Explainer: ਪ੍ਰਮਾਣੂ ਪ੍ਰੀਖਣ ਕਿਵੇਂ ਅਤੇ ਕਿੰਨੇ ਤਰੀਕਿਆਂ ਨਾਲ ਕੀਤਾ ਜਾਂਦਾ ਹੈ? ਜਾਣੋ ਇਥੇ
Country With Most Nuclear Weapons: ਜਿਵੇ ਅਸੀਂ ਸਾਰੇ ਜਾਣਦੇ ਹਾਂ ਕਿ ਪ੍ਰਮਾਣੂ ਬੰਬ ਇਕ ਖ਼ਤਰਨਾਕ ਹਥਿਆਰ ਹੁੰਦਾ ਹੈ ਜੋ ਸੰਸਾਰ ਵਿੱਚ ਵਿਆਪਕ ਤਬਾਹੀ ਕਰ ਸਕਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਪ੍ਰਮਾਣੂ ਪ੍ਰੀਖਣ ਪਾਣੀ, ਹਵਾ ਜਾਂ ਜ਼ਮੀਨ 'ਤੇ ਕਿੱਥੇ ਕੀਤਾ ਜਾਂਦਾ ਹੈ ਅਤੇ ਇਨ੍ਹਾਂ 'ਚੋਂ ਸਭ ਤੋਂ ਸੁਰੱਖਿਅਤ ਪ੍ਰੀਖਣ ਕਿਹੜਾ ਹੈ ਹੈ।
ਇਸ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪ੍ਰਮਾਣੂ ਪ੍ਰੀਖਣ ਕੀ ਹੁੰਦਾ ਹੈ ਅਤੇ ਇਹ ਕਿਵੇਂ ਕੀਤਾ ਜਾਂਦਾ ਹੈ। ਅਸਲ 'ਚ ਇਹ ਇੱਕ ਅਜਿਹਾ ਪ੍ਰਯੋਗ ਹੈ ਜੋ ਕਿਸੇ ਵੀ ਪ੍ਰਮਾਣੂ ਹਥਿਆਰਾਂ ਦੀ ਵਿਸਫੋਟਕ ਸਮਰੱਥਾ ਨੂੰ ਜਾਣਨ ਲਈ ਕੀਤਾ ਜਾਂਦਾ ਹੈ। ਜੋ ਇਸਦੀ ਤਾਕਤ ਨੂੰ ਦਰਸਾਉਂਦਾ ਹੈ।
ਇਹ ਵੀ ਦਸ ਦਾਈਏ ਦੂਜੇ ਵਿਸ਼ਵ ਯੁੱਧ ਦੌਰਾਨ, 1945 ਦੇ ਆਸ-ਪਾਸ ਦੇ ਸਾਲਾਂ ਵਿੱਚ, ਪ੍ਰਮਾਣੂ ਪ੍ਰੀਖਣ ਕਰਨ ਲਈ ਵੱਖ-ਵੱਖ ਦੇਸ਼ਾਂ ਵਿੱਚ ਮੁਕਾਬਲਾ ਹੋਇਆ। ਅਮਰੀਕਾ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਜਾਪਾਨ ਦੇ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਤੇ ਘਾਤਕ ਪਰਮਾਣੂ ਬੰਬ ਸੁੱਟੇ ਸਨ। ਇਨ੍ਹਾਂ ਦੋਵਾਂ ਧਮਾਕਿਆਂ ਵਿਚ ਕਰੀਬ 2.5 ਲੱਖ ਲੋਕ ਮਾਰੇ ਗਏ ਸਨ। ਕਿਸੇ ਵੀ ਦੇਸ਼ ਲਈ ਪਰਮਾਣੂ ਪ੍ਰੀਖਣ ਵੀ ਆਪਣੀ ਵਿਗਿਆਨਕ, ਤਕਨੀਕੀ ਅਤੇ ਫੌਜੀ ਤਾਕਤ ਨੂੰ ਦਿਖਾਉਣਾਂ ਹੈ।
ਰੂਸ ਨੇ ਕੀਤਾ ਸੀ ਸਭ ਤੋਂ ਵੱਡਾ ਪ੍ਰਮਾਣੂ ਪ੍ਰੀਖਣ
