Wed, Dec 4, 2024
Whatsapp

ਹਾਈ ਕੋਰਟ ਦੇ 11 ਵਧੀਕ ਜੱਜ ਭਲਕੇ ਹੋ ਜਾਣਗੇ ਸਥਾਈ; ਚੀਫ਼ ਜਸਟਿਸ ਦੀ ਹਾਜ਼ਰੀ 'ਚ ਚੁੱਕਣਗੇ ਹਲਫ਼

Reported by:  PTC News Desk  Edited by:  Jasmeet Singh -- September 27th 2023 07:45 PM -- Updated: September 27th 2023 07:46 PM
ਹਾਈ ਕੋਰਟ ਦੇ 11 ਵਧੀਕ ਜੱਜ ਭਲਕੇ ਹੋ ਜਾਣਗੇ ਸਥਾਈ; ਚੀਫ਼ ਜਸਟਿਸ ਦੀ ਹਾਜ਼ਰੀ 'ਚ ਚੁੱਕਣਗੇ ਹਲਫ਼

ਹਾਈ ਕੋਰਟ ਦੇ 11 ਵਧੀਕ ਜੱਜ ਭਲਕੇ ਹੋ ਜਾਣਗੇ ਸਥਾਈ; ਚੀਫ਼ ਜਸਟਿਸ ਦੀ ਹਾਜ਼ਰੀ 'ਚ ਚੁੱਕਣਗੇ ਹਲਫ਼

ਚੰਡੀਗੜ੍ਹ: ਸੁਪਰੀਮ ਕੋਰਟ ਦੀ ਸਿਫ਼ਾਰਸ਼ ਤੋਂ ਬਾਅਦ ਅੱਜ ਰਾਸ਼ਟਰਪਤੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 11 ਵਧੀਕ ਜੱਜਾਂ ਨੂੰ ਪੱਕੇ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਹਨ। ਹਾਈ ਕੋਰਟ ਦੇ ਚੀਫ਼ ਜਸਟਿਸ ਰਵੀਸ਼ੰਕਰ ਝਾਅ ਇਨ੍ਹਾਂ ਸਾਰੇ 11 ਜੱਜਾਂ ਨੂੰ ਕੱਲ੍ਹ ਸਵੇਰੇ 10 ਵਜੇ ਅਹੁਦੇ ਦੀ ਸਹੁੰ ਚੁਕਾਉਣਗੇ।

ਰਾਸ਼ਟਰਪਤੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 11 ਵਧੀਕ ਜੱਜਾਂ ਨੂੰ ਪੱਕੇ ਕਰਨ ਦੇ ਹੁਕਮ ਜਾਰੀ ਕੀਤੇ ਹਨ, ਜਿਨ੍ਹਾਂ ਵਿੱਚ ਜਸਟਿਸ ਨਿਧੀ ਗੁਪਤਾ, ਜਸਟਿਸ ਸੰਜੇ ਵਸ਼ਿਸ਼ਟ, ਜਸਟਿਸ ਤ੍ਰਿਭੁਵਨ ਦਹੀਆ, ਜਸਟਿਸ ਨਮਿਤ ਕੁਮਾਰ, ਜਸਟਿਸ ਹਰਕੇਸ਼ ਮਨੂਜਾ, ਜਸਟਿਸ ਅਮਨ ਚੌਧਰੀ, ਜਸਟਿਸ ਨਰੇਸ਼ ਸਿੰਘ ਸ਼ੇਖਾਵਤ, ਜਸਟਿਸ ਹਰਸ਼ ਬੁੰਗਰ, ਜਸਟਿਸ ਜਗਮੋਹਨ ਬਾਂਸਲ, ਜਸਟਿਸ ਦੀਪਕ ਮਨਚੰਦਾ ਅਤੇ ਜਸਟਿਸ ਆਲੋਕ ਜੈਨ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਪਿਛਲੇ ਸਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਧੀਕ ਜੱਜ ਵਜੋਂ ਨਿਯੁਕਤ ਕੀਤਾ ਗਿਆ ਸੀ।


ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਅਤੇ ਰਾਜਪਾਲਾਂ ਨੇ ਵੀ ਉਪਰੋਕਤ ਸਿਫਾਰਿਸ਼ ਨੂੰ ਸਵੀਕਾਰ ਕਰ ਲਿਆ ਹੈ। ਮੈਮੋਰੰਡਮ ਆਫ਼ ਪ੍ਰੋਸੀਜ਼ਰ ਦੇ ਸਬੰਧ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕੇਸਾਂ ਤੋਂ ਜਾਣੂ ਸੁਪਰੀਮ ਕੋਰਟ ਦੇ ਜੱਜਾਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ਤਾਂ ਜੋ ਉਪਰੋਕਤ ਜੱਜਾਂ ਦੀ ਸਥਾਈ ਜੱਜ ਵਜੋਂ ਨਿਯੁਕਤੀ ਲਈ ਅਨੁਕੂਲਤਾ ਨੂੰ ਯਕੀਨੀ ਬਣਾਇਆ ਜਾ ਸਕੇ।

ਇਹ ਵੀ ਪੜ੍ਹੋ: ਮੁਕਤਸਰ: ਵਕੀਲ ਨਾਲ ਅਣਮਨੁੱਖੀ ਤਸ਼ੱਦਦ ਦੇ ਅਰੋਪ 'ਚ ਐਸਪੀ ਸਮੇਤ 6 ਪੁਲਿਸ ਮੁਲਾਜ਼ਮਾਂ 'ਤੇ ਮਾਮਲਾ ਦਰਜ

- PTC NEWS

Top News view more...

Latest News view more...

PTC NETWORK