ਪੰਜਾਬ

ਮੂਸੇਵਾਲਾ ਦੇ ਬੁੱਤ 'ਤੇ ਰੱਖੜੀ ਬੰਨ੍ਹ ਰਹੀਆਂ ਕੁੜੀਆਂ, ਕਿਹਾ ਵਿਛੁੜ ਚੁੱਕੇ ਭਰਾ ਨਾਲ ਰਿਸ਼ਤਾ ਕਰ ਰਹੀਆਂ ਮਜ਼ਬੂਤ

By Riya Bawa -- August 04, 2022 4:28 pm

ਮਾਨਸਾ: ਭੈਣ-ਭਰਾ ਦੇ ਪਾਕ-ਪਵਿੱਤਰ ਰਿਸ਼ਤੇ ਦੀ ਤਰਜਮਾਨੀ ਕਰਦਾ ਰੱਖੜੀ ਦਾ ਤਿਉਹਾਰ ਆਉਣ ਵਿੱਚ ਬੇਸ਼ੱਕ ਅਜੇ ਕੁੱਝ ਦਿਨ ਬਾਕੀ ਹਨ ਪਰ ਹਮੇਸ਼ਾ ਆਪਣੇ ਭਰਾਵਾਂ ਦਾ ਭਲਾ ਚਾਹੁਣ ਵਾਲੀਆਂ ਭੈਣਾਂ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਯਾਦਗਾਰ 'ਤੇ ਪਹੁੰਚ ਕੇ ਉਹਨਾਂ ਦੇ ਬੁੱਤ ਦੇ ਗੁੱਟ ਤੇ ਨਮ ਅੱਖਾਂ ਨਾਲ ਰੱਖੜੀਆਂ ਬੰਨ ਰਹੀਆਂ ਹਨ। ਰੱਖੜੀ ਬੰਨ੍ਹਣ ਤੋਂ ਬਾਅਦ ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਔਰਤਾਂ ਨੇ ਕਿਹਾ ਕਿ ਸਿੱਧੂ ਵਰਗਾ ਪੁੱਤ ਹਰੇਕ ਮਾਂ ਨੂੰ ਅਤੇ ਭਰਾ ਹਰ ਭੈਣ ਨੂੰ ਮਿਲੇ।

ਮੂਸੇਵਾਲਾ ਦੇ ਬੁੱਤ 'ਤੇ ਰੱਖੜੀ ਬੰਨ੍ਹ ਰਹੀਆਂ ਕੁੜੀਆਂ, ਕਿਹਾ ਵਿਛੁੜ ਚੁੱਕੇ ਭਰਾ ਨਾਲ ਰਿਸ਼ਤਾ ਕਰ ਰਹੀਆਂ ਮਜ਼ਬੂਤ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਦੋ ਮਹੀਨੇ ਤੋਂ ਜ਼ਿਆਦਾ ਹੋ ਚੁੱਕੇ ਹਨ ਪਰ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਲੋਕਾਂ ਦੇ ਦਿਲਾਂ ਵਿੱਚ ਪਿਆਰ ਦੀ ਭਾਵਨਾ ਘੱਟ ਨਹੀਂ ਹੋਈ ਹੈ। ਲੋਕ ਜਿੱਥੇ ਸਿੱਧੂ ਮੂਸੇਵਾਲਾ ਦੀ ਯਾਦਗਾਰ ਤੇ ਸ਼ਰਧਾ ਨਾਲ ਸਿਰ ਝੁਕਾਉਂਦੇ ਹਨ, ਉੱਥੇ ਯਾਦਗਾਰ ਤੇ ਪਹੁੰਚਣ ਵਾਲੀਆਂ ਕੁੜੀਆਂ ਰੱਖੜੀ ਦੇ ਤਿਉਹਾਰ ਦੀ ਆਮਦ ਤੋਂ ਪਹਿਲਾਂ ਹੀ ਨਮ ਅੱਖਾਂ ਨਾਲ ਸਿੱਧੂ ਮੂਸੇਵਾਲਾ ਦੇ ਗੁੱਟ 'ਤੇ ਰੱਖੜੀਆਂ ਸਜਾ ਵਿਛੁੜ ਚੁੱਕੇ ਭਰਾ ਨਾਲ ਰਿਸ਼ਤੇ ਨੂੰ ਮਜ਼ਬੂਤ ਕਰ ਰਹੀਆਂ ਹਨ।

ਮੂਸੇਵਾਲਾ ਦੇ ਬੁੱਤ 'ਤੇ ਰੱਖੜੀ ਬੰਨ੍ਹ ਰਹੀਆਂ ਕੁੜੀਆਂ, ਕਿਹਾ ਵਿਛੁੜ ਚੁੱਕੇ ਭਰਾ ਨਾਲ ਰਿਸ਼ਤਾ ਕਰ ਰਹੀਆਂ ਮਜ਼ਬੂਤ

