ਚੰਦਰਯਾਨ-2 ਦੇ ਲੈਂਡਰ ਵਿਕਰਮ ਨਾਲ ਕਿਉਂ ਨਹੀਂ ਹੋ ਰਿਹਾ ਸੰਪਰਕ , ਚੰਦਰਯਾਨ -1 ਦੇ ਡਾਇਰੈਕਟਰ ਨੇ ਦੱਸਿਆ ਇਹ ਕਾਰਨ
ਚੰਦਰਯਾਨ-2 ਦੇ ਲੈਂਡਰ ਵਿਕਰਮ ਨਾਲ ਕਿਉਂ ਨਹੀਂ ਹੋ ਰਿਹਾ ਸੰਪਰਕ , ਚੰਦਰਯਾਨ -1 ਦੇ ਡਾਇਰੈਕਟਰ ਨੇ ਦੱਸਿਆ ਇਹ ਕਾਰਨ :ਨਵੀਂ ਦਿੱਲੀ : 'ਚੰਦਰਯਾਨ-2' ਦੇ ਲੈਂਡਰ 'ਵਿਕਰਮ' ਦਾ ਚੰਨ 'ਤੇ ਉੱਤਰਦੇ ਸਮੇਂ ਇਸਰੋ ਨਾਲ ਸੰਪਰਕ ਟੁੱਟ ਗਿਆ ਹੈ। ਇਹ ਸੰਪਰਕ ਉਦੋਂ ਟੁੱਟਿਆ , ਜਦੋਂ ਲੈਂਡਰ ਚੰਨ ਦੀ ਸਤ੍ਹਾ ਤੋਂ 2.1 ਕਿ.ਮੀ ਦੀ ਉੱਚਾਈ 'ਤੇ ਸੀ। ਜਿਸ ਤੋਂ ਬਾਅਦ ਚੰਦਰਯਾਨ-2' ਦੇ ਲੈਂਡਰ 'ਵਿਕਰਮ' ਨਾਲ ਸੰਪਰਕ ਕਰਨ ਲਈ ਅਧਿਐਨ ਕਰਦਿਆਂ ਵਿਗਿਆਨੀਆਂ ਨੂੰ ਨਵੀਂਆਂ-ਨਵੀਂਆਂ ਜਾਣਕਾਰੀਆਂ ਮਿਲ ਰਹੀਆਂ ਹਨ।ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਕੇ. ਸਿਵਨ ਨੇ ਐਤਵਾਰ ਨੂੰ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਚੰਦਰਯਾਨ-2 ਦੇ ਲੈਂਡਰ ‘ਵਿਕਰਮ’ ਦੀ ਲੋਕੇਸ਼ਨ ਪਤਾ ਲੱਗ ਗਈ ਹੈ ਪਰ ਅਜੇ ਤੱਕ ਉਸ ਨਾਲ ਕੋਈ ਸੰਪਰਕ ਸਥਾਪਤ ਨਹੀਂ ਕੀਤਾ ਗਿਆ।
[caption id="attachment_338000" align="aligncenter" width="300"] ਚੰਦਰਯਾਨ-2 ਦੇ ਲੈਂਡਰ ਵਿਕਰਮ ਨਾਲ ਕਿਉਂ ਨਹੀਂ ਹੋ ਰਿਹਾ ਸੰਪਰਕ , ਚੰਦਰਯਾਨ -1 ਦੇ ਡਾਇਰੈਕਟਰ ਨੇ ਦੱਸਿਆ ਇਹ ਕਾਰਨ[/caption]
ਇਸ ਦੌਰਾਨ ਲੈਂਡਰ ਨਾਲ ਸੰਪਰਕ ਨਾ ਹੋਣ ਉਤੇ ਚੰਦਰਯਾਨ–1 ਦੇ ਡਾਇਰੈਕਟਰ ਐਮ ਅੰਨਾਦੁਰਾਈ ਦਾ ਮੰਨਣਾ ਹੈ ਕਿ ਹੋ ਸਕਦਾ ਹੈ ਕਿ ਚੰਦ ਦੀ ਸਤ੍ਹਾ ਉਤੇ ਮੌਜੂਦ ਵਿਘਟਨ ਵਿਕਰਮ ਲੈਂਡਰ ਨੂੰ ਸਿਗਨਲ ਪ੍ਰਾਪਤ ਕਰਨ ਤੋਂ ਰੋਕ ਰਹੇ ਹੋਣ। ਉਨ੍ਹਾਂ ਦੱਸਿਆ ਕਿ ਅਸੀਂ ਲੈਂਡਰ ਦਾ ਚੰਦ ਦੀ ਸਤ੍ਹਾ ਉਤੇ ਪਤਾ ਲਗਾ ਲਿਆ ਹੈ, ਹੁਣ ਅਸੀਂ ਇਸ ਦੇ ਨਾਲ ਸੰਪਰਕ ਸਥਾਪਤ ਕਰਨਾ ਹੋਵੇਗਾ। ਜਿਸ ਥਾਂ ਉਤੇ ਲੈਂਡਰ ਉਤਰਿਆ ਹੈ, ਉਹ ਸਾਫਟ ਲੈਡਿੰਗ ਲਈ ਅਨੁਕੂਲ ਨਹੀਂ ਹੈ। ਉਥੇ ਕੁਝ ਰੁਕਾਵਟਾਂ ਹੋ ਸਕਦੀਆਂ ਹਨ, ਜੋ ਕਿ ਸਾਨੂੰ ਉਸ ਨਾਲ ਸੰਪਰਕ ਸਥਾਪਤ ਕਰਨ ਵਿਚ ਰੋਕ ਸਕਦੀ ਹੈ।