ਪ੍ਰਮਾਣੂ ਪ੍ਰੀਖਣ ਕਰਨ ਦੇ ਰਿਕਾਰਡ 'ਚ ਪਹਿਲਾ ਨਾਂ ਰੂਸ ਦਾ ਹੀ ਹੈ ਕਿਉਂਕਿ ਰੂਸ ਨੇ 30 ਅਕਤੂਬਰ 1949 'ਚ 50 ਟਨ ਵਜ਼ਨ ਵਾਲੇ ਪ੍ਰਮਾਣੂ ਹਥਿਆਰ ਦਾ ਸਭ ਤੋਂ ਵੱਡਾ ਪਰਮਾਣੂ ਪ੍ਰੀਖਣ ਕੀਤਾ ਸੀ। ਹੁਣ ਤੱਕ ਦੁਨੀਆ ਦੇ ਸਾਰੇ ਦੇਸ਼ ਮਿਲ ਕੇ ਲਗਭਗ 2000 ਪ੍ਰਮਾਣੂ ਪ੍ਰੀਖਣ ਕਰ ਚੁੱਕੇ ਹਨ। ਜਿਸ ਵਿੱਚੋ ਸਭ ਤੋਂ ਵੱਧ ਅਮਰੀਕੀਆਂ ਨੇ 1000 ਪਰਮਾਣੂ ਪ੍ਰੀਖਣ ਕੀਤੇ ਹਨ। ਜਦੋਂ ਕਿ ਰੂਸ ਨੇ ਪੂਰੇ 725 ਪ੍ਰਮਾਣੂ ਪ੍ਰੀਖਣ ਕੀਤੇ ਹਨ। ਅਮਰੀਕਾ ਨੇ ਆਪਣਾ ਪਹਿਲਾ ਪਰਮਾਣੂ ਪ੍ਰੀਖਣ 16 ਜੁਲਾਈ 1945 ਨੂੰ ਕੀਤਾ ਸੀ। ਇਸ ਦਾ ਵਜ਼ਨ 20 ਟਨ ਸੀ। ਇਸੇ ਸਾਲ ਦੇ ਅਗਲੇ ਮਹੀਨੇ 6 ਅਗਸਤ 1945 ਨੂੰ ਅਮਰੀਕਾ ਨੇ ਜਾਪਾਨ ਦੇ ਦੋ ਸ਼ਹਿਰਾਂ ਉੱਤੇ ਐਟਮ ਬੰਬ ਸੁੱਟ ਕੇ ਤਬਾਹ ਕਰ ਦਿੱਤਾ ਸੀ।
ਕਿਹੜੇ ਦੇਸ਼ ਕੋਲ ਸਭ ਤੋਂ ਵੱਧ ਪ੍ਰਮਾਣੂ ਹਥਿਆਰ?
ਜਿਵੇ ਕਿ ਤੁਹਾਨੂੰ ਦੱਸਿਆ ਹੀ ਹੈ ਕਿ ਪ੍ਰਮਾਣੂ ਪ੍ਰੀਖਣ ਕਰਨ ਦੇ ਰਿਕਾਰਡ 'ਚ ਪਹਿਲਾ ਨਾਂ ਰੂਸ ਦਾ ਹੀ ਹੈ ਅਜਿਹੇ 'ਚ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਦੇ ਮਾਮਲੇ ਵਿੱਚ ਵੀ ਰੂਸ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਹੈ। ਇਸ ਤੋਂ ਬਾਅਦ ਅਮਰੀਕਾ, ਫਰਾਂਸ ਅਤੇ ਚੀਨ ਦਾ ਨੰਬਰ ਆਉਂਦਾ ਹੈ। ਰੂਸ ਕੋਲ ਪੂਰੇ 5889, ਅਮਰੀਕਾ ਕੋਲ 5244, ਚੀਨ ਕੋਲ 500, ਫਰਾਂਸ ਕੋਲ 290, ਯੂਕੇ ਕੋਲ 225 ਪ੍ਰਮਾਣੂ ਹਥਿਆਰ ਹਨ। ਇਸ ਤੋਂ ਇਲਾਵਾ ਪਾਕਿਸਤਾਨ ਕੋਲ 170, ਭਾਰਤ ਕੋਲ 164, ਇਜ਼ਰਾਈਲ ਕੋਲ 90 ਅਤੇ ਉੱਤਰੀ ਕੋਰੀਆ ਕੋਲ ਪੂਰੇ 30 ਪ੍ਰਮਾਣੂ ਹਥਿਆਰ ਹਨ।
ਪ੍ਰਮਾਣੂ ਪ੍ਰੀਖਣ 3 ਤਰੀਕਿਆਂ ਨਾਲ ਕੀਤਾ ਜਾਂਦਾ ਹੈ:
1. ਹਵਾਈ 'ਚ ਪ੍ਰਮਾਣੂ ਪ੍ਰੀਖਣ
