ਸਰਕਾਰ ਨੇ ਦਫ਼ਤਰ ਖੋਲ੍ਹਣ ਦੇ ਨਿਯਮਾਂ ਵਿੱਚ ਦਿੱਤੀ ਵੱਡੀ ਢਿੱਲ , ਨਵੇਂ ਦਿਸ਼ਾ ਨਿਰਦੇਸ਼ ਜਾਰੀ 

By Shanker Badra - February 15, 2021 2:02 pm

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰਾਲੇ ਨੇ ਦਫ਼ਤਰਾਂ ਤੇ ਕੰਮ ਵਾਲੀਆਂ ਥਾਵਾਂ ਲਈ ਨਵੀਆਂ ਐਸਓਪੀ ਜਾਰੀ ਕੀਤੀਆਂ ਹਨ। ਇਸ ਤਹਿਤ ਜੇਕਰ ਹੁਣ ਕੰਮਕਾਜ ਵਾਲੇ ਥਾਵਾਂ 'ਤੇ ਕੋਈ ਕੋਰੋਨਾ ਪਾਜ਼ੀਟਿਵ ਪਾਇਆ ਜਾਂਦਾ ਹੈ ਤਾਂ ਉਸ ਖੇਤਰ ਨੂੰ ਕੀਟਾਣੂਮੁਕਤ ਕਰਕੇ ਉੱਥੇ ਮੁੜ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ। ਇਸ ਲਈ ਹੁਣ ਸਮੁੱਚੀ ਇਮਾਰਤ ਨੂੰ ਬੰਦ ਜਾਂ ਸੀਲ ਕਰਨ ਦੀ ਲੋੜ ਨਹੀਂ ਹੋਵੇਗੀ।

Govt issues guidelines for workplace safety as offices resume ਸਰਕਾਰ ਨੇ ਦਫ਼ਤਰ ਖੋਲ੍ਹਣ ਦੇ ਨਿਯਮਾਂ ਵਿੱਚ ਦਿੱਤੀ ਵੱਡੀ ਢਿੱਲ , ਨਵੇਂ ਦਿਸ਼ਾ ਨਿਰਦੇਸ਼ ਜਾਰੀ

ਪੜ੍ਹੋ ਹੋਰ ਖ਼ਬਰਾਂ : ਹੁਣ ਰਸੋਈ ਗੈਸ ਸਿਲੰਡਰ ਹੋਇਆ ਹੋਰ ਮਹਿੰਗਾ, ਜਾਣੋਂ ਨਵੀਆਂ ਕੀਮਤਾਂ

ਜਾਣਕਾਰੀ ਅਨੁਸਾਰ ਕੀਟਾਣੂਮੁਕਤ ਕਰਨ ਦੀ ਪ੍ਰਕ੍ਰਿਆ ਸਿਰਫ਼ ਉੱਥੇ ਹੀ ਹੋਵੇਗੀ, ਜਿੱਥੇ ਮਰੀਜ਼ ਪਿਛਲੇ 48 ਘੰਟਿਆਂ ਦੌਰਾਨ ਮੌਜੂਦ ਰਿਹਾ ਹੋਵੇਗਾ। ਜੇ ਅਜਿਹੀ ਕਿਸੇ ਥਾਂ ਉੱਤੇ ਵੱਡੀ ਗਿਣਤੀ 'ਚ ਕੋਰੋਨਾ ਮਰੀਜ਼ ਮਿਲਦੇ ਹਨ ਤਾਂ ਉਸ ਸਾਰੇ ਬਲਾਕ ਜਾਂ ਇਮਾਰਤ ਨੂੰ ਬੰਦ ਜਾਂ ਸੀਲ ਕਰਨਾ ਹੋਵੇਗਾ। ਅਜਿਹੇ ਜ਼ੋਨ ਤੋਂ ਬਾਹਰ ਵੀ ਬਹੁਤੇ ਲੋਕਾਂ ਦੇ ਇੱਕ ਥਾਂ ਉੱਤੇ ਇਕੱਠੇ ਹੋਣ ਉੱਤੇ ਰੋਕ ਰਹੇਗੀ।

Govt issues guidelines for workplace safety as offices resume ਸਰਕਾਰ ਨੇ ਦਫ਼ਤਰ ਖੋਲ੍ਹਣ ਦੇ ਨਿਯਮਾਂ ਵਿੱਚ ਦਿੱਤੀ ਵੱਡੀ ਢਿੱਲ , ਨਵੇਂ ਦਿਸ਼ਾ ਨਿਰਦੇਸ਼ ਜਾਰੀ

