ਦਿੱਲੀ ਕਿਸਾਨ ਮੋਰਚੇ 'ਚ ਸ਼ਾਮਿਲ ਬਠਿੰਡਾ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

By Shanker Badra - September 22, 2021 4:09 pm

ਬਠਿੰਡਾ : ਦਿੱਲੀ ਟਿਕਰੀ ਬਾਰਡਰ 'ਤੇ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨ ਮੋਰਚੇ 'ਚ ਬਠਿੰਡਾ ਦੇ ਪਿੰਡ ਅਮਰਗੜ੍ਹ ਦੇ ਕਿਸਾਨ ਬਲਬੀਰ ਸਿੰਘ ਦੀ ਮੌਤ ਹੋ ਗਈ ਹੈ। ਜਿਸ ਦੇ ਚੱਲਦਿਆਂ ਮ੍ਰਿਤਕ ਕਿਸਾਨ ਦੇ ਪਰਿਵਾਰ ਲਈ ਕਿਸਾਨ ਜਥੇਬੰਦੀ ਮੁਆਵਜ਼ੇ ਰਾਸ਼ੀ ਦੀ ਮੰਗ ਕਰ ਰਹੀ ਹੈ।

ਦਿੱਲੀ ਕਿਸਾਨ ਮੋਰਚੇ 'ਚ ਸ਼ਾਮਿਲ ਬਠਿੰਡਾ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਮ੍ਰਿਤਕ ਕਿਸਾਨ ਬਲਵੀਰ ਸਿੰਘ ਦੀ ਉਮਰ ਲਗਭਗ 68 ਸਾਲ ਦੱਸੀ ਜਾਂਦੀ ਹੈ, ਜੋ ਕਿ 5 ਕਨਾਲ ਜ਼ਮੀਨ ਵਿੱਚ ਖੇਤੀ ਕਰਦਾ ਸੀ। ਉਸਦੇ ਸਿਰ ਥੋੜ੍ਹਾ ਬਹੁਤਾ ਕਰਜ਼ਾ ਵੀ ਚੜਿਆ ਹੋਇਆ ਸੀ। ਖੇਤੀ ਕਾਨੂੰਨ ਰੱਦ ਕਰਵਾਉਣ ਲਈ ਲਗਾਤਾਰ ਜਥੇਬੰਦੀ ਦੇ ਨਾਲ ਟਿਕਰੀ ਬਾਰਡਰ 'ਤੇ ਕਿਸਾਨ ਬਲਵੀਰ ਸਿੰਘ ਸੰਘਰਸ਼ ਕਰ ਰਿਹਾ ਸੀ।

ਦਿੱਲੀ ਕਿਸਾਨ ਮੋਰਚੇ 'ਚ ਸ਼ਾਮਿਲ ਬਠਿੰਡਾ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਜਦੋਂ ਉਸਦੀ ਅਚਾਨਕ ਤਬੀਅਤ ਖ਼ਰਾਬ ਹੋਈ ਤਾਂ ਬਠਿੰਡਾ ਲਿਆਂਦਾ ਗਿਆ। ਇਸ ਦੌਰਾਨ ਬਲਬੀਰ ਸਿੰਘ ਦੀ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਬਲਬੀਰ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਰਿਸ਼ਤੇਦਾਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ |
-PTCNews

adv-img
adv-img