ਫਰੀਦਕੋਟ ਦੀ ਮਾਰਡਨ ਜੇਲ 'ਚੋਂ ਬਰਾਮਦ ਹੋਏ 3 ਮੋਬਾਇਲ ਫ਼ੋਨ
ਫ਼ਰੀਦਕੋਟ : ਅਕਸਰ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ਵਿੱਚੋਂ ਮੋਬਾਇਲ ਆਦਿ ਚੀਜ਼ਾਂ ਬਰਾਮਦ ਹੋਣ ਦੀ ਖ਼ਬਰ ਮਿਲਦੀ ਹੈ। ਅੱਜ ਅਜਿਹਾ ਹੀ ਮਾਮਲਾ ਫ਼ਰੀਦਕੋਟ ਦੀ ਮਾਰਡਨ ਜੇਲ 'ਚੋਂ ਸਾਹਮਣੇ ਆਇਆ ਹੈ ਜਿਥੇ ਜੇਲ 'ਚੋਂ 3 ਮੋਬਾਇਲ ਬਰਾਮਦ ਹੋਣ ਦੀ ਜਾਣਕਾਰੀ ਮਿਲੀ ਹੈ। ਇਸ ਮਾਮਲੇ ਵਿਚ ਜੇਲ ਦੇ ਸਹਾਇਕ ਸੁਪਰਡੈਂਟ ਜਸਵੀਰ ਸਿੰਘ ਦੀ ਸ਼ਿਕਾਇਤ 'ਤੇ ਹਵਾਲਾਤੀ ਸਾਰਜ ਸਿੰਘ ਅਤੇ ਅਣਪਛਾਤੇ ਵਿਅਕਤੀਆਂ 'ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਸਹਾਇਕ ਸੁਪਰਡੈਂਟ ਜੇਲ ਅਨੁਸਾਰ ਜਦ ਉਸਨੇ ਸੁਰੱਖਿਆ ਕਰਮਚਾਰੀਆ ਸਮੇਤ ਬੈਰਕ-15 ਦੀ ਤਲਾਸ਼ੀ ਲਈ ਤਾਂ ਬਾਥਰੂਮ ਵਿਚ ਪੋਲੋਥੀਨ ਲਿਫਾਫੇ ਵਿਚ ਲਪੇਟ ਕੇ ਰੱਖਿਆ ਇਕ ਟੱਚ ਸਕਰੀਨ ਵਾਲਾ ਮੋਬਾਇਲ ਸਮੇਤ ਚਾਰਜਰ ਅਤੇ ਹੈੱਡ ਫੋਨ ਬਰਾਮਦ ਹੋਏ।
ਉਕਤ ਨੇ ਦੱਸਿਆ ਕਿ ਇਸੇ ਹੀ ਬੈਰਕ ਵਿਚ ਲੁਕੋ ਕੇ ਰੱਖਿਆ ਦੂਸਰਾ ਛੋਟਾ ਮੋਬਾਇਲ ਲਾਵਾਰਿਸ ਹਾਲਤ ਵਿਚ ਮਿਲਿਆ। ਇਸ ਦੇ ਨਾਲ ਹੀ ਹਵਾਲਾਤੀ ਸਾਰਜ ਸਿੰਘ ਦੇ ਪਾਈ ਪੈਂਟ ਦੀ ਜੇਬ੍ਹ ਵਿਚੋਂ ਤੀਸਰਾ ਟੱਚ ਸਕਰੀਨ ਵਾਲਾ ਮੋਬਾਇਲ ਬਰਾਮਦ ਹੋਇਆ ਹੈ।