ਕੰਟੇਨਮੈਂਟ ਜ਼ੋਨ ਵਿੱਚ ਮੈਡੀਕਲ ਤੇ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੇ ਦਫ਼ਤਰ ਬੰਦ ਰਹਿਣਗੇ। ਕੰਟੇਨਮੈਂਟ ਜ਼ੋਨ 'ਚ ਰਹਿੰਦੇ ਮੁਲਾਜ਼ਮਾਂ ਨੂੰ 'ਵਰਕ ਫ਼੍ਰੌਮ ਹੋਮ' ਦੀ ਇਜਾਜ਼ਤ ਦੇਣੀ ਹੋਵੇਗੀ। ਇਸ ਦੇ ਨਾਲ ਹੀ ਕਿਸੇ ਵਰਕ ਪਲੇਸ ਵਿੱਚ ਦਾਖ਼ਲ ਹੋਣ ਸਮੇਂ ਹੱਥਾਂ ਦੀ ਸਫ਼ਾਈ ਤੇ ਥਰਮਲ ਸਕ੍ਰੀਨਿੰਗ ਜ਼ਰੂਰੀ ਹੋਵੇਗੀ। ਮੀਟਿੰਗਾਂ ਨੂੰ ਹਰ ਸੰਭਵ ਹੱਦ ਤੱਕ ਵਰਚੁਅਲ ਰੱਖਣਾ ਹੋਵੇਗਾ।

Govt issues guidelines for workplace safety as offices resume ਸਰਕਾਰ ਨੇ ਦਫ਼ਤਰ ਖੋਲ੍ਹਣ ਦੇ ਨਿਯਮਾਂ ਵਿੱਚ ਦਿੱਤੀ ਵੱਡੀ ਢਿੱਲ , ਨਵੇਂ ਦਿਸ਼ਾ ਨਿਰਦੇਸ਼ ਜਾਰੀ

ਪੜ੍ਹੋ ਹੋਰ ਖ਼ਬਰਾਂ : ਅੱਜ ਤੋਂ ਪੂਰੇ ਦੇਸ਼ 'ਚ FASTag ਹੋਇਆ ਲਾਜ਼ਮੀ , ਨਹੀਂ ਤਾਂ ਲੱਗੇਗਾ ਦੁੱਗਣਾ ਜੁਰਮਾਨਾ

ਸਿਰਫ਼ ਉਨ੍ਹਾਂ ਹੀ ਵਿਅਕਤੀਆਂ ਨੂੰ ਦਫ਼ਤਰਾਂ ਤੇ ਕੰਮਕਾਜੀ ਸਥਾਨਾਂ ਅੰਦਰ ਜਾਣ ਦੀ ਪ੍ਰਵਾਨਗੀ ਮਿਲੇਗੀ, ਜਿਨ੍ਹਾਂ ਵਿੱਚ ਕੋਰੋਨਾ ਵਰਗੇ ਕੋਈ ਲੱਛਣ ਮੌਜੂਦ ਨਹੀਂ ਹੋਣਗੇ। ਇਸ ਦੌਰਾਨ ਸਮਾਜਕ ਦੂਰੀ ਦਾ ਖ਼ਿਆਲ ਰੱਖਣਾ ਹੋਵੇਗਾ। ਮੂੰਹ ਕਵਰ ਜਾਂ ਮਾਸਕ ਵਰਤਣਾ ਜ਼ਰੂਰੀ ਹੋਵੇਗਾ। ਲਗਾਤਾਰ ਹੱਥ ਵੀ ਧੋਣੇ ਹੋਣਗੇ। ਏਅਰ ਕੰਡੀਸ਼ਨਰ ਦਾ ਤਾਪਮਾਨ 24 ਤੋਂ 30 ਡਿਗਰੀ ਸੈਲਸੀਅਸ ਰੱਖਣਾ ਹੋਵੇਗਾ ਤੇ ਨਮੀ 40 ਤੋਂ 70 ਹੋਣੀ ਚਾਹੀਦੀ ਹੈ। ਲਿਫ਼ਟ ਵਿੱਚ ਸਮਾਜਕ ਦੂਰੀ ਰੱਖਣੀ ਹੋਵੇਗੀ।
-PTCNews

adv-img
adv-img