ਵਿਧਾਨ ਸਭਾ ਹਲਕਾ ਰਾਏਕੋਟ ਨੂੰ ਜ਼ਿਲ੍ਹਾ ਮਲੇਰਕੋਟਲਾ ਵਿੱਚ ਸ਼ਾਮਿਲ ਕਰਨ 'ਤੇ ਵਿਰੋਧ ਵਿੱਚ ਉੱਤਰੇ ਹਲਕਾ ਵਾਸੀ
ਰਾਏਕੇਟ: ਵਿਧਾਨ ਸਭਾ ਹਲਕਾ ਰਾਏਕੋਟ ਨੂੰ ਨਵੇਂ ਬਣੇ ਜ਼ਿਲ੍ਹੇ ਮਲੇਰਕੋਟਲਾ ਵਿੱਚ ਸ਼ਾਮਿਲ ਕੀਤੇ ਜਾਣ ਦੀ ਤਜਵੀਜ਼ ਦੇ ਖਿਲਾਫ਼ ਸ਼ਹਿਰ ਵਾਸੀਆਂ ਵੱਲੋਂ ਗੁਰਦੁਆਰਾ ਟਾਹਲੀਆਣਾ ਸਾਹਿਬ ਵਿੱਖੇ ਸਰਬ ਪਾਰਟੀ ਮੀਟਿੰਗ ਕੀਤੀ ਗਈ ਜਿਸ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਨੁਮਾਇਦੇ ਹਾਜ਼ਰ ਹੋਏ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਰਾਏਕੋਟ ਹਲਕਾ ਵਾਸੀਆਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਇਸ ਤਜਵੀਜ਼ ਸਬੰਧੀ ਕੱਲ ਡਿਪਟੀ ਕਮਿਸ਼ਨਰ ਲੁਧਿਆਣਾ ਜਿੱਥੇ ਉਕਤ ਅਧਿਕਾਰੀਆਂ ਦੀ ਮੀਟਿੰਗ ਕੀਤੀ ਜਾ ਰਹੀ ਸੀ, ਉੱਥੇ ਹਲਕਾ ਨਿਵਾਸੀਆਂ ਵੱਲੋਂ ਵੀ ਕੱਲ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੰਗ ਪੱਤਰ ਸੌਂਪ ਕੇ ਰਾਏਕੋਟ ਨੂੰ ਮਲੇਰਕੋਟਲਾ ਨਾਲ ਜੋੜਨ ਦੇ ਫ਼ੈਸਲੇ ਦੇ ਵਿਰੋਧ ਵਿੱਚ ਮੰਗ ਪੱਤਰ ਦਿੱਤਾ ਜਾਵੇਗਾ।
ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਈ ਤਾਂ ਕਿਸੇ ਵੀ ਕੀਮਤ 'ਤੇ ਰਾਏਕੋਟ ਨੂੰ ਮਲੇਰਕੋਟਲਾ ਨਾਲ ਨਹੀਂ ਜੋੜਨ ਦਿੱਤਾ ਜਾਵੇਗਾ ਜਿਸ ਲਈ ਬੇਸ਼ੱਕ ਉਨ੍ਹਾਂ ਨੂੰ ਸੰਘਰਸ਼ ਦਾ ਰਸਤਾ ਵੀ ਅਖ਼ਤਿਆਰ ਕਰਨਾ ਪਵੇ ਤਾਂ ਸ਼ਹਿਰਵਾਸੀ ਸੰਘਰਸ਼ ਕਰਨ ਤੋਂ ਪਿਛੇ ਨਹੀਂ ਹੱਟਣਗੇ।
ਮੀਟਿੰਗ ਵਿੱਚ ਜਿੱਥੇ ਸਰਬ ਪਾਰਟੀ ਦੇ ਨੁਮਾਇਦੇ ਹਾਜ਼ਰ ਹੋਏ ਉੱਥੇ ਆਮ ਆਦਮੀ ਦੇ ਕਿਸੇ ਨੁਮਾਇਦੇ ਜਾਂ ਵਰਕਰ ਦਾ ਨਾ ਪੁੱਜਣਾ ਵੀ ਚਰਚਾ ਦਾ ਵਿਸ਼ਾ ਬਣਿਆ ਰਿਹਾ।
- PTC NEWS