ਪਠਾਨਕੋਟ-ਜਲੰਧਰ ਹਾਈਵੇ ਤੇ ਵਾਪਰਿਆ ਵੱਡਾ ਹਾਦਸਾ, 15 ਦਿਨ ਦੇ ਬੱਚੇ ਸਮੇਤ 12 ਲੋਕ ਜ਼ਖਮੀ
ਜਲੰਧਰ: ਪੰਜਾਬ ਵਿਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਇਸ ਵਿਚਕਾਰ ਤਾਜਾਂ ਖ਼ਬਰ ਪਠਾਨਕੋਟ-ਜਲੰਧਰ ਹਾਈਵੇ ਚੱਕੀ ਪੁਲ ਤੋਂ ਸਾਹਮਣੇ ਆ ਰਹੀ ਹੈ ਜਿਸ ਵਿਚ 18 ਟਾਇਰ ਟਰਾਲੇ ਦੇ ਬ੍ਰੇਕ ਫੇਲ੍ਹ ਹੋਣ ਕਾਰਨ ਟਰਾਲੀ ਨੇ ਤਿੰਨ ਕਾਰਾਂ, ਬੱਸ, ਆਟੋ, ਸਾਈਕਲ ਅਤੇ ਟਰੱਕ ਨੂੰ ਟੱਕਰ ਮਾਰ ਦਿੱਤੀ ਅਤੇ ਅੱਧੇ ਕਿਲੋਮੀਟਰ ਤੱਕ ਘਸੀਟ ਕੇ ਲੈ ਗਈ। ਟਰਾਲੀ ਨਾਲ ਇਸ ਹਾਦਸੇ 'ਚ 12 ਲੋਕ ਜ਼ਖਮੀ ਹੋਏ ਹਨ।
ਇੱਥੇ ਪੜ੍ਹੋ ਹੋਰ ਖ਼ਬਰਾਂ: Petrol-Diesel Price : ਅੱਜ ਫ਼ਿਰ ਸਸਤਾ ਹੋਇਆ ਪੈਟਰੋਲ ਅਤੇ ਡੀਜ਼ਲ , ਜਾਣੋਂ ਆਪਣੇ ਸ਼ਹਿਰ ਦਾ ਰੇਟ
ਇਸ ਹਾਦਸੇ ਵਿਚ ਟਰਾਲੀ ਨਾਲ ਟਕਰਾਉਣ ਵਾਲੀ ਕਾਰ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ ਅਤੇ ਪਰਿਵਾਰ ਦੇ 4 ਮੈਂਬਰ ਅਤੇ 15 ਦਿਨ ਦਾ ਬੱਚਾ ਇੱਕ ਘੰਟੇ ਤੱਕ ਕਾਰ ਵਿਚ ਫਸੇ ਰਹੇ। ਇਸ ਹਾਦਸੇ ਦੌਰਾਨ ਲੋਕਾਂ ਨੇ ਕਾਰ ਦੇ ਦਰਵਾਜ਼ੇ ਅਤੇ ਸ਼ੀਸ਼ੇ ਤੋੜ ਕੇ 4 ਮੈਂਬਰਾਂ ਅਤੇ ਬੱਚੇ ਨੂੰ ਕਾਰ ਵਿਚੋਂ ਬਾਹਰ ਕੱਢਿਆ।
ਇੱਥੇ ਪੜ੍ਹੋ ਹੋਰ ਖ਼ਬਰਾਂ: ਨਾਮਵਰ ਪੰਜਾਬੀ ਗਾਇਕ ਸਿੰਗਾ ਅਤੇ ਉਸਦੇ ਸਾਥੀ ਖ਼ਿਲਾਫ਼ ਐੱਫਆਈਆਰ ਦਰਜ , ਜਾਣੋ ਪੂਰਾ ਮਾਮਲਾ
ਇਸ ਦੇ ਨਾਲ ਹੀ ਚਾਲਕ ਟਰਾਲੀ ਮੌਕੇ 'ਤੇ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਹਾਦਸੇ ਨੂੰ ਅੰਜਾਮ ਦੇਣ ਵਾਲੀ ਟਰਾਲੀ ਅਤੇ ਹੋਰ ਨੁਕਸਾਨੇ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ। ਇਸ ਤੋਂ ਇਲਾਵਾ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।
-PTCNews