Wed, Aug 13, 2025
Whatsapp

ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦੀ ਇਮਾਰਤ ਦੇ ਵਿਸਥਾਰ ਦਾ ਕੰਮ ਬਿਲਕੁਲ ਪਾਰਦਰਸ਼ੀ: ਇੰਜ: ਸੁਖਮਿੰਦਰ ਸਿੰਘ

Reported by:  PTC News Desk  Edited by:  Jashan A -- November 23rd 2019 08:04 PM
ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦੀ ਇਮਾਰਤ ਦੇ ਵਿਸਥਾਰ ਦਾ ਕੰਮ ਬਿਲਕੁਲ ਪਾਰਦਰਸ਼ੀ: ਇੰਜ: ਸੁਖਮਿੰਦਰ ਸਿੰਘ

ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦੀ ਇਮਾਰਤ ਦੇ ਵਿਸਥਾਰ ਦਾ ਕੰਮ ਬਿਲਕੁਲ ਪਾਰਦਰਸ਼ੀ: ਇੰਜ: ਸੁਖਮਿੰਦਰ ਸਿੰਘ

ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦੀ ਇਮਾਰਤ ਦੇ ਵਿਸਥਾਰ ਦਾ ਕੰਮ ਬਿਲਕੁਲ ਪਾਰਦਰਸ਼ੀ: ਇੰਜ: ਸੁਖਮਿੰਦਰ ਸਿੰਘ,ਅੰਮ੍ਰਿਤਸਰ:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦੇ ਵਿਸਥਾਰ ਸਬੰਧੀ ਕੁਝ ਲੋਕਾਂ ਵੱਲੋਂ ਸੋਸ਼ਲ ਮੀਡੀਆ ’ਤੇ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਨਕਾਰਦਿਆਂ ਇਮਾਰਤ ਦੇ ਕੰਮ ਦੀ ਅਲਾਟਮੈਂਟ ਅਤੇ ਹੋਏ ਖ਼ਰਚਿਆਂ ਦੀ ਜਾਣਕਾਰੀ ਨਸ਼ਰ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਇੰਜ: ਸੁਖਮਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਲੰਗਰ ਦੀ ਇਮਾਰਤ ਦੇ ਵਿਸਥਾਰ ਦਾ ਕੰਮ ਨਿਯਮਾਂ ਅਨੁਸਾਰ ਪਾਰਦਰਸ਼ੀ ਤਰੀਕੇ ਨਾਲ ਹੋ ਰਿਹਾ ਹੈ। ਇਸ ਕੰਮ ਦੀ ਅਲਾਟਮੈਂਟ ਅਖ਼ਬਾਰਾਂ ਵਿਚ ਇਸ਼ਤਿਹਾਰ ਦੇ ਕੇ ਈ-ਟੈਂਡਰਿੰਗ ਰਾਹੀਂ ਕੀਤੀ ਗਈ ਸੀ। ਹੋਰ ਪੜ੍ਹੋ: ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਕਿਰਤੀਆਂ ਦਾ ਸਨਮਾਨ ਵਿੱਲਖਣ ਪਹਿਲਕਦਮੀਂ ਇੰਜ: ਸੁਖਮਿੰਦਰ ਸਿੰਘ ਨੇ ਵਿਸਥਾਰ ’ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਮਤਾ ਨੰਬਰ 90, ਮਿਤੀ 