Mumbai Drugs Case: NCB ਨੇ ਸ਼ਾਹਰੁਖ ਖਾਨ ਦੇ ਡਰਾਈਵਰ ਕੋਲੋਂ ਕੀਤੀ ਪੁੱਛਗਿੱਛ
ਮੁੰਬਈ - ਸ਼ਾਹਰੁਖ ਖਾਨ ਦਾ ਪੁੱਤਰ ਆਰੀਅਨ ਖਾਨ ਮੁੰਬਈ ਕਰੂਜ਼ ਡਰੱਗਜ਼ ਮਾਮਲੇ 'ਚ ਨਿਆਇਕ ਹਿਰਾਸਤ' ਚ ਹੈ, ਜਦਕਿ ਐਨਸੀਬੀ ਨੇ ਸ਼ਨੀਵਾਰ ਨੂੰ ਸ਼ਾਹਰੁਖ ਖਾਨ ਦੇ ਡਰਾਈਵਰ ਤੋਂ ਵੀ ਪੁੱਛਗਿੱਛ ਕੀਤੀ। ਐਨਸੀਬੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸ਼ਾਹਰੁਖ ਖਾਨ ਦੇ ਡਰਾਈਵਰ ਦਾ ਬਿਆਨ ਮੁੰਬਈ ਦੇ ਇੱਕ ਕਰੂਜ਼ ਜਹਾਜ਼ ਤੋਂ ਨਸ਼ੀਲੇ ਪਦਾਰਥ ਬਰਾਮਦ ਕਰਨ ਦੇ ਸਬੰਧ ਵਿੱਚ ਦਰਜ ਕੀਤਾ ਹੈ।
ਡਰਾਈਵਰ ਨੂੰ ਸ਼ਨੀਵਾਰ ਸ਼ਾਮ ਦੱਖਣੀ ਮੁੰਬਈ ਦੇ ਐਨਸੀਬੀ ਦਫਤਰ ਬੁਲਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਨਸ਼ਾ ਵਿਰੋਧੀ ਏਜੇਸੀ ਦੇ ਅਧਿਕਾਰੀਆਂ ਨੇ ਉਸ ਦਾ ਬਿਆਨ ਦਰਜ ਕੀਤਾ ਜਿਸ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ। ਐਨਸੀਬੀ ਨੇ ਸ਼ਨੀਵਾਰ ਦੇਰ ਰਾਤ ਗੋਰੇਗਾਓਂ ਸਮੇਤ ਮੁੰਬਈ ਦੇ ਉਪਨਗਰਾਂ ਵਿੱਚ ਕਈ ਛਾਪੇ ਮਾਰੇ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਵਿੱਚ ਸ਼ੁੱਕਰਵਾਰ ਰਾਤ ਨੂੰ ਸ਼ਿਵਰਾਜ ਰਾਮ ਦਾਸ ਨਾਂ ਦੇ ਇੱਕ ਹੋਰ ਵਿਅਕਤੀ ਨੂੰ ਸਾਂਤਾਕਰੂਜ਼ ਖੇਤਰ ਤੋਂ ਗ੍ਰਿਫਤਾਰ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਐੱਨ. ਸੀ. ਬੀ. ਮਹਾਨਗਰ 'ਚ ਨਸ਼ੀਲੀਆਂ ਵਸਤਾਂ ਦੇ ਵਿਕ੍ਰੇਤਾਵਾਂ ਤੇ ਸਪਲਾਈ ਕਰਤਾਵਾਂ ਵਿਰੁੱਧ ਕਾਰਵਾਈ ਕਰ ਰਹੀ ਹੈ। ਐੱਨ. ਸੀ. ਬੀ. ਨੇ ਡਰੱਗਜ਼ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਰੋਜ਼ਾਨਾ ਇਸ ਮਾਮਲੇ 'ਚ ਨਵੇਂ-ਨਵੇਂ ਲੋਕਾਂ ਦੇ ਨਾਂ ਸਾਹਮਣੇ ਆ ਰਹੇ ਹਨ। ਉਨ੍ਹਾਂ ਨੂੰ ਪੁੱਛਗਿੱਛ ਲਈ ਐੱਨ. ਸੀ. ਬੀ. ਦੇ ਦਫ਼ਤਰ 'ਚ ਸੱਦਿਆ ਜਾ ਰਿਹਾ ਹੈ।
ਆਰੀਅਨ ਖ਼ਾਨ, ਅਰਬਾਜ਼ ਮਰਚੈਂਟ ਤੇ ਸ਼੍ਰੇਯਸ ਨਾਇਰ ਤਿੰਨੇ ਸਕੂਲ ਦੇ ਸਮੇਂ ਦੇ ਦੋਸਤ ਹਨ ਤੇ ਮੁੰਬਈ ਦੇ ਧੀਰੂਭਾਈ ਇੰਟਰਨੈਸ਼ਨਲ ਸਕੂਲ 'ਚ ਇਕੱਠੇ ਪੜ੍ਹਦੇ ਸਨ। ਸ਼੍ਰੇਯਸ ਦੇ ਨਾਂ ਦਾ ਖ਼ੁਲਾਸਾ ਆਰੀਅਨ ਦੀ ਵ੍ਹਟਸਐਪ ਚੈਟ ਰਾਹੀਂ ਹੋਇਆ ਸੀ।