ਜਿਵੇ ਕਿ ਤੁਸੀਂ ਨਾਂ ਸੁਣਦੇ ਹੀ ਸੱਮਝ ਗਏ ਹੋਵੋਗੇ ਕਿ ਹਵਾਈ ਪ੍ਰਮਾਣੂ ਪ੍ਰੀਖਣ ਖੁੱਲ੍ਹੇ ਅਤੇ ਸੁੰਨਸਾਨ ਥਾਵਾਂ 'ਤੇ ਕੀਤਾ ਜਾਂਦਾ ਹੋਵੇਗਾ ਹੈ, ਜਿੱਥੇ ਕੋਈ ਮਨੁੱਖੀ ਆਬਾਦੀ, ਰੁੱਖ, ਪੌਦੇ ਜਾਂ ਪਾਲਤੂ ਜਾਂ ਜੰਗਲੀ ਜਾਨਵਰ ਨਹੀਂ ਹੁੰਦੇ। ਇਸ ਦਾ ਪਰੀਖਣ ਕਰਨ ਲਈ ਹਵਾਈ ਜਹਾਜ਼ ਦੀ ਵਰਤੋਂ ਕੀਤੀ ਜਾਂਦੀ ਹੈ, ਇਸਦੀ ਮਦਦ ਨਾਲ ਹਵਾ 'ਚ ਜਾ ਕੇ ਪ੍ਰਮਾਣੂ ਬੰਬ ਸੁੱਟਿਆ ਜਾਂਦਾ ਹੈ। ਕਈ ਵਾਰ ਇਸ ਤਰ੍ਹਾਂ ਦਾ ਪ੍ਰਮਾਣੂ ਪ੍ਰੀਖਣ ਰਾਕੇਟ ਦਾਗ ਕੇ ਵੀ ਕੀਤਾ ਜਾਂਦਾ ਹੈ।
2. ਜ਼ਮੀਨ 'ਤੇ ਪ੍ਰਮਾਣੂ ਪ੍ਰੀਖਣ
ਇਸ ਪ੍ਰਮਾਣੂ ਪ੍ਰੀਖਣ ਨੂੰ ਸਭ ਤੋਂ ਜ਼ਿਆਦਾ ਖ਼ਤਰਨਾਕ ਪ੍ਰੀਖਣ ਮੰਨਿਆ ਜਾਂਦਾ ਹੈ। ਇਸ ਦੇ ਨਾਲ ਆਲੇ-ਦੁਆਲੇ ਦੇ ਇਲਾਕਿਆਂ 'ਚ ਭੂਚਾਲ ਆਉਣ ਦਾ ਖਤਰਾ ਵਧ ਜਾਂਦਾ ਹੈ। ਇਸ ਪ੍ਰੀਖਣ ਨੂੰ ਕਰਨ ਲਈ ਜ਼ਮੀਨ ਦੇ ਹੇਠਾਂ ਕਈ ਸੌ ਮੀਟਰ ਡੂੰਘਾ ਟੋਆ ਪੁੱਟ ਕੇ ਅਤੇ ਉਸ ਵਿੱਚ ਪ੍ਰਮਾਣੂ ਹਥਿਆਰਾਂ ਨੂੰ ਮਿੱਟੀ ਵਿੱਚ ਦੱਬ ਕੇ ਕੀਤਾ ਜਾਂਦਾ ਹੈ। ਹਾਲਾਂਕਿ ਇਸਦੇ ਬਾਵਜੂਦ ਫੇਰ ਵੀ ਧਰਤੀ ਹਿੱਲਣ ਜਾਂ ਜੇਕਰ ਨਜ਼ਦੀਕ ਕੀਤੇ ਕੋਈ ਦਰਿਆ ਜਾਂ ਨਦੀ ਵਹਿੰਦੀ ਹੈ ਤਾਂ ਹੜ੍ਹ ਆਉਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਦੇ ਖਤਰੇ ਦੇ ਮੱਦੇਨਜ਼ਰ ਪਰਮਾਣੂ ਪ੍ਰੀਖਣਾਂ 'ਤੇ ਅੰਤਰਰਾਸ਼ਟਰੀ ਪਾਬੰਦੀ ਹੈ।
3. ਪਾਣੀ 'ਚ ਪ੍ਰਮਾਣੂ ਪ੍ਰੀਖਣ
ਪਾਣੀ ਪ੍ਰਮਾਣੂ ਪ੍ਰੀਖਣ ਅਕਸਰ ਸਮੁੰਦਰ ਵਿੱਚ ਕੀਤੇ ਜਾਂਦੇ ਹਨ। ਇਸ ਤੋਂ ਜ਼ਬਰਦਸਤ ਊਰਜਾ ਨਿਕਲਦੀ ਹੈ ਜੋ ਸਮੁੰਦਰ ਵਿੱਚ ਗੜਬੜੀ ਪੈਦਾ ਕਰਨ ਦੇ ਨਾਲ ਸਮੁੰਦਰੀ ਚੱਕਰਵਾਤ ਵੀ ਲਿਆ ਸਕਦੀ ਹੈ। ਇਸਦੇ ਨਾਲ ਹੀ ਸਮੁੰਦਰੀ ਯੁੱਧ ਵਿੱਚ ਵਰਤੇ ਜਾਣ ਵਾਲੇ ਟਾਰਪੀਡੋ ਵਰਗੇ ਹਥਿਆਰਾਂ ਦੀ ਜਾਂਚ ਵੀ ਪਾਣੀ ਵਿੱਚ ਕੀਤੀ ਜਾਂਦੀ ਹੈ।
- PTC NEWS