15 ਦਸੰਬਰ 2009 ਰਾਹੀਂ ਲੰਗਰ ਦੇ ਵਿਸਥਾਰ ਲਈ ਆਰਕੀਟੈਕਟ ਦੁਆਰਾ ਦਿੱਤੇ ਗਏ ਰਫ ਕਾਸਟ ਐਸਟੀਮੇਟ ਅਨੁਸਾਰ 14 ਕਰੋੜ ਰੁਪਏ ਦੀ ਪ੍ਰਵਾਨਗੀ ਹੋਈ ਸੀ। ਇਸ ਐਸਟੀਮੇਟ ਵਿਚ ਕਵਰਡ ਏਰੀਆ 73,562 ਸਕੇਅਰ ਫੁੱਟ ਹੀ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ 2013 ਵਿਚ ਪ੍ਰਾਜੈਕਟ ਮੈਨੇਜਮੈਂਟ ਕੰਪਨੀ ਵੱਲੋਂ ਸਿਵਲ ਦੇ ਕੰਮਾਂ ਦਾ ਵਿਸਥਾਰਤ ਐਸਟੀਮੇਟ ਤਿਆਰ ਕੀਤਾ ਗਿਆ, ਜਿਸ ਦੀ ਰਕਮ 17.78 ਕਰੋੜ ਬਣੀ। ਇਹ ਐਸਟੀਮੇਟ 1,12,000 ਸੁਕੇਅਰ ਫੁੱਟ ਏਰੀਏ ਅਨੁਸਾਰ ਸੀ। ਉਨ੍ਹਾਂ ਦੱਸਿਆ ਕਿ ਇਸ ਐਸਟੀਮੇਟ ਅਨੁਸਾਰ 7 ਮਾਰਚ 2013 ਨੂੰ ਅਖ਼ਬਾਰਾਂ ਰਾਹੀਂ ਇਸ਼ਤਿਹਾਰ ਦੇ ਕੇ ਈ-ਟੈਂਡਰਿੰਗ ਰਾਹੀਂ ਪ੍ਰੀ-ਕੁਆਲੀਫੀਕੇਸ਼ਨ ਕੀਤੀ ਗਈ, ਜਿਸ ਵਿਚ 3 ਫਰਮਾਂ ਯੋਗ ਪਾਈਆਂ ਗਈਆਂ। ਇਨ੍ਹਾਂ ਵਿੱਚੋਂ ਐਸ.ਐਸ. ਕੰਸਟ੍ਰਕਸ਼ਨ ਦਾ ਰੇਟ (17.78 7.75%) ਘੱਟ ਹੋਣ ਕਰਕੇ ਉਸ ਨੂੰ 30 ਸਤੰਬਰ 2013 ਨੂੰ ਕੰਮ ਦੇ ਦਿੱਤਾ ਗਿਆ। ਇੰਜ: ਸੁਖਮਿੰਦਰ ਸਿੰਘ ਨੇ ਦੱਸਿਆ ਕਿ ਲੰਗਰ ਘਰ ਦੇ ਵਿਸਥਾਰ ਲਈ ਦਿੱਤੇ ਗਏ ਟੈਂਡਰ ਰੇਟਾਂ ਅਨੁਸਾਰ ਅਤੇ ਚੱਲ ਰਹੀਆਂ ਹੋਰ ਸੇਵਾਵਾਂ (ਬਰਤਨ ਧੋਣ ਲਈ ਸ਼ੈੱਡ ਅਤੇ ਲੰਗਰ ਤਿਆਰ ਕਰਨ ਲਈ ਭੱਠੀਆਂ) ਬਹਾਲ ਰੱਖਣ ਲਈ ਇਨ੍ਹਾਂ ਦਾ ਖ਼ਰਚ ਵਿਚ ਸ਼ਾਮਲ ਕਰਕੇ ਕੰਮ ਦੀ ਲਾਗਤ 19.53 ਕਰੋੜ ਬਣੀ। ਇਸ ਵਿੱਚੋਂ ਹੁਣ ਤੀਕ 17.50 ਕਰੋੜ ਰੁਪਏ ਦੇ ਖ਼ਰਚਿਆਂ ਨਾਲ 95 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਮਾਰਤ ਵਿਚ ਬਿਜਲੀ, ਸੈਂਟਰੀ ਅਤੇ ਮਕੈਨੀਕਲ ਆਦਿ ਲਈ ਵੱਖ-ਵੱਖ ਸਲਾਹਕਾਰ (ਐਚ.ਪੀ.ਜੀ. ਅਤੇ ਸ. ਨਰਿੰਦਰ ਸਿੰਘ) ਮੁਫ਼ਤ ਸੇਵਾਵਾਂ ਦੇ ਰਹੇ ਹਨ। ਇਨ੍ਹਾਂ ਕੰਮਾਂ ’ਤੇ ਹੋਣ ਵਾਲਾ ਖ਼ਰਚ ਸਿਵਲ ਦੇ ਕੰਮਾਂ ਤੋਂ ਵੱਖਰਾ ਹੈ। -PTC News


Top News view more...

Latest News view more...

PTC NETWORK
PTC NETWORK      
Notification Hub
Icon