ਕਲਯੁਗੀ ਪਿਓ ਦੀ ਕਰਤੂਤ, ਪਹਿਲੀ ਪਤਨੀ ਤੋਂ ਹੋਈ ਧੀ ਨਾਲ ਕੀਤੀ ਘਿਨੌਣੀ ਹਰਕਤ
ਉਂਝ ਤਾਂ ਸਮਾਜ ਬੇਟੀ ਪੜ੍ਹੋ ਬੇਟੀ ਬਚਾਓ ਦੀ ਮਾਨਤਾ ਹੈ , ਧੀਆਂ ਨੂੰ ਸਮਾਜ ਵਿਚ ਵੱਧ ਦਰਜ ਦੇਣ ਦੀ ਗੱਲ ਵੀ ਆਖੀ ਜਾਂਦੀ ਹੈ , ਪਰ ਇਸ ਦੇ ਨਾਲ ਹੀ ਕੁਝ ਅਜਿਹੇ ਘਿਨਾਉਣੇ ਅਪਰਾਧ ਸਾਹਮਣੇ ਆਉਂਦੇ ਹਨ ਜਿਸ ਨਾਲ ਇਹਨਾਂ ਧੀਆਂ ਪ੍ਰਤੀ ਆਖੀਆਂ ਜਾਣ ਵਾਲੀਆਂ ਗੱਲਾਂ ਮਹਿਜ਼ ਗੱਲਾਂ ਹੀ ਰਹੀ ਜਾਂਦੀਆਂ ਹਨ ਅਤੇ ਸਾਹਮਣੇ ਆਉਂਦਾ ਹੈ ਸਮਾਜ ਦਾ ਇਕ ਘਿਨਾਉਣਾ ਚਿਹਰਾ ਜੋ ਕਿ ਸ਼ਰਮਸਾਰ ਕਰ ਦਿੰਦਾ ਹੈ ,ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਨੇੜਲੇ ਕਸਬੇ 'ਚ ਜਿਥੇ ਇੱਕ ਨਾਬਾਲਿਗ ਬੱਚੀ ਵੱਲੋਂ ਆਪਣੇ ਹੀ ਪਿਤਾ 'ਤੇ ਅਜਿਹਾ ਇਲਜ਼ਾਮ ਲਾਇਆ ਹੈ ਕਿ ਸੁਣ ਕੇ ਤੁਸੀਂ ਵੀ ਯਕੀਨ ਨਹੀਂ ਕਰ ਸਕੋਗੇ।
ਪੜ੍ਹੋ ਹੋਰ ਖ਼ਬਰਾਂ : ਰਾਜ ਸਭਾ ਟੀਵੀ ਅਤੇ ਲੋਕ ਸਭਾ ਟੀਵੀ ਦਾ ਹੋਇਆ ਮਰਜ਼ਰ, ਹੁਣ ਨਵੇਂ ਚੈਨਲ ਦਾ ਨਾਮ ਹੋਵੇਗਾ ਸੰਸਦ ਟੀਵੀ
ਦਰਅਸਲ ਪੁਲਿਸ ਨੇ 15 ਸਾਲਾ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਵਾਉਣ ਦੇ ਮਾਮਲੇ 'ਚ ਉਸ ਦੇ ਪਿਤਾ ਸਣੇ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਕਤ ਮਾਮਲਾ ਮੁੱਖ ਦੋਸ਼ੀ ਦੀ ਪਹਿਲੀ ਪਤਨੀ ਅਤੇ ਨਾਬਾਲਗ ਕੁੜੀ ਦੀ ਮਾਂ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ।
ਪੜ੍ਹੋ ਹੋਰ ਖ਼ਬਰਾਂ : ਬਿਕਰਮ ਸਿੰਘ ਮਜੀਠੀਆ ਨੇ ਵਿਧਾਨ ਸਭਾ ‘ਚ ਚੁੱਕਿਆ ਕਿਸਾਨ ਖੁਦਕੁਸ਼ੀਆਂ ਦਾ ਮਾਮਲਾ
ਐੱਸ. ਆਈ. ਕਮਲਦੀਪ ਕੌਰ ਅਨੁਸਾਰ ਪੀੜਤਾਂ ਦੀ ਮਾਂ ਨੇ ਸ਼ਿਕਾਇਤ ਰਾਹੀਂ ਦੱਸਿਆ ਕਿ ਉਸ ਦਾ ਪਹਿਲਾ ਵਿਆਹ 20 ਸਾਲ ਪਹਿਲਾਂ ਗੁਰਪ੍ਰੀਤ ਸਿੰਘ ਨਾਲ ਹੋਇਆ ਸੀ, ਜਿਸ ਤੋਂ ਉਸ ਦੇ ਇਕ ਮੁੰਡਾ ਅਤੇ ਇਕ ਕੁੜੀ ਹੋਏ। ਜੀ ਤੋਂ ਕੁਝ ਸਮਾਂ ਬਾਅਦ ਉਹਨਾਂ ਦੇ ਆਪਸ 'ਚ ਲੜਾਈ-ਝਗੜੇ ਕਾਰਣ ਦੋਵੇਂ ਇਕ-ਦੂਜੇ ਤੋਂ ਵੱਖ ਹੋ ਗਏ ਅਤੇ ਦੋਹਾਂ ਨੇ ਵੱਖ-ਵੱਖ ਥਾਂ 'ਤੇ ਵਿਆਹ ਕਰਵਾ ਲਿਆ। ਜਾਣਕਾਰੀ ਮੁਤਾਬਿਕ ਇਹ ਵੀ ਕਿਹਾ ਗਿਆ ਕਿ ਤਾਲਾਬੰਦੀ ਦੌਰਾਨ ਉਸ ਦੀ 15 ਸਾਲਾ ਧੀ ਨੂੰ ਉਸ ਦਾ ਪਹਿਲਾ ਪਤੀ ਗੁਰਪ੍ਰੀਤ ਸਿੰਘ ਆਪਣੇ ਘਰ ਲੈ ਗਿਆ ਸੀ, ਜਿੱਥੇ ਉਸਦੇ ਪਰਿਵਾਰ ਦਾ ਰਵੱਈਆ ਠੀਕ ਰਿਹਾ ਪਰ ਬਾਅਦ ’ਚ ਉਨ੍ਹਾਂ ਨੇ ਧੀ ਨੂੰ ਕਿਸੇ ਨਾਲ ਵੀ ਗੱਲ ਕਰਨ ਤੋਂ ਰੋਕ ਦਿੱਤਾ।