Wed, May 21, 2025
Whatsapp

ਸ਼ਾਦੀ ਡਾਟ ਕਾਮ 'ਤੇ ਕੁੜੀ ਲੱਭਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ

Reported by:  PTC News Desk  Edited by:  Jashan A -- December 28th 2018 03:19 PM
ਸ਼ਾਦੀ ਡਾਟ ਕਾਮ 'ਤੇ ਕੁੜੀ ਲੱਭਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ

ਸ਼ਾਦੀ ਡਾਟ ਕਾਮ 'ਤੇ ਕੁੜੀ ਲੱਭਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ

ਸ਼ਾਦੀ ਡਾਟ ਕਾਮ 'ਤੇ ਕੁੜੀ ਲੱਭਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ,ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸੁਣ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ ਅੰਮ੍ਰਿਤਸਰ 'ਚ ਚਾਵਾਂ ਨਾਲ ਵਿਆਹ ਕੇ ਲਿਆਂਦੀ ਨੂੰਹ ਪੂਰੇ ਘਰ ਨੂੰ ਹੂੰਝਾ ਫੇਰ ਕੇ ਰਫੂ ਚੱਕਰ ਹੋ ਗਈ। [caption id="attachment_233612" align="aligncenter" width="300"]amritsar ਸ਼ਾਦੀ ਡਾਟ ਕਾਮ 'ਤੇ ਕੁੜੀ ਲੱਭਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ[/caption]   ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਕੁਝ ਦੀ ਦਿਨ ਪਹਿਲਾਂ ਅੰਮ੍ਰਿਤਸਰ ਦੇ ਰਹਿਣ ਵਾਲੇ ਇਸ ਪਰਿਵਾਰ ਨੇ ਪੀ.ਜੀ.ਆਈ. 'ਚ ਡਾਕਟਰ ਲੱਗੀ ਅਨੀਸ਼ਾ ਰਾਜਪੂਤ ਨਾਂ ਦੀ ਕੁੜੀ ਨਾਲ ਦੁਬਈ ਰਹਿੰਦੇ ਆਪਣੇ ਪੁੱਤਰ ਦਾ ਵਿਆਹ ਰਚਾਇਆ ਪਰ ਵਿਆਹ ਦੇ ਕੁਝ ਦਿਨ ਬਾਅਦ ਅਨੀਸ਼ਾ ਨੇ ਜੋ ਰੰਗ ਦਿਖਾਇਆ, ਉਸ ਨੂੰ ਦੇਖ ਪਰਿਵਾਰ ਦੇ ਹੋਸ਼ ਉੱਡ ਗਏ।ਅਨੀਸ਼ਾ ਘਰ ਦੇ ਸਾਰੇ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਕੁੜੀ ਕਸ਼ਮੀਰ ਦੀ ਰਹਿਣ ਵਾਲੀ ਹੈ ਤੇ ਇਸ ਨੂੰ ਉਸ ਦੇ ਘਰ ਵਾਲਿਆਂ ਨੇ ਬੇਦਖਲ ਕੀਤਾ ਹੋਇਆ ਹੈ। ਇਸ ਘਟਨਾ ਬਾਰੇ ਪੀੜਤ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। [caption id="attachment_233614" align="aligncenter" width="300"]amritsar ਸ਼ਾਦੀ ਡਾਟ ਕਾਮ 'ਤੇ ਕੁੜੀ ਲੱਭਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ[/caption] ਪੁਲਿਸ ਨੇ ਜਦੋ ਘਰ ਵਾਲਿਆਂ ਤੋਂ ਪੁੱਛਗਿੱਛ ਕੀਤੀ ਤਾਂ ਪਰਿਵਾਰ ਨੇ ਦੱਸਿਆ ਕਿ ਸ਼ਾਦੀ ਡਾਟ ਕਾਮ 'ਤੇ ਇਸ ਲੜਕੀ ਨੂੰ ਦੇਖਿਆ ਸੀ।ਜਿਸ ਤੋਂ ਬਾਅਦ ਉਹਨਾਂ ਨੇ ਵਿਆਹ ਕੀਤਾ।ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸਾਈਟ 'ਤੇ ਵੀ ਕਾਰਵਾਈ ਕੀਤੀ ਜਾਵੇ ਕਿਉਂਕਿ ਉਹਨਾਂ ਨੇ ਅਨੀਸ਼ਆ ਦੀ ਪ੍ਰੋਫਾਈਲ ਤਾਂ ਆਪਣੀ ਸਾਈਟ 'ਤੇ ਪਾ ਦਿੱਤੀ ਪਰ ਉਸ ਬਾਰੇ ਕੋਈ ਘੋਖ ਪੜਤਾਲ ਨਹੀਂ ਕੀਤੀ ਤੇ ਨਾ ਹੀ ਉਸਦੀਆਂ ਸ਼ਿਕਾਇਤਾਂ ਮਿਲਣ 'ਤੇ ਕਾਰਵਾਈ ਕੀਤੀ।ਪੁਲਸ ਵਲੋਂ ਦੋਸ਼ੀ ਲੜਕੀ ਦੀ ਭਾਲ ਕੀਤੀ ਜਾ ਰਹੀ ਹੈ। -PTC News


Top News view more...

Latest News view more...

PTC NETWORK