਕਦਾ ਹੈ ਜਾਂ ਬੋਲਦਾ ਹੈ ਤਾਂ ਉਸ ਵੇਲੇ ਉਸਦੇ ਮੂੰਹ ਚੋਂ ਨਿਕਲੀਆਂ Droplets, ਲਾਰ ਜ਼ਰੀਏ ਲੋਕ ਪ੍ਰਭਾਵਿਤ ਹੋ ਸਕਦੇ ਹਨ।

ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਸੀ ਕਿ ਕੋਰੋਨਾ ਹਵਾ ਰਾਹੀਂ ਨਹੀਂ ਫੈਲਦਾ, ਪਰ 32 ਦੇਸ਼ਾਂ ਦੇ 239 ਵਿਗਿਆਨਿਕਾਂ ਨੇ ਜਾਂਚ ਦੁਆਰਾ ਪਾਇਆ ਕਿ ਇਹ ਜਾਨਲੇਵਾ ਵਾਇਰਸ ਹਵਾ ਦੇ ਜ਼ਰੀਏ ਲੋਕਾਂ 'ਚ ਫੈਲ ਸਕਦਾ ਹੈ । ਵਿਗਿਆਨਿਕਾਂ ਅਨੁਸਾਰ ਹਵਾ 'ਚ ਵਾਇਰਸ ਦੇ ਛੋਟੇ-ਛੋਟੇ ਕਣ ਜ਼ਿੰਦਾ ਰਹਿੰਦੇ ਹਨ , ਜੋ ਲੋਕਾਂ ਨੂੰ ਲਾਗ ਦਾ ਸ਼ਿਕਾਰ ਬਣਾ ਸਕਦੇ ਹਨ ।

ਮੰਗਲਵਾਰ ਨੂੰ ਡਬਲਯੂਐੱਚਓ ਨੇ ਅਖੀਰ ਸਵੀਕਾਰ ਕੀਤਾ ਕਿ ਕੋਰੋਨਾ ਵਾਇਰਸ ਦੀ ਹਵਾ ਰਾਹੀਂ ਲਾਗ ਲੱਗਣ ਦੇ ਸਬੂਤ ਹਨ , ਪਰ ਹੁਣ ਡਬਲਯੂਐੱਚਓ ਨੇ ਇਸ ਮਾਮਲੇ 'ਚ ਤੁਰੰਤ ਖੋਜ ਦੀ ਜ਼ਰੂਰਤ ਦੱਸਦੇ ਹੋਏ  ਸੰਕ੍ਰਮਣ ਦੇ ਇਸ ਤਰ੍ਹਾਂ ਫੈਲਣ ਦੇ ਮਾਮਲੇ ਦੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ , ਭਾਵ ਬਿਆਨਾਂ ਦੀ ਅਦਲਾ-ਬਦਲੀ ਤੋਂ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਕੀ ਡਬਲਯੂਐਚਓ ਖੁਦ ਸ਼ਸ਼ੋਪੰਜ 'ਚ ਹੈ? ਜਾਂ ਫਿਰ ਸਿਰਫ਼ ਕਿਆਫ਼ਿਆਂ ਦੇ ਅਧਾਰ 'ਤੇ ਹੀ ਇਹ ਦਰਸਾਇਆ ਜਾ ਰਿਹਾ ਹੈ ।

ਦੱਸ ਦੇਈਏ ਕਿ ਇਸਤੋਂ ਪਹਿਲਾਂ ਸਹੀ ਜਾਣਕਾਰੀ ਨਾ ਉਪਲਬੱਧ ਕਰਵਾਉਣ ਦੀ ਸੂਰਤ 'ਚ ਡਬਲਯੂਐੱਚਓ ਨਾਲ ਅਮਰੀਕੀ ਰਾਸ਼ਟਰਪਤੀ ਦੀ ਵੀ ਖਿੱਚੋ-ਤਾਣ ਚੱਲ ਰਹੀ ਹੈ ।ਉਹਨਾਂ ਕਈ ਵਾਰ ਪੂਰੀ ਪਾਰਦਰਸ਼ਤਾ ਨਾ ਦਿਖਾਏ ਜਾਣ 'ਤੇ ਡਬਲਯੂਐੱਚਓ 'ਤੇ ਖਫ਼ਾ ਰਹੇ ਹਨ । ਇੱਥੋਂ ਤੱਕ ਕਿ ਟਰੰਪ ਵੱਲੋਂ ਵਿਸ਼ਵ ਨੂੰ ਗੁੰਮਰਾਹ ਕਰਨ ਦੇ ਦੋਸ਼ ਲਗਾਉਂਦਿਆਂ ਵਿਸ਼ਵ ਸਿਹਤ ਸੰਗਠਨ ਨਾਲੋਂ ਆਪਣੇ ਤਮਾਮ ਸਬੰਧ ਤੋੜਨ ਦੀਆਂ ਵੀ ਖ਼ਬਰਾਂ ਹਨ।