ਸਿੱਧੂ ਮੂਸੇਵਾਲਾ ਦੇ ਗੁੱਟ ਤੇ ਰੱਖੜੀ ਬੰਨ੍ਹਣ ਚੰਡੀਗੜ੍ਹ ਤੋਂ ਆਈ ਮਹਿਲਾ ਕੁਸੁਮ ਰਾਣੀ ਨੇ ਕਿਹਾ ਕਿ ਅੱਜ ਸਿੱਧੂ ਮੂਸੇਵਾਲਾ ਨੂੰ ਰੱਖੜੀ ਬੰਨ੍ਹ ਕੇ ਮੇਰੇ ਦਿਲ ਨੂੰ ਸਕੂਨ ਮਿਲਿਆ ਹੈ ਕਿਉਂਕਿ ਉਹ ਹਰ ਮਾਂ ਦਾ ਚੰਗਾ ਪੁੱਤਰ ਅਤੇ ਹਰ ਭੈਣ ਦਾ ਚੰਗਾ ਭਰਾ ਸੀ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਜੋ ਵੀ ਗਾਣੇ ਗਾਏ ਹਨ, ਉਸ ਲਈ ਕੋਈ ਅਜਿਹਾ ਸ਼ਬਦ ਨਹੀਂ ਜ਼ੋ ਮੈਂ ਕਹਿ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਅਜਿਹਾ ਪੁੱਤਰ ਹਰੇਕ ਮਾਂ ਨੂੰ ਮਿਲੇ ਤੇ ਅਜਿਹਾ ਭਰਾ ਹਰੇਕ ਭੈਣ ਨੂੰ ਮਿਲੇ। ਉਨ੍ਹਾਂ ਕਿਹਾ ਕਿ ਕੋਈ ਇਨਸਾਨ ਹੀ ਅਜਿਹਾ ਹੋਵੇਗਾ, ਜੋ ਹਰ ਮਾਂ ਅਤੇ ਭੈਣ ਨੂੰ ਇੰਨੀ ਇੱਜ਼ਤ ਦੇਵੇਗਾ ਜਿੰਨੀ ਇੱਜ਼ਤ ਸਿੱਧੂ ਮੂਸੇਵਾਲਾ ਹਰ ਮਾਂ, ਭੈਣ ਅਤੇ ਬੇਟੀ ਨੂੰ ਦਿੰਦਾ ਸੀ। ਉਨ੍ਹਾਂ ਕਿਹਾ ਕਿ ਅੱਜ ਮੈਨੂੰ ਸਿੱਧੂ ਮੂਸੇਵਾਲਾ ਦੀ ਸਮਾਧ ਤੇ ਆ ਕੇ ਬਹੁਤ ਖੁਸ਼ੀ ਹੋਈ ਹੈ।

ਮੂਸੇਵਾਲਾ ਦੇ ਬੁੱਤ 'ਤੇ ਰੱਖੜੀ ਬੰਨ੍ਹ ਰਹੀਆਂ ਕੁੜੀਆਂ, ਕਿਹਾ ਵਿਛੁੜ ਚੁੱਕੇ ਭਰਾ ਨਾਲ ਰਿਸ਼ਤਾ ਕਰ ਰਹੀਆਂ ਮਜ਼ਬੂਤ

ਇਹ ਵੀ ਪੜ੍ਹੋ : ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਬਿਸ਼ਨੋਈ ਭਾਜਪਾ 'ਚ ਹੋਏ ਸ਼ਾਮਿਲ

ਸਿੱਧੂ ਮੂਸੇਵਾਲਾ ਦੀ ਯਾਦਗਾਰ ਤੇ ਰੱਖੜੀ ਬੰਨ੍ਹਣ ਬਠਿੰਡਾ ਦੇ ਪਿੰਡ ਬਹਿਮਣ ਜੱਸਾ ਤੋਂ ਪਹੁੰਚੀ ਛੋਟੀ ਬੱਚੀ ਮਹਿਕਪ੍ਰੀਤ ਕੌਰ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਮੇਰਾ ਵੱਡਾ ਵੀਰ ਸੀ ਅਤੇ ਸਾਰੀ ਦੁਨੀਆ ਇਸ ਦੀ ਫੈਨ ਹੈ। ਉਸਨੇ ਕਿਹਾ ਕਿ ਅਸੀਂ ਵੀ ਸਿੱਧੂ ਦੇ ਫੈਨ ਹਾਂ ਅਤੇ ਜੇਕਰ ਅੱਜ ਉਹ ਸਾਡੇ ਵਿਚਕਾਰ ਹੁੰਦਾ ਤਾਂ ਸਾਨੂੰ ਸਭ ਨੂੰ ਬਹੁਤ ਖੁਸ਼ੀ ਹੋਣੀ ਸੀ। ਉਸਨੇ ਕਿਹਾ ਕਿ ਮੈਂ ਅੱਜ ਸਿੱਧੂ ਮੂਸੇਵਾਲਾ ਦੇ ਰੱਖੜੀ ਬੰਨ੍ਹਣ ਆਈ ਹਾਂ ਕਿਉਂਕਿ ਇਹ ਮੇਰਾ ਵੱਡਾ ਭਰਾ ਸੀ।

(ਮਾਨਸਾ ਤੋਂ ਨਵਦੀਪ ਦੀ ਰਿਪੋਰਟ)

 

-PTC News

  • Share