[caption id="attachment_337998" align="aligncenter" width="300"]
ਚੰਦਰਯਾਨ-2 ਦੇ ਲੈਂਡਰ ਵਿਕਰਮ ਨਾਲ ਕਿਉਂ ਨਹੀਂ ਹੋ ਰਿਹਾ ਸੰਪਰਕ , ਚੰਦਰਯਾਨ -1 ਦੇ ਡਾਇਰੈਕਟਰ ਨੇ ਦੱਸਿਆ ਇਹ ਕਾਰਨ[/caption]
ਦਰਅਸਲ ਵਿਗਿਆਨੀਆਂ ਨੇ ਪੂਰੇ ਮਿਸ਼ਨ 'ਚ ਆਰਬਿਟਰ ਨੂੰ ਇਸ ਤਰ੍ਹਾਂ ਨਾਲ ਕੰਟਰੋਲ ਕੀਤਾ ਹੈ ਕਿ ਉਸ 'ਚ ਉਮੀਦ ਤੋਂ ਜ਼ਿਆਦਾ ਈਧਨ ਬਚਿਆ ਹੋਇਆ ਹੈ। ਇਸ ਦੀ ਮਦਦ ਨਾਲ ਆਰਬਿਟਰ ਸੱਤ ਸਾਲ ਤੋਂ ਜ਼ਿਆਦਾ ਸਮੇਂ ਤੱਕ ਤਕਰੀਬਨ ਸਾਢੇ ਸੱਤ ਸਾਲ ਚੰਦਰ ਦੇ ਚੱਕਰ ਲਗਾ ਸਕਦਾ ਹੈ। ਇਹ ਜਾਣਕਾਰੀ ਇਸਰੋ ਪ੍ਰਮੁੱਖ ਕੇ. ਸਿਵਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦਿੱਤੀ ਹੈ।
[caption id="attachment_338001" align="aligncenter" width="300"]
ਚੰਦਰਯਾਨ-2 ਦੇ ਲੈਂਡਰ ਵਿਕਰਮ ਨਾਲ ਕਿਉਂ ਨਹੀਂ ਹੋ ਰਿਹਾ ਸੰਪਰਕ , ਚੰਦਰਯਾਨ -1 ਦੇ ਡਾਇਰੈਕਟਰ ਨੇ ਦੱਸਿਆ ਇਹ ਕਾਰਨ[/caption]
ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਚੁਬਾਰੇ ‘ਚ ਸ਼ਰੇਆਮ ਚਲਦਾ ਸੀ ਜਿਸਮਫਰੋਸ਼ੀ ਦਾ ਧੰਦਾ, ਕਈ ਜਾਣੇ ਇਤਰਾਜਯੋਗ ਹਾਲਤ ‘ਚ ਕਾਬੂ
ਹੁਣ ਇਸਰੋ ਦਾ ਪੂਰਾ ਫੋਕਸ ਚੰਦਰਮਾ ਦੀ ਦੱਖਣੀ ਧਰੁਵ 'ਤੇ ਉਤਰੇ ਲੈਂਡਰ ਵਿਕਰਮ ਨਾਲ ਮੁੜ ਸੰਪਰਕ ਬਣਾਉਣ 'ਤੇ ਹੈ। ਦਰਅਸਲ 'ਚ ਲੈਂਡਰ ਨੂੰ ਇਕ ਲੂਨਰ ਡੇਅ (ਧਰਤੀ ਦੇ 14 ਦਿਨ) ਤਕ ਖੋਜ ਕਰਨ ਲਈ ਹੀ ਬਣਾਇਆ ਗਿਆ ਹੈ। ਇਸ ਦੌਰਾਨ ਉਸ ਨਾਲ ਮੁੜ ਸੰਪਰਕ ਹੋਣ ਦੀ ਸੰਭਾਵਨਾ ਜ਼ਿਆਦਾ ਹੈ। ਇਸ ਤੋਂ ਬਾਅਦ ਵੀ ਲੈਂਡਰ ਨਾਲ ਸੰਪਰਕ ਸਥਾਪਿਤ ਹੋ ਸਕਦਾ ਹੈ, ਪਰ ਉਸ ਦੀ ਸੰਭਾਵਨਾ ਬਹੁਤ ਘੱਟ ਹੈ।
-